ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਖਲਾਕੀ ਤੌਰ ਤੇ ਜ਼ਿੰਮੇਵਾਰੀ ਲੈਂਦਿਆਂ ਆਪਣਾ ਅਸਤੀਫ਼ਾ ਦੇਣ : ਚੌਹਾਨ, ਚੋਣ ਕਮਿਸ਼ਨ ਗਿਆਨੇਸ਼ ਨੂੰ ਲਾਂਭੇ ਕਰਨ, ਦੇਸ਼ ਧ੍ਰੋਹ ਦਾ ਮੁਕੱਦਮੇ ਦੀ ਮੰਗ ਕਰਦਿਆਂ ਸੀਪੀਆਈ ਨੇ ਅਰਥੀ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ ਸਥਾਨਕ ਕਾਮਰੇਡ ਫਕੀਰੀਆ ਸਿੰਘ ਭਵਨ
Publish Date: Wed, 07 Oct 2026 05:14 PM (IST)
Updated Date: Wed, 07 Oct 2026 05:17 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸਥਾਨਕ ਕਾਮਰੇਡ ਫ਼ਕੀਰੀਆ ਸਿੰਘ ਭਵਨ ਵਿਖੇ ਸਬ ਡਵੀਜ਼ਨ ਸਕੱਤਰ ਰੂਪ ਸਿੰਘ ਢਿੱਲੋਂ ਤੇ ਏਟਕ ਆਗੂ ਕਾਮਰੇਡ ਕਰਨੈਲ ਸਿੰਘ ਭੀਖੀ ਦੀ ਅਗਵਾਈ ਸੀਪੀਆਈ ਵਰਕਰਾਂ ਵੱਲੋਂ ਇੰਡੀਆ ਗਠਜੋੜ ਦੇ ਸੱਦੇ ਤੇ 8 ਅਕਤੂਬਰ ਨੂੰ ਦੇਸ਼ ਵਿਆਪੀ ਰੋਸ ਪ੍ਰਦਰਸ਼ਨ ਸਬੰਧੀ ਕਾਮਰੇਡ ਗੁਰਮੀਤ ਸਿੰਘ ਵਾਲੀਆ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਇਸ ਉਪਰੰਤ ਦੇਸ਼ ਦੇ ਚੀਫ ਇਲੈਕਸ਼ਨ ਕਮਿਸ਼ਨ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ ਤੇ ਰੋਸ ਪ੍ਰਦਰਸਨ ਕੀਤਾ ਗਿਆ। ਸੀਪੀਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਸਿੰਘ ਚੋਹਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਗਿਆਨੇਸ਼ ਕੁਮਾਰ ਦੀਆਂ ਪੱਖਪਾਤੀ ਤੇ ਗੈਰ ਕਾਨੂੰਨੀ ਕਾਰਵਾਈਆਂ ਰਾਹੀਂ ਐਸਆਈਆਰ ਪ੍ਰਕਿਰਿਆ ਨੂੰ ਮਨਮਾਨੀ ਢੰਗ ਨਾਲ ਲਾਗੂ ਕਰਨ ਦੇ ਤਰ੍ਹਾਂ ਤਰ੍ਹਾਂ ਦੇ ਗੁੰਝਲਦਾਰ ਤਰੀਕੇ ਰਾਹੀਂ ਵੋਟਾਂ ਕੱਟਣ, ਲੋਕਤੰਤਰ ਵਿਰੋਧੀ ਕਾਰਵਾਈਆਂ ਦਾ ਵਿਰੋਧ ਤੇ ਮੋਦੀ ਤੇ ਚੋਣ ਕਮਿਸ਼ਨਰ ਦੀ ਮਿਲੀਭੁਗਤ ਨੂੰ ਜਨਤਕ ਕਰਨ ਸਬੰਧੀ ਮਾਨਸਾ ਵਿਖੇ 8 ਅਕਤੂਬਰ ਨੂੰ ਮਾਲ ਗੋਦਾਮ ਤੇ ਜ਼ੋਰਦਾਰ ਪ੍ਰਦਰਸ਼ਨ ਕਰਨ ਉਪਰੰਤ ਰੋਸ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਚੋਣ ਕਮਿਸ਼ਨ ਗਿਆਨੇਸ਼ ਕੁਮਾਰ ਨੂੰ ਤੁਰੰਤ ਅਹੁਦੇ ਤੋਂ ਲਾਂਭੇ ਕੀਤਾ ਜਾਵੇ ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ਼ ਕੀਤਾ ਜਾਵੇ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਇਖਲਾਕੀ ਜ਼ਿੰਮੇਵਾਰੀ ਲੈਣ ਤੇ ਅਸਤੀਫਾ ਦੇਣ। ਗਲਤ ਐਸਆਈਆਰ ਤਹਿਤ ਲਗਭਗ ਸਾਢੇ ਤੇਰਾਂ ਕਰੋੜ ਕੱਟੀਆਂ ਗਈਆਂ ਵੋਟਾਂ ਬਹਾਲ ਕੀਤੀਆਂ ਜਾਣ। ਚੋਣ ਕਮਿਸ਼ਨ ਦੀ ਭਰੋਸੇਯੋਗਤਾ, ਇਮਾਨਦਾਰੀ, ਨਿਰਪੱਖਤਾ, ਪਾਰਦਰਸ਼ਤਾ, ਸੁਨਿਸ਼ਚਿਤ ਕੀਤੀ ਜਾਵੇ। ਈਵੀਐਮ ਨੂੰ ਵੈਨ ਕੀਤਾ ਜਾਵੇ। ਇਸ ਮੌਕੇ ਸ਼ਾਮਲ ਸਾਥੀਆਂ ਨੇ 8 ਅਕਤੂਬਰ ਨੂੰ ਮਾਨਸਾ ਵਿਖੇ ਰੋਸ ਪ੍ਰਦਰਸ਼ਨ ਸ਼ਾਮਲ ਹੋਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਗਤ ਭੀਖੀ ਬ੍ਰਾਂਚ ਸਕੱਤਰ, ਕਾਮਰੇਡ ਸੁਰਜੀਤ ਸਿੰਘ ਭੀਖੀ, ਗੁਰਚਰਨ ਸਿੰਘ, ਕੁਲਦੀਪ ਸਿੰਘ ਸਿੱਧੂ, ਰਣਜੀਵ ਸਿੰਘ ਮਿੱਤਲ, ਜਗਸੀਰ ਸਿੰਘ ਢਪਾਲੀ, ਡਾ ਦਰਸ਼ਨ ਸਿੰਘ, ਅਮਰਨਾਥ, ਨਛੱਤਰ ਸਿੰਘ ਆਦਿ ਨੇ ਸੰਬੋਧਨ ਕੀਤਾ।