ਵਕੀਲਾਂ ਐਲਏਡੀਸੀ ਸਿਸਟਮ ਦਾ ਕੀਤਾ ਵਿਰੋਧ, ਰੱਖੀ ਭੁੱਖ ਹੜਤਾਲ ਪੰਜਾਬ ਅਤੇ ਹਰਿਆਣਾ
Publish Date: Fri, 24 Jul 2026 08:21 PM (IST)
Updated Date: Sat, 25 Jul 2026 04:10 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਪੰਜਾਬ ਅਤੇ ਹਰਿਆਣਾ ਦੀਆਂ ਸਮੂਹ ਬਾਰ ਐਸ਼ੋਸੀਏਸ਼ਨਾਂ ਵੱਲੋਂ ਲਗਾਤਾਰ ਐੱਲਏਡੀਸੀ ਸਿਸਟਮ ਨੂੰ ਬੰਦ ਕਰਨ ਦੇ ਹੱਕ ਵਿੱਚ ਲਗਾਤਾਰ ਹੜਤਾਲ ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਗੁਰਦਾਸ ਸਿੰਘ ਮਾਨ ਦੀ ਅਗਵਾਈ ਵਿੱਚ ਚੱਲ ਰਹੀ ਹੈ। ਇਹ ਭੁੱਖ ਹੜਤਾਲ ਪੰਜਾਬ ਦੀਆਂ ਬਾਰ ਐਸੋਸੀਏਸ਼ਨਾਂ ਵੱਲੋਂ 20 ਜੁਲਾਈ 2026 ਤੋਂ ਸ਼ੁਰੂ ਕੀਤੀ ਗਈ ਹੈ। ਵਕੀਲਾਂ ਵੱਲੋਂ ਇਕਜੁੱਟ ਹੋ ਕੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਅੱਜ ਵੀ ਭੁੱਖ ਹੜਤਾਲ ਕੀਤੀ ਗਈ। ਇਸ ਦੌਰਾਨ ਬਾਰ ਐਸੋਸੀਏਸ਼ਨ ਵੱਲੋਂ 16 ਵਕੀਲ 10 ਵਜੇ ਸਵੇਰ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਭੁੱਖ ਹੜਤਾਲ ‘ਤੇ ਬੈਠੇ। ਇਨ੍ਹਾਂ ’ਚ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵਿਜੇ ਸਿੰਗਲਾ, ਹੈਰੀ ਜਿੰਦਲ, ਰੋਹਿਤ ਭੰਮਾ, ਸੋਨੂੰ ਤਨਵਰ, ਅਕਾਸ਼ਦੀਪ ਢਿੱਲੋਂ, ਕੁਲਦੀਪ ਔਜਲਾ, ਰਘਵੀਰ ਸਿੰਘ, ਨੀਸ਼ ਗਰਗ, ਬਿਮਲਜੀਤ ਕੌਰ, ਭੁਪਿੰਦਰ ਸਿੰਘ, ਸ਼ਿਵਜੀ ਡਾਬਰਾ, ਆਰਜੂ, ਅਭਿਸ਼ੇਕ ਰਿਸ਼ੀ, ਅਨੀਸ਼ ਜਿੰਦਲ, ਦਵਿੰਦਰ ਸਿੰਘ ਅਤੇ ਗੁਰਪ੍ਰੀਤ ਭੁੱਲਰ ਸ਼ਾਮਲ ਹਨ। ਵਕੀਲ ਲਗਾਤਾਰ ਐਲਏਡੀਸੀ ਸਿਸਟਮ ਨੂੰ ਬੰਦ ਕਰਨ ਦੀ ਮੰਗ ਨਾਲ ਸੰਘਰਸ਼ ਕਰ ਰਹੇ ਹਨ। ਇਸ ਮੌਕੇ ਸੰਘਰਸ਼ ਨੂੰ ਸੰਬੋਧਨ ਕਰਦੇ ਹੋਏ ਬਾਰ ਐਸੋਸੀਏਸ਼ਨ ਮਾਨਸਾ ਦੇ ਸੀਨੀਅਰ ਵਕੀਲ ਬਦਰੀ ਨਰਾਇਣ ਗੋਇਲ ਨੇ ਕਿਹਾ ਕਿ ਐੱਲਏਡੀਸੀ ਸਿਸਟਮ ਸਮਾਜ ਲਈ ਬਹੁਤ ਹੀ ਨੁਕਸਾਨਦਾਇਕ ਪਾਲਿਸੀ ਹੈ, ਜੋ ਜੁਰਮ ਨੂੰ ਸਮਾਜ ਵਿੱਚ ਹੋਰ ਵਧਾ ਰਹੀ ਹੈ। ਦੋਸ਼ੀਆਂ ਨੂੰ ਵੱਧ ਤੋਂ ਵੱਧ ਜੁਰਮ ਕਰਨ ਦਾ ਉਤਸ਼ਾਹ ਦਿੰਦੀ ਹੈ, ਕਿਉਂਕਿ ਜੋ ਦੋਸ਼ੀ ਇੱਕ ਵਾਰ ਐੱਲਏਡੀਸੀ ਸਿਸਟਮ ਰਾਹੀਂ ਸਰਕਾਰੀ ਵਕੀਲ ਨਿਯੁਕਤ ਕਰਵਾ ਕੇ ਆਪਣੀ ਜ਼ਮਾਨਤ ’ਤੇ ਬਾਹਰ ਆ ਜਾਂਦਾ ਹੈ ਤਾਂ ਉਸ ਨੂੰ ਦੁਆਰਾ ਜੁਰਮ ਕਰਨ ਦਾ ਹੌਂਸਲਾ ਮਿਲ ਜਾਂਦਾ ਹੈ। ਉਸ ਨੂੰ ਪਤਾ ਹੁੰਦਾ ਹੈ ਕਿ ਸਰਕਾਰ ਦੁਆਰਾ ਉਨ੍ਹਾਂ ਦੀ ਸਹੂਲਤ ਲਈ ਐਲਏਡੀਸੀ ਵਕੀਲ ਬਿਠਾਏ ਗਏ ਹਨ, ਜੋ ਹਰ ਹਾਲ ਵਿੱਚ ਬਿਨਾਂ ਕਿਸੇ ਜ਼ਮਾਨਤੀਏ ਤੋਂ ਉਨ੍ਹਾਂ ਨੂੰ ਫ਼ਿਰ ਜ਼ੇਲ੍ਹਾਂ ਤੋਂ ਬਾਹਰ ਕਰਵਾ ਕਢਵਾ ਲੈਣਗੇ। ਉਨ੍ਹਾਂ ਅੱਗੇ ਕਿਹਾ ਕਿ ਇਸ ਪਾਲਿੀਸੀ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਰਜਿੰਦਰ ਪ੍ਰਸ਼ਾਦ ਸ਼ਰਮਾ, ਸਮਸ਼ੇਰ ਸਿੰਘ ਖੋਖਰ, ਸ਼ੁਭਮ ਗੋਇਲ, ਸਿੰਮੀ ਸਿੰਗਲਾ, ਧਰਮਿੰਦਰ ਸਿੰਘ ਸਰਾਂ, ਵੀਰ ਦਵਿੰਦਰ ਸਿੰਘ, ਮਨਿੰਦਰ ਸਿੰਘ ਸੈਕਟਰੀ, ਵੀਰਪਾਲ ਚਹਿਲ, ਸੁਖਚੈਨ ਸਿੰਘ ਧਾਲੀਵਾਲ, ਮੱਖਣ ਲਾਲ ਜਿੰਦਲ, ਲਲਿਤ ਕੁਮਾਰ ਅਰੋੜਾ, ਗੁਰਵਿੰਦਰ ਸਿੰਘ, ਸੁਖਜੀਤ ਸੇਖੋਂ, ਪਰਮਿੰਦਰ ਸਿੰਘ, ਰਣਜੀਤ ਸਿੰਘ ਅਤੇ ਬਾਕੀ ਸਾਰੇ ਮੈਂਬਰ ਹਾਜ਼ਰ ਸਨ।