ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਤਿਆਰੀਆਂ ਜ਼ੋਰਾਂ ’ਤੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ
Publish Date: Tue, 25 Aug 2026 04:12 PM (IST)
Updated Date: Tue, 25 Aug 2026 04:13 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ। 18 ਅਗਸਤ ਤੋਂ ਪ੍ਰਭਾਤ ਫ਼ੇਰੀ ਸਵੇਰੇ 4 ਵਜੇ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਤੋਂ ਚੱਲ ਕੇ ਸਾਰੇ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਅੱਜ ਦੀ ਆਰਤੀ ਰਮੇਸ਼ ਗੋਇਲ ਪੁੱਤਰ ਦਰਸ਼ਨ ਲਾਲ ਰੱਲੇ ਵਾਲੇ ਘਰ ਹੋਈ। ਰਸਤੇ ਵਿੱਚ ਸ਼ਹਿਰ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਸਿਰੋਪੇ ਭੇਂਟ ਕੀਤੇ ਗਏ। ਧਾਰਮਿਕ ਸਮਾਗਮ ਵਿੱਚ ਕ੍ਰਿਸ਼ਨ ਭਗਵਾਨ ਜੀ ਦੇ ਸੁੰਦਰ ਸੁੰਦਰ ਭਜਨ ਗਾ ਕੇ ਭਗਤਾਂ ਨੂੰ ਨੱਚਣ ‘ਤੇ ਮਜ਼ਬੂਰ ਕਰ ਦਿੱਤਾ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਮੰਗਤ ਰਾਮ ਬਾਂਸਲ ਸੂਬਾ ਸਕੱਤਰ ਬੀਜੇਪੀ ਪੰਜਾਬ ਪਹੁੰਚੇ। ਇਸ ਮੌਕੇ ਤੇ ਸ਼ਹਿਰ ਦੀਆਂ ਸਾਰੀਆਂ ਹੀ ਮੰਡਲੀਆਂ ਕ੍ਰਿਸ਼ਨ ਭਗਵਾਨ ਜੀ ਦਾ ਗੁਣਗਾਨ ਕਰ ਰਹੀਆਂ ਹਨ। ਸਭਾ ਦੇ ਸਕੱਤਰ ਬਿੰਦਰ ਪਾਲ ਗਰਗ ਨੇ ਦੱਸਿਆ ਹੈ ਕਿ 18 ਅਗਸਤ ਤੋਂ 4 ਸਤੰਬਰ 2026 ਤੱਕ ਰੋਜ਼ਾਨਾ 4 ਵਜੇ ਸਵੇਰੇ ਪ੍ਰਭਾਤਫੇਰੀ ਚਲਦੀ ਰਹੇਗੀ। ਸਭਾ ਦੇ ਪ੍ਰਧਾਨ ਵਿਨੋਦ ਕੁਮਾਰ ਭੰਮਾ ਨੇ ਦੱਸਿਆ ਹੈ ਕਿ 2 ਤੇ 3 ਸਤੰਬਰ ਨੂੰ ਕ੍ਰਿਸ਼ਨ ਜੀ ਦੀ ਮਹਿਮਾ ਤੇ ਲੀਲਾ ਦਾ ਵਰਨਣ ਡੀਪੀ ਕੌਸ਼ਿਕ ਐਂਡ ਪਾਰਟੀ ਹਰਿਦੁਆਰ ਵਾਲੇ ਕਰਨਗੇ ਅਤੇ 4 ਸਤੰਬਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਸੁੰਦਰ ਸੁੰਦਰ ਝਾਕੀਆਂ ਤੇ ਢੋਲ ਬੈਂਡ ਵਾਜਿਆਂ ਨਾਲ ਸਾਰੇ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਵਿਖੇ ਪਹੁੰਚੇਗੀ। 4 ਸਤੰਬਰ ਦੀ ਰਾਤ ਨੂੰ ਕ੍ਰਿਸ਼ਨ ਜਨਮ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ ਤੇ ਰਾਤ ਨੂੰ ਸਭਾ ਵੱਲੋਂ ਵਿਸ਼ਾਲ ਭੰਡਾਰਾ ਵੀ ਭਗਤਾਂ ਵਿੱਚ ਵਿਤਰਨ ਕੀਤਾ ਜਾਵੇਗਾ। 5 ਸਤੰਬਰ ਨੂੰ ਨੰਦ ਉਤਸਵ ਸ਼ਹਿਰ ਦੀਆਂ ਸਾਰੀਆਂ ਹੀ ਭਜਨ ਮੰਡਲੀਆਂ ਦੁਬਾਰਾ ਤੇ ਲੱਡੂ ਗੋਪਾਲ ਪ੍ਰਤੀਯੋਗਤਾ ਵੀ ਕਰਵਾਈ ਜਾਵੇਗੀ। ਇਸ ਮੌਕੇ ਤੇ ਸਤੀਸ਼ ਗੋਇਲ, ਦਿਨੇਸ਼ ਰਿੰਪੀ, ਹੈਰੀ ਗੋਇਲ, ਵਿਸ਼ਾਲ ਜੈਨ ਗੋਲਡੀ, ਟੋਨੀ ਸ਼ਰਮਾ, ਹਰੀ ਰਾਮ ਡਿੰਪਾ, ਰਜੇਸ਼ ਕੁਮਾਰ ਪੰਧੇਰ, ਅੰਮ੍ਰਿਤ ਸਿੰਘ ਮਿੱਤਲ, ਲਕਸ਼ ਬਾਂਸਲ, ਰੁਲਦੂ ਰਾਮ ਰੋੜੀ, ਟੇਕ ਚੰਦ ਗੋਇਲ ਠੇਕੇਦਾਰ, ਰਾਜਿੰਦਰ ਰਾਜੂ, ਕੰਵਲਜੀਤ ਸ਼ਰਮਾ, ਅਮਰਨਾਥ ਗਰਗ, ਪ੍ਰੇਮ ਸਟੂਡੀਓ ਤੇ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਦੇ ਆਗੂ ਹਾਜ਼ਰ ਹੋਏ।