- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਪੁਲਿਸ ਦੇ ਮੁਲਾਜ਼ਮ ਸੁਖਪਾਲ ਸਿੰਘ

ਜੀਵਨ ਸਿੰਗਲਾ, ਪੰਜਾਬੀ ਜਾਗਰਣ, ਭੀਖੀ : ਪੰਜਾਬ ਪੁਲਿਸ ਦੇ ਮੁਲਾਜ਼ਮ ਸੁਖਪਾਲ ਸਿੰਘ ਨੇ ਇਮਾਨਦਾਰੀ ਅਤੇ ਫਰਜ਼ ਨਿਭਾਉਣ ਦੀ ਮਿਸਾਲ ਪੇਸ਼ ਕਰਦਿਆਂ ਪਿੰਡ ਕੋਟਲੀ ਕਲਾਂ ਦੇ ਵਸਨੀਕ ਕੌਰ ਸਿੰਘ ਦਾ ਗੁੰਮਿਆ ਹੋਇਆ ਪਰਸ ਲੱਭ ਕੇ ਉਸਨੂੰ ਵਾਪਸ ਕਰ ਦਿੱਤਾ। ਮੁਲਾਜ਼ਮ ਦੀ ਇਸ ਨੇਕਦਿਲੀ ਦੀ ਇਲਾਕੇ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਕੌਰ ਸਿੰਘ ਦਾ ਪਰਸ ਕਿਸੇ ਕਾਰਨ ਗੁੰਮ ਹੋ ਗਿਆ ਸੀ। ਪਰਸ ਵਿੱਚ 1200 ਰੁਪਏ ਨਗਦ, ਡਰਾਈਵਿੰਗ ਲਾਇਸੈਂਸ ਅਤੇ ਆਧਾਰ ਕਾਰਡ ਸਮੇਤ ਹੋਰ ਜ਼ਰੂਰੀ ਦਸਤਾਵੇਜ਼ ਮੌਜੂਦ ਸਨ। ਪਰਸ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਦੇ ਮੁਲਾਜ਼ਮ ਸੁਖਪਾਲ ਸਿੰਘ ਨੇ ਬਿਨਾਂ ਕਿਸੇ ਲਾਲਚ ਦੇ ਉਸਦੇ ਅਸਲ ਮਾਲਕ ਦੀ ਪਛਾਣ ਕਰਕੇ ਪਰਸ ਸੁਰੱਖਿਅਤ ਢੰਗ ਨਾਲ ਕੌਰ ਸਿੰਘ ਨੂੰ ਵਾਪਸ ਕਰ ਦਿੱਤਾ। ਪਰਸ ਤੇ ਉਸ ਵਿੱਚ ਪਏ ਜ਼ਰੂਰੀ ਦਸਤਾਵੇਜ਼ ਵਾਪਸ ਮਿਲਣ ’ਤੇ ਕੌਰ ਸਿੰਘ ਨੇ ਮੁਲਾਜ਼ਮ ਸੁਖਪਾਲ ਸਿੰਘ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।