ਕਾਲਜ ’ਚ ਅਰਥ ਸ਼ਾਸਤਰ ਤੇ ਕਾਮਰਸ ਵਿਭਾਗ ਵੱਲੋਂ ਬਜਟ ਮੰਥਨ
2026” ਸਬੰਧੀ ਕੀਤਾ ਗਿਆ ਪ੍ਰੋਗਰਾਮ
ਐਸ.ਡੀ. ਕੰਨਿਆਂ ਮਹਾਂਵਿਦਿਆਲਾ, ਮਾਨਸਾ ਦੇ ਅਰਥਸ਼ਾਸਤਰ
Publish Date: Fri, 20 Feb 2026 06:19 PM (IST)
Updated Date: Sat, 21 Feb 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਐੱਸਡੀ ਕੰਨਿਆਂ ਮਹਾਂਵਿਦਿਆਲਾ, ਮਾਨਸਾ ਦੇ ਅਰਥਸ਼ਾਸਤਰ ਅਤੇ ਕਾਮਰਸ ਵਿਭਾਗ ਵੱਲੋਂ “ਬਜਟ ਮੰਥਨ 2026” ਨਾਮਕ ਇਕ ਅਕਾਦਮਿਕ ਕਾਰਜਕ੍ਰਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਆਰਥਿਕ ਸੂਝ-ਬੂਝ ਨੂੰ ਵਧਾਉਣਾ ਅਤੇ ਕੇਂਦਰੀ ਬਜਟ ਦੇ ਵੱਖ-ਵੱਖ ਪੱਖਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਇਸ ਵਿਚਾਰ-ਚਰਚਾ ਵਿੱਚ 37 ਵਿਦਿਅਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਸ਼ਾਨਦਾਰ ਪੇਸ਼ਕਾਰੀ ਕਰਦੇ ਹੋਏ ਬਜਟ ਦੇ ਵੱਖ - ਵੱਖ ਮੁੱਦਿਆਂ ਤੇ ਚਰਚਾ ਕੀਤੀ। ਪ੍ਰਿੰਸੀਪਲ ਡਾ. ਗਰਿਮਾ ਮਹਾਜਨ ਨੇ ਵਿਦਿਆਰਥਣਾਂ ਦੇ ਉਤਸ਼ਾਹ ਦੀ ਸ਼ਲਾਘਾ ਕਰਦੇ ਹੋਏ ਰੋਜ਼ ਅਖ਼ਬਾਰ ਪੜ੍ਹਨ ਲਈ ਪ੍ਰੇਰਿਤ ਕੀਤਾ ਅਤੇ ਬਜਟ ਦੇ ਸਮਾਜਿਕ ਤੇ ਆਰਥਿਕ ਵਿਕਾਸ ਵਿੱਚ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਔਰਤਾਂ ਦਾ ਆਪਣੇ ਘਰ ਦੇ ਬਜਟ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਅਰਥਸ਼ਾਸਤਰ ਵਿਭਾਗ ਦੇ ਮੁਖੀ ਡਾ. ਜੋਤੀ ਬਾਲਾ ਨੇ ਰਿਸੋਰਸ ਪਰਸਨ ਦੇ ਤੌਰ ‘ਤੇ ਬਜਟ ਦਾ ਸੰਖੇਪ ਅਤੇ ਸਪੱਸ਼ਟ ਸਰਵੇਖਣ ਪੇਸ਼ ਕੀਤਾ ਅਤੇ ਓਪਨ ਕੁਇਜ਼ ਰਾਹੀਂ ਇਸ ਵਿਚਾਰ-ਚਰਚਾ ਨੂੰ ਦਿਲਚਸਪ ਬਣਾਇਆ। ਸਹਾਇਕ ਪ੍ਰੋਫੈਸਰ ਜਾਹਨਵੀ ਸਿੰਗਲਾ ਅਤੇ ਹਿਮਾਨੀ ਨੇ ਵੀ ਬਜਟ ਦੇ ਤਿੰਨ ਕਰਤਵ, ਆਰਥਿਕ ਵਿਕਾਸ ਨੂੰ ਗਤੀ ਦੇਣਾ, ਜਨਤਾ ਦੀ ਇੱਛਾ ਨੂੰ ਪੂਰਾ ਅਤੇ ਸਕਿੱਲ ਯੋਗਤਾ ਨੂੰ ਵਧਾਉਣਾ ਅਤੇ ਸਭ ਦਾ ਸਾਥ ਅਤੇ ਸਭ ਦਾ ਵਿਕਾਸ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਵਿਦਿਆਰਥੀਆਂ ਨੂੰ ਵਿਭਿੰਨ ਆਰਥਿਕ ਪੱਖਾਂ ਨਾਲ ਜਾਣੂ ਕਰਵਾਇਆ। ਟੈਕਨੀਕਲ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਵੀ ਬਜਟ ਨਾਲ ਸੰਬੰਧਿਤ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਆਰਥਿਕ ਨੀਤੀਆਂ ਦੇ ਪ੍ਰਭਾਵਾਂ ‘ਤੇ ਵਿਚਾਰ-ਵਟਾਂਦਰਾ ਕੀਤਾ। ਅੰਤ ਵਿੱਚ ਭਾਗੀਦਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਕਮਰਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਲੀਜਾ ਨੇ ਧੰਨਵਾਦ ਸ਼ਬਦ ਕਹੇ। ਇਸ ਮੌਕੇ ਕਾਲਜ ਦੀ ਸਮੂਹ ਪ੍ਰਬੰਧਕ ਕਮੇਟੀ ਨੇ ਮਾਣ ਮਹਿਸੂਸ ਕੀਤਾ ਅਤੇ ਸਮੂਹ ਸਟਾਫ ਹਾਜ਼ਿਰ ਸਨ।