- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾ ਕਿਹਾ ਕਿ 21 ਹਜ਼ਾਰ ਕਰੋੜ ਰੁਪਏ ਦੀ ਖੇਪ ਜਿਹੜੀ ਅਡਾਨੀ ਦੇ ਪੋਰਟ ਤੋਂ ਫੜ੍ਹੀ ਗਈ ਸੀ। ਉਹ ਕਿੱਥੇ ਗਈ। ਉਸ ਨੂੰ ਨਸ਼ਟ ਕਰ ਦਿੱਤਾ ਗਿਆ ਜਾਂ ਕਿੱਥੇ ਗਈ ਹੈ। ਇਸ ਬਾਰੇ ਸਰਕਾਰ ਦੱਸੇ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਨਸ਼ੇ ’ਤੇ ਲਗਾਮ ਲਗਾਉਣੀ ਚਾਹੀਦੀ ਹੈ ਨਹੀਂ ਤਾਂ ਪੂਰਾ ਪੰਜਾਬ ਬਰਬਾਦ ਹੋ ਜਾਵੇਗਾ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ। ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਨਸ਼ਿਆਂ ’ਤੇ ਰੋਕ ਲਗਾਉਣ ’ਚ ਅਸਫ਼ਲ ਹਨ। ਇਸ ’ਤੇ ਠੱਲ੍ਹ ਪਾਉਣ ਲਈ ਹਰ ਇੱਕ ਨੂੰ ਇਕੱਠੇ ਹੋਣਾ ਪਵੇਗਾ ਅਤੇ ਇਸ ਦੇ ਖ਼ਿਲਾਫ਼ ਲੜਾਈ ਲੜਣੀ ਪਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦਿੱਲੀ ਦੀ ਸਰਕਾਰ ਪੂਰ੍ਹੇ ਦੇਸ਼ ਨੂੰ ਬਰਬਾਦ ਕਰੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਾਕੇਸ਼ ਟਿਕੈਤ ਨੇ ਪਰਵਿੰਦਰ ਸਿੰਘ ਝੋਟਾ ਦੇ ਹੱਕ ’ਚ ਪਹੁੰਚਣ ਸਮੇਂ ਧਰਨੇ ਦੌਰਾਨ ਕੀਤਾ।
ਉਨ੍ਹਾ ਕਿਹਾ ਕਿ 21 ਹਜ਼ਾਰ ਕਰੋੜ ਰੁਪਏ ਦੀ ਖੇਪ ਜਿਹੜੀ ਅਡਾਨੀ ਦੇ ਪੋਰਟ ਤੋਂ ਫੜ੍ਹੀ ਗਈ ਸੀ। ਉਹ ਕਿੱਥੇ ਗਈ। ਉਸ ਨੂੰ ਨਸ਼ਟ ਕਰ ਦਿੱਤਾ ਗਿਆ ਜਾਂ ਕਿੱਥੇ ਗਈ ਹੈ। ਇਸ ਬਾਰੇ ਸਰਕਾਰ ਦੱਸੇ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਨਸ਼ੇ ’ਤੇ ਲਗਾਮ ਲਗਾਉਣੀ ਚਾਹੀਦੀ ਹੈ ਨਹੀਂ ਤਾਂ ਪੂਰਾ ਪੰਜਾਬ ਬਰਬਾਦ ਹੋ ਜਾਵੇਗਾ।
ਨਸ਼ਾ ਦੋ ਤਰ੍ਹਾਂ ਨਾਲ ਆ ਰਿਹਾ ਹੈ। ਇੱਕ ਆਉਂਦਾ ਹੈ, ਜੋ ਗੁਜਰਾਤ ਦੇ ਪੋਰਟ ’ਤੇ ਅਡਾਨੀ ਦਾ ਪੋਰਟ ਹੈ। ਦੂਸਰਾ ਬਾਕੀ ਨੇਪਾਲ ਤੋਂ ਆਉਂਦਾ ਹੈ। ਕੈਪਸੂਲ ਵਾਲਾ ਨਸ਼ਾ ਉੱਤਰ ਪ੍ਰਦੇਸ਼ ਤੱਕ ਚਲਿਆ ਗਿਆ ਹੈ। ਕਤਲ ’ਤੇ ਜਿਵੇਂ ਕੇਸ ਦਰਜ ਹੁੰਦੇ ਹਨ। ਉਸੇ ਤਰ੍ਹਾਂ ਨਸ਼ੇ ਦੇ ਮਾਮਲੇ ’ਚ ਵੀ ਕੇਸ ਦਰਜ ਹੋਣਾ ਚਾਹੀਦਾ ਹੈ।
ਰਾਕੈਸ਼ ਟਿਕੈਤ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਅਤੇ ਸੰਘਰਸ਼ ਕਮੇਟੀ ਨੂੰ ਮਿਲੇ ਹਨ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਸਸਕਾਰ ਕਰਵਾਇਆ ਜਾਵੇ। ਕਿਸਾਨ ਸੰਗਠਨ ਇਨ੍ਹਾਂ ਕਮਜ਼ੋਰ ਨਹੀਂ ਹੈ ਕਿ ਜੇਕਰ ਸਸਕਾਰ ਨਾ ਕੀਤਾ ਗਿਆ ਤਾਂ ਹੀ ਸਰਕਾਰ ਗੱਲ ਸੁਣੇਗੀ।
ਦਿੱਲੀ ਦਾ ਅੰਦੋਲਨ ਹੋਇਆ ਤਾਂ 750 ਕਿਸਾਨ ਸ਼ਹੀਦ ਹੋਏ। ਅਮਿਤ ਸ਼ਾਹ ਨੇ ਕਦੇ ਨਹੀਂ ਕਿਹਾ ਕਿ 750 ਕਿਸਾਨ ਸ਼ਹੀਦ ਹੋ ਗਏ ਪਰ ਇੱਥੇ ਉਹ ਵੋਟ ਤਲਾਸ਼ ਕਰਨ ਜ਼ਰੂਰ ਆਏ ਹਨ। ਰਾਕੇਸ਼ ਟਿਕੈਤ ਨੇ ਕਿਹਾ ਕਿ ਸਸਕਾਰ ਕੀਤਾ ਜਾਵੇ ਤਾਂ ਸਾਰੀਆਂ ਚੀਜ਼ਾਂ ਦਾ ਵੀ ਪਤਾ ਲੱਗ ਜਾਵੇਗਾ। ਇਸ ’ਤੇ ਵਿਚਾਰ ਕਰਨ ਲਈ ਉਨ੍ਹਾਂ ਅਪੀਲ ਕੀਤੀ।
ਪਰਿਵਾਰ ’ਤੇ ਕੀ ਬੀਤ ਰਹੀ ਹੈ ਅਸੀਂ ਜਾਣਦੇ ਹਾਂ। ਪਰਿਵਾਰ ਨੂੰ ਇਹੀ ਅਪੀਲ ਹੈ ਕਿ ਸਸਕਾਰ ਕਰਨ ’ਤੇ ਵਿਚਾਰ ਕਰੇ। ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਕਿਉਂਕਿ ਇੰਜੈਕਸ਼ਨ, ਕੈਪਸੂਲ ਨਾਲ ਨੌਜਵਾਨ ਬਰਬਾਦ ਹੋ ਜਾਣਗੇ। ਪਰਵਿੰਦਰ ਸਿੰਘ ਝੋਟਾ ਨੇ ਇਹ ਲਹਿਰ ਚਲਾਈ। ਨਸ਼ਿਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ।