ਬਾਸਮਤੀ ਜੀਰੀ ਦੀ ਖ੍ਰੀਦ ਸ਼ੁਰੂ, ਝੋਨੇ ਦੀ ਲੱਗੀ ਪਹਿਲੀ ਬੋਲੀ ਸਥਾਨਕ ਸ਼ਹਿਰ ਮਾਰਕਿਟ ਕਮੇਟੀ ਅਧੀਨ
Publish Date: Thu, 10 Sep 2026 06:41 PM (IST)
Updated Date: Fri, 11 Sep 2026 04:08 AM (IST)
24 ਘੰਟਿਆਂ ਚ ਫਾਰਗ ਹੋਵੇਗਾ ਕਿਸਾਨ : ਚੇਅਰਮੈਨ ਸਤੀਸ਼ ਸਿੰਗਲਾ ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ : ਸਥਾਨਕ ਸ਼ਹਿਰ ਮਾਰਕਿਟ ਕਮੇਟੀ ਅਧੀਨ ਪੈਂਦੇ ਅਨਾਜ ਮੰਡੀ ਵਿਖੇ ਬਾਸਮਤੀ ਜ਼ੀਰੀ ਦੀ ਖ਼ਰੀਦ ਸ਼ੁਰੂਆਤ ਚੇਅਰਮੈਨ ਸਤੀਸ਼ ਕੁਮਾਰ ਸਿੰਗਲਾ ਵੱਲੋਂ ਕਰਵਾਈ। ਮਾਰਕਿਟ ਕਮੇਟੀ ਦੇ ਸਕੱਤਰ ਹਰਿੰਦਰ ਸਿੰਘ ਨੇ ਦੱਸਿਆ ਕਿ ਮੰਡੀ ਵਿੱਚ ਪਹੁੰਚੀ ਕਰੀਬ 75 ਕੁਇੰਟਲ ਫ਼ਸਲ ਦੀ ਆਮਦ ਬਾਸਮਤੀ ਜ਼ੀਰੀ ਦੀ ਖ਼ਰੀਦ ਕਰ ਲਈ ਗਈ। ਅੱਜ ਪਹਿਲੀ ਬੋਲੀ ਤੇ ਕਿਸਾਨ ਸੁਖਚੈਨ ਸਿੰਘ ਸਹਾਰਨਾ ਦੀ 3870 ਰੁਪਏ ਓਮ ਰਾਇਸ ਮਿੱਲ ਅਤੇ ਮਨਮੋਹਨ ਸਿੰਘ ਫ਼ਰੀਦਕੇ ਦੀ 4000 ਰੁਪਏ ਤ੍ਰਿਲੋਕੀ ਰਾਈਸ ਮਿੱਲ ਵੱਲੋਂ ਖ਼ਰੀਦ ਕੀਤੀ ਗਈ। ਇਸ ਮੌਕੇ ਬੋਲਦਿਆ ਚੇਅਰਮੈਨ ਨੇ ਦੱਸਿਆ ਕਿ ਸਥਾਨਕ ਮਾਰਕਿਟ ਕਮੇਟੀ ਅਧੀਨ ਖ਼ਰੀਦ ਕੇਂਦਰਾਂ ’ਚ ਹਰ ਤਰ੍ਹਾਂ ਦੇ ਪ੍ਰਬੰਧਾਂ ਨੂੰ ਮੁਕੰਮਲ ਕਰ ਲਿਆ ਗਿਆ ਹੈ ਅਤੇ ਕਿਸਾਨਾਂ ਲਈ ਮੰਡੀਆਂ ਅੰਦਰ ਪਖ਼ਾਨਿਆਂ ਦੀ ਸਾਫ਼ ਸਫ਼ਾਈ , ਪੀਣ ਵਾਲਾ ਸਾਫ਼ ਪਾਣੀ, ਛਾਂਦਾਰ ਬੈਠਣ ਦੇ ਪ੍ਰਬੰਧ ਕੀਤੇ ਗਏ ਹਨ ਤਾ ਕਿ ਮੰਡੀਆ ’ਚ ਫ਼ਸਲ ਵੇਚਣ ਆਏ ਕਿਸਾਨ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰਾਤ ਸਮੇਂ ਕੰਬਾਇਨਾਂ ਨਾਲ ਝੋਨੇ ਦੀ ਕਟਾਈ ਨਾ ਕਰਵਾਉਣ ਕਿਉਂਕਿ ਇਸ ਨਾਲ ਫ਼ਸਲ ‘ਚ ਨਮੀ ਦੀ ਮਾਤਰਾ ਵੱਧ ਜਾਦੀ ਹੈ, ਜਿਸ ਕਾਰਨ ਖ਼ਰੀਦ ਏਜੰਸੀਆ ਵੱਧ ਨਮੀ ਵਾਲੀ ਫ਼ਸਲ ਖਰੀਦਣ ਤੋਂ ਅਸਮਰਥ ਹੁੰਦੀਆ ਹਨ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਜ਼ੀਰੀ ਦੀ ਫ਼ਸਲ ਸੁੱਕਾ ਕੇ ਲੈ ਕੇ ਆਉਣ ਤਾਂ ਜੋ ਉਨ੍ਹਾ ਦੀ ਫ਼ਸਲ ਦਾ ਮੰਡੀਕਰਨ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕਿਸਾਨਾਂ ਨੂੰ ਮੰਡੀਆ ’ਚ ਰੁਲਣ ਨਹੀਂ ਦਿੱਤਾ ਜਾਵੇਗਾ। ਕਿਸਾਨ ਆਪਣੀ ਸੁੱਕੀ ਫ਼ਸਲ ਲੈ ਕੇ ਆਉਂਦਾ ਹੈ ਤਾਂ ਉਸ ਨੂੰ 24 ਘੰਟਿਆਂ ’ਚ ਖ਼ਰੀਦ ਕਰ ਕੇ ਫ਼ਾਰਗ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆੜ੍ਹਤੀਆ, ਮਜ਼ਦੂਰ ਅਤੇ ਕਿਸਾਨਾਂ ਨੂੰ ਸਾਉਣੀ ਦੇ ਫ਼ਸਲ ਦੌਰਾਨ ਮੰਡੀਆਂ ਵਿਚ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਮੰਡੀ ਸੁਪਰਵਾਈਜਰ ਕੁਲਦੀਪ ਸਿੰਘ, ਮਨਜਿੰਦਰ ਸਿੰਘ ਤੋਂ ਇਲਾਵਾ ਆੜ੍ਹਤੀ ਪ੍ਰਧਾਨ ਰਜਿੰਦਰ ਸਿੰਘ ਕੋਹਲੀ, ਹਰਵਿੰਦਰ ਸਿੰਘ ਸੇਖੋ ਬੱਛੋਆਣਾ, ਪ੍ਰਵੀਨ ਕੁਮਾਰ ਗਰਗ, ਲਲਿਤ ਕੁਮਾਰ ਸ਼ੈਟੀ, ਹੈਪੀ ਭੀਖੀ ਵਾਲੇ, ਮਹਿੰਦਰਪਾਲ, ਵਿਵੇਕ ਜਲਾਨ, ਪਵਨ ਨੇਵਟੀਆ, ਰੂਬਲ ਗੋਇਲ, ਜੋਨੀ ਕੁਮਾਰ ਆਦਿ ਹਾਜ਼ਰ ਸਨ।