ਪ੍ਰਾਇਮਰੀ ਹੈਲਥ ਸੈਂਟਰ ਦਾ ਵਿਧਾਇਕ ਨੇ ਰੱਖਿਆ ਨੀਂਹ ਪੱਥਰ
ਪੰਜਾਬ ਦੇ ਵਿਕਾਸ ਮਾਡਲ ਵਿੱਚ ਸਿੱਖਿਆ
Publish Date: Wed, 28 Jan 2026 07:35 PM (IST)
Updated Date: Thu, 29 Jan 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ : ਪੰਜਾਬ ਦੇ ਵਿਕਾਸ ਮਾਡਲ ਵਿੱਚ ਸਿੱਖਿਆ ਅਤੇ ਸਿਹਤ ਦਾ ਅਹਿਮ ਸਥਾਨ ਹੈ। ਇਸੇ ਲੜੀ ਤਹਿਤ ਅੱਜ ਪਿੰਡ ਬੀਰੋਕੇ ਕਲਾਂ ਵਿੱਚ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੁਆਰਾ 1 ਕਰੋੜ 8 ਲੱਖ ਦੀ ਲਾਗਤ ਨਾਲ ਤਿੰਨ ਕਨਾਲ ਵਿੱਚ ਪ੍ਰਾਇਮਰੀ ਹੈਲਥ ਸੈਂਟਰ ਬਣਾਉਣ ਦਾ ਨੀਹ ਪੱਥਰ ਰੱਖਿਆ ਗਿਆ ਹੈ। ਇਸ ਹਸਪਤਾਲ ਵਿੱਚ ਪੂਰਾ ਸੈਟ ਤਿਆਰ ਹੋਵੇਗਾ, ਜਿਸ ਵਿੱਚ ਤਿੰਨ ਕਮਰੇ ਡਾਕਟਰ ਲਈ, ਇੱਕ ਹੈਲਥ ਐਂਡ ਵੈਲਨੈਸ ਸੈਂਟਰ, ਲੈਬ ਤੇ ਸਟੋਰ ਹੋਣਗੇ। ਹਲਕਾ ਵਿਧਾਇਕ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਿੰਡ ਬੀਰੋਕੇ ਕਲਾਂ ਵਿਖੇ ਸਰਕਾਰੀ ਹਸਪਤਾਲ ਸਮੇਤ 3.31 ਕਰੋੜ ਦੀਆਂ ਗਰਾਂਟਾਂ ਜਾਰੀ ਹੋ ਚੁੱਕੀਆਂ ਹਨ, ਜਿਸ ਵਿੱਚ ਸਕੂਲ ਆਫ ਹੈਪੀਨੈਸ, ਸਟੇਡੀਅਮ, ਪੰਚਾਇਤ ਘਰ, ਦਾਣਾ ਮੰਡੀ ਲਈ ਸ਼ੈਡ, ਰਮਦਾਸੀਆ ਧਰਮਸ਼ਾਲਾ ਲਈ ਸੈਡ, ਅੱਡੇ ਵਾਲਾ ਪੁਲ ਦਾ ਨਿਰਮਾਣ ਕੀਤਾ ਗਿਆ। ਇਸ ਮੌਕੇ ਐਸ ਐਮ ਓ ਡਾਕਟਰ ਸਰਬਜੀਤ ਸਿੰਘ, ਡਿਪਟੀ ਮੈਡੀਕਲ ਅਫਸਰ ਡਾਕਟਰ ਮਿਅੰਕ, ਪਰਤੀਕ ਸਿੰਗਲਾ ਐਕਸੀਅਨ, ਐਸਡੀਓ ਅਤੇ ਪਿੰਡ ਆਮ ਆਦਮੀ ਪਾਰਟੀ ਦੇ ਪ੍ਰਧਾਨ ਸ੍ਰੀ ਜਗਸੀਰ ਸਿੰਘ, ਸਤਿਗੁਰ ਸਿੰਘ, ਬਲਾਕ ਸਮਿਤੀ ਮੈਂਬਰ ਸੁਖਜਿੰਦਰ ਕੌਰ, ਕੁਲਵਿੰਦਰ ਸਿੰਘ ਬਿੰਦੀ ਅਤੇ ਹੋਰ ਪਤਵੰਤੇ ਸ਼ਾਮਿਲ ਰਹੇ।