ਪ੍ਰਵੀਨ ਗੋਇਲ 18ਵੀਂ ਵਾਰ ਬਣੇ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਦੀ
Publish Date: Mon, 31 Aug 2026 04:12 PM (IST)
Updated Date: Mon, 31 Aug 2026 04:13 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਦੀ ਮੈਨੇਜਿੰਗ ਕਮੇਟੀ ਦੀ ਚੋਣ ਸਬੰਧੀ ਮੀਟਿੰਗ ਐਡਵੋਕੇਟ ਆਰਸੀ ਗੋਇਲ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿਚ ਪ੍ਰਵੀਨ ਗੋਇਲ ਜੀ ਦੇ ਕਲੱਬ ਪ੍ਰਤੀ ਵਧੀਆ ਤੇ ਸ਼ਲਾਘਾਯੋਗ ਕੰਮਾਂ ਨੂੰ ਦੇਖਦੇ ਹੋਏ ਕਲੱਬ ਦੇ ਮੈਂਬਰਾਂ ਤੇ ਅਹੁਦੇਦਾਰਾਂ ਵੱਲੋਂ ਸਰਬਸੰਮਤੀ ਨਾਲ 18ਵੀਂ ਵਾਰ ਪ੍ਰਧਾਨ ਬਣਾਇਆ ਗਿਆ ਅਤੇ ਸ਼੍ਰੀ ਅਸ਼ੋਕ ਗਰਗ ਕਲੱਬ ਦੇ ਚੇਅਰਮੈਨ ਵਜੋਂ ਚੁਣੇ ਗਏ। ਇਸ ਤੋਂ ਇਲਾਵਾ ਭੀਮ ਸੈਨ, ਕ੍ਰਿਸ਼ਨ ਬਾਂਸਲ, ਹੁਕਮ ਚੰਦ, ਡਾ. ਮਾਨਵ ਜਿੰਦਲ, ਨਰਾਇਣ ਦਾਸ ਅਤੇ ਪ੍ਰਮਜੀਤ ਜਿੰਦਲ ਨੂੰ ਸਰਪ੍ਰਸਤ, ਵਾਇਸ ਪ੍ਰਧਾਨ ਸੁਰਿੰਦਰ ਨੰਗਲੀਆ ਤੇ ਪ੍ਰੇਮ ਜਿੰਦਲ ਨੂੰ ਬਣਾਇਆ ਗਿਆ। ਇਸੇ ਤਰ੍ਹਾਂ ਬਲਜੀਤ ਸ਼ਰਮਾ ਤੇ ਧਰਮਪਾਲ ਸ਼ੰਟੂ ਨੂੰ ਜਨਰਲ ਸੈਕਟਰੀ, ਮਨੋਜ ਅਰੋੜਾ ਅਤੇ ਮੋਹਿਤ ਗੋਇਲ ਨੂੰ ਜੁਆਇੰਟ ਸੈਕਟਰੀ, ਸ਼ੁਸ਼ੀਲ ਕੁਮਾਰ ਤੇ ਵਿਪਨ ਅਰੋੜਾ ਨੂੰ ਕੈਸ਼ੀਅਰ, ਸਟੇਜ ਸਕੱਤਰ ਬਲਜੀਤ ਸ਼ਰਮਾ ਅਤੇ ਅਰੁਣ ਅਰੋੜਾ, ਕਾਨੂੰਨੀ ਸਲਾਹਕਾਰ ਆਰ.ਸੀ.ਗੋਇਲ, ਬਲਜੀਤ ਸ਼ਰਮਾ ਤੇ ਡਾ. ਵਿਕਾਸ ਸ਼ਰਮਾ ਨੂੰ ਪ੍ਰੈਸ ਸਕੱਤਰ ਦਾ ਅਹੁਦਾ ਦਿੱਤਾ ਗਿਆ। ਮੀਟਿੰਗ ਦੌਰਾਨ ਕਮੇਟੀ ਵੱਲੋਂ ਸਾਲ 2025 ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ, ਜਿਸ ਨੂੰ ਕਮੇਟੀ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਕਲੱਬ ਦੇ ਪ੍ਰਧਾਨ ਪ੍ਰਵੀਨ ਗੋਇਲ ਤੇ ਚੇਅਰਮੈਨ ਅਸ਼ੋਕ ਗਰਗ ਨੇ ਦੱਸਿਆ ਕਿ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਵੱਲੋਂ ਹਰ ਸਾਲ ਪੂਰੀ ਸ਼ਰਧਾ ਤੇ ਲਗਨ ਨਾਲ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਕੀਤਾ ਜਾਂਦਾ ਹੈ ਤੇ ਇਸ ਨੂੰ ਸਫ਼ਲਤਾ ਪੂਰਵਕ ਸੰਪਨ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਜਾਂਦੀਆਂ ਹਨ। ਉਨ੍ਹਾਂ ਕਲੱਬ ਦੇ ਮੈਂਬਰਾਂ ਤੇ ਅਹੁਦੇਦਾਰਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਜਿਸ ਵਿਸ਼ਵਾਸ ਨਾਲ ਲਗਾਤਾਰ 18ਵੀਂ ਵਾਰ ਸਾਨੂੰ ਚੇਅਰਮੈਨ ਅਤੇ ਪ੍ਰਧਾਨ ਦੇ ਅਹੁਦੇ ਨਾਲ ਨਿਵਾਜਿ਼ਆ ਹੈ, ਉਹ ਪੂਰੀ ਲਗਨ ਅਤੇ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਲਈ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਨਗੇ ਅਤੇ ਜੋ ਵੀ ਪ੍ਰਸ਼ਾਸਨ ਦੀਆਂ ਹਦਾਇਤਾਂ ਹੋਣਗੀਆਂ, ਉਨ੍ਹਾਂ ਦਾ ਇੰਨ੍ਹ-ਬਿਨ੍ਹ ਪਾਲਣ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਪ੍ਰਵੀਨ ਸ਼ਰਮਾ ਟੋਨੀ, ਸੋਨੂੰ ਰੱਲਾ, ਪੁਨੀਤ ਸ਼ਰਮਾ ਗੋਗੀ, ਪ੍ਰਧਾਨ ਐਕਟਰ ਬਾਡੀ ਵਰੁਣ ਬਾਂਸਲ ਰਾਜ ਕੁਮਾਰ ਰਾਜੀ, ਮੋਹਿਤ ਗੋਇਲ, ਗੋਰਵ ਬਜਾਜ, ਇੰਦਰਪਾਲ ਇੰਦਾ, ਲਕਸ਼ ਬਾਂਸਲ ਅਤੇ ਰਮੇਸ਼ ਕੁਮਾਰ ਤੋਂ ਇਲਾਵਾ ਕਲੱਬ ਦੇ ਹੋਰ ਅਹੁਦੇਦਾਰ ਅਤੇ ਮੈਂਬਰ ਵੀ ਮੌਜੂਦ ਸਨ।