11 ਅਕਤੂਬਰ ਨੂੰ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਬਰਸੀ ਦੀਆਂ ਤਿਆਰੀਆਂ ਜ਼ੋਰਾਂ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ
Publish Date: Tue, 06 Oct 2026 04:42 PM (IST)
Updated Date: Tue, 06 Oct 2026 04:44 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮਾਨਸਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਜੱਥੇਬੰਦੀ ਵੱਲੋਂ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਬਰਸੀ ਦੀਆਂ ਤਿਆਰੀਆਂ ਸਬੰਧੀ ਪਿੰਡਾ ਵਿਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਲੜੀ ਦੇ ਤਹਿਤ ਕੱਲ ਪਿੰਡ ਮੋਫ਼ਰ ਅਤੇ ਭੰਮੇ ਖੁਰਦ ਵਿਖੇ ਰੈਲੀ ਕੀਤੀ ਗਈ। ਅੱਜ ਪਿੰਡ ਟਾਂਡੀਆ ਅਤੇ ਪੇਰੋ ਵਿਖੇ ਰੈਲੀ ਕੀਤੀ ਗਈ, ਸਾਰੇ ਪਿੰਡਾਂ ਵਿਚ ਕਿਸਾਨਾਂ ਦਾ ਭਾਰੀ ਇਕੱਠ ਕੀਤਾ ਗਿਆ। ਪਿੰਡ ਮੋਫ਼ਰ ਵਿਖੇ ਸੂਬਾ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਪ੍ਰਿਥੀਪਾਲ ਸਿੰਘ ਦੇ ਜੀਵਨ ਬਾਰੇ ਤੇ ਸ਼ਹੀਦੀ ਵਾਰੇ ਪਿੰਡ ਨਿਵਾਸੀਆ ਨੂੰ ਚਾਨਣਾ ਪਾਇਆ। ਜ਼ਿਲ੍ਹਾ ਪ੍ਰੈਸ ਸਕੱਤਰ ਹਰਬੰਸ ਸਿੰਘ ਪਾਂਧੀ ਨੇ ਕਣਕ ਦੇ ਭਾਅ ਵਿਚ ਕੀਤੇ ਨਿਗੂਣੇ ਵਾਧੇ ਦੇ ਵਿਰੋਧ ਵਿਚ ਬੋਲਦਿਆ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਕੋਰਾ ਮਜ਼ਾਕ ਕੀਤਾ ਹੈ, ਜਦਕਿ ਕਮਿਸ਼ਨ ਵੱਲੋਂ 106 ਰੁਪਏ ਦੀ ਸਿਫ਼ਾਰਸ਼ ਕੀਤੀ ਗਈ ਸੀ। ਪਿੰਡ ਭੰਮੇ ਖੁਰਦ, ਟਾਂਡੀਆ ਅਤੇ ਪੇਰੋਂ ਵਿਖੇ ਬਲਕਾਰ ਸਿੰਘ ਚਹਿਲ ਜਿਲ੍ਹਾ ਮੀਤ ਪ੍ਰਧਾਨ ਮਾਨਸਾ ਨੇ ਸੰਬੋਧਨ ਕਰਦਿਆਂ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਬਰਸੀ 11 ਅਕਤੂਬਰ 2026 ਪਿੰਡ ਚੱਕ ਅਲੀਸ਼ੇਰ ਵਿਖੇ ਪਹੁੰਚਣ ਦੀ ਅਪੀਲ ਕਰਦੇ ਧਾਰਾ 78,79,80 ਵਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ, ਲੋਕਾਂ ਨੂੰ ਸਬਸਿਡੀਆਂ ਬਾਰੇ ਦੱਸਿਆ। ਚੰਡੀਗੜ੍ਹ ਵਿੱਚ ਐਸਕੇਐਮ ਵੱਲੋਂ ਲੱਗੇ ਧਰਨੇ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜੱਗਾ ਸਿੰਘ ਰਾਮਾਨੰਦੀ, ਬਹਾਲ ਸਿੰਘ ਮੋਫ਼ਰ, ਬਲਜਿੰਦਰ ਸਿੰਘ ਮੋਫ਼ਰ, ਬਿੰਦਰ ਸਿੰਘ ਪੇਰੋਂ, ਹਰਦੀਪ ਸਿੰਘ ਪੇਰੋਂ, ਤਿੱਤਰ ਸਿੰਘ ਟਾਂਡੀਆ, ਬਲਵਿੰਦਰ ਸਿੰਘ ਭੰਮੇ ਖੁਰਦ, ਆਦਿ ਹਾਜ਼ਰ ਸਨ।