- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਮਾਨਸਾ ਜ਼ਿਲ੍ਹੇ 'ਚ ਮੈਡੀਕਲ ਸਟੋਰਾਂ ਤੋਂ ਨਸ਼ਾ ਵੇਚਣ ਦੇ ਵਿਰੁੱਧ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੋਸ਼ ਹੈ ਕਿ ਗੋਲੀਆਂ ਇੱਕ ਮੈਡੀਕਲ ਸਟੋਰ ਦੇ ਮਾਲਕ ਨੇ ਚਲਾਈਆਂ। ਜਿਸ ਸਮੇਂ ਪਰਵਿੰਦਰ ਝੋਟਾ ਨੂੰ ਗੋਲੀ ਮਾਰੀ ਗਈ, ਉਸ ਵੇਲੇ ਉਹ ਸੋਸ਼ਲ ਮੀਡੀਆ ’ਤੇ ਲਾਈਵ ਸਨ ਅਤੇ ਪੂਰੀ ਘਟਨਾ ਉਨ੍ਹਾਂ ਦੀ ਲਾਈਵ ਵੀਡੀਓ 'ਚ ਕੈਦ ਹੋ ਗਈ।

ਪੰਜਾਬ 'ਚ ਜੰਗਲ ਰਾਜ। ਮਾਨਸਾ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲੇ ਪਰਵਿੰਦਰ ਝੋਟਾ ਦਾ ਸ਼ਰੇਆਮ ਕਤਲ। ਆਏ ਦਿਨ ਕਤਲ, ਆਏ ਦਿਨ ਗੈਂਗਸਟਰਵਾਦ, ਖੁੱਲ੍ਹੇਆਮ ਵਿਕਦੇ ਨਸ਼ੇ। ਲਾਅ ਐਂਡ ਆਰਡਰ ਸਿਰਫ਼ ਨਾਮ ਦਾ ਰਹਿ ਗਿਆ। ਬਦਲਾਅ ਦਾ ਦਾਅਵਾ ਕਰਨ ਵਾਲੀ 'ਆਪ' ਸਰਕਾਰ ਦੱਸੇ, ਕੀ ਇਹੀ ਹੈ ਤੁਹਾਡਾ ਬਦਲਾਅ? ਭਗਵੰਤ ਮਾਨ ਜੀ, ਪੰਜਾਬੀਆਂ 'ਤੇ ਰਹਿਮ ਕਰੋ, ਅਸਤੀਫ਼ਾ ਦਿਓ ਅਤੇ ਪੰਜਾਬ ਨੂੰ ਬਖ਼ਸ਼ ਦਿਓ... #ParvinderSinghJhota #MansaMurder #JhotaMurder #JangalRajInPunjab #LawAndOrderPunjab #AAPExposed @narendramodi @AmitShah @NitinNabin @blsanthosh @DrSatishPoonia @BJP4India
— Kewal Singh Dhillon (@KewalDhillonPB) October 13, 2026
ਸੁਨੀਲ ਜਾਖੜ ਨੇ ਚੁੱਕੇ ਸਵਾਲ
ਮਾਨਸਾ ਵਿਚ ਨਸ਼ੇ ਖਿਲਾਫ ਅਵਾਜ਼ ਉਠਾਉਣ ਵਾਲੇ ਨੌਜਵਾਨ ਦੇ ਕਤਲ ਨੇ ਇਕ ਵਾਰ ਫਿਰ ਮਾਨ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਅਭਿਆਨ ਦਾ ਸੱਚ ਉਜਾਗਰ ਕਰ ਦਿੱਤਾ ਹੈ। ਪਿੱਛਲੇ ਦਿਨੀ ਡੀਜੀਪੀ ਨੇ ਵੀ ਮੰਨਿਆ ਸੀ ਕਿ ਪੰਜਾਬ ਵਿਚ ਮੈਡੀਕਲ ਨਸ਼ਾ ਵੱਧ ਰਿਹਾ ਹੈ ਤਾਂ ਫਿਰ ਇਸ ਨੂੰ ਰੋਕਣ ਲਈ ਸਰਕਾਰ ਦੇ ਕੀ ਕਦਮ ਰਹੇ ਹਨ ਤੇ ਕਿੰਨਾਂ ਮੈਡੀਕਲ ਨਸ਼ਾ ਫੜਿਆਂ ਗਿਆ, ਲੋਕ ਇਹ ਜਾਨਣਾ ਚਾਹੁੰਦੇ ਹਨ। ਕੀ ਮੈਡੀਕਲ ਨਸ਼ਾ ਰੋਕਣ ਦੀ ਜ਼ਿੰਮੇਵਾਰੀ ਡਰੱਗ ਇੰਸਪੈਕਟਰਾਂ ਦੀ ਨਹੀਂ ਜਾਂ ਉਨ੍ਹਾਂ ਦੀ ਡਿਊਟੀ ਸਿਰਫ਼ ਦਿੱਲੀ ਤੋਂ ਆਏ ਧਾੜਵੀਆਂ ਲਈ ਉਗਰਾਹੀ ਕਰਨ ਤੱਕ ਹੀ ਸੀਮਤ ਰਹਿ ਗਈ ਹੈ। ਭਗਵੰਤ ਮਾਨ ਜੀ, ਭਾਵੇਂ ਤੁਸੀਂ ਕਾਗਜੀ ਮੁੱਖ ਮੰਤਰੀ ਹੀ ਹੋ, ਪਰ ਪੰਜਾਬ ਪ੍ਰਤੀ ਜਵਾਬਦੇਹੀ ਤਾਂ ਤੁਹਾਡੀ ਹੀ ਬਣਦੀ ਹੈ।
ਮਾਨਸਾ ਵਿਚ ਨਸ਼ੇ ਖਿਲਾਫ ਅਵਾਜ਼ ਉਠਾਉਣ ਵਾਲੇ ਨੌਜਵਾਨ ਦੇ ਕਤਲ ਨੇ ਇਕ ਵਾਰ ਫਿਰ ਮਾਨ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਅਭਿਆਨ ਦਾ ਸੱਚ ਉਜਾਗਰ ਕਰ ਦਿੱਤਾ ਹੈ। ਪਿੱਛਲੇ ਦਿਨੀ ਡੀਜੀਪੀ ਨੇ ਵੀ ਮੰਨਿਆ ਸੀ ਕਿ ਪੰਜਾਬ ਵਿਚ ਮੈਡੀਕਲ ਨਸ਼ਾ ਵੱਧ ਰਿਹਾ ਹੈ ਤਾਂ ਫਿਰ ਇਸ ਨੂੰ ਰੋਕਣ ਲਈ ਸਰਕਾਰ ਦੇ ਕੀ ਕਦਮ ਰਹੇ ਹਨ ਤੇ ਕਿੰਨਾਂ ਮੈਡੀਕਲ ਨਸ਼ਾ ਫੜਿਆਂ ਗਿਆ, ਲੋਕ ਇਹ ਜਾਨਣਾ ਚਾਹੁੰਦੇ ਹਨ। ਕੀ ਮੈਡੀਕਲ ਨਸ਼ਾ ਰੋਕਣ ਦੀ ਜ਼ਿੰਮੇਵਾਰੀ ਡਰੱਗ ਇੰਸਪੈਕਟਰਾਂ ਦੀ ਨਹੀਂ, ਜਾਂ ਉਨ੍ਹਾਂ ਦੀ ਡਿਊਟੀ ਸਿਰਫ਼ ਦਿੱਲੀ ਤੋਂ ਆਏ ਧਾੜਵੀਆਂ ਲਈ ਉਗਰਾਹੀ ਕਰਨ ਤੱਕ ਹੀ ਸੀਮਤ ਰਹਿ ਗਈ ਹੈ। ਭਗਵੰਤ ਮਾਨ ਜੀ, ਭਾਵੇਂ ਤੁਸੀਂ ਕਾਗਜੀ ਮੁੱਖ ਮੰਤਰੀ ਹੀ ਹੋ, ਪਰ ਪੰਜਾਬ ਪ੍ਰਤੀ ਜਵਾਬਦੇਹੀ ਤਾਂ ਤੁਹਾਡੀ ਹੀ ਬਣਦੀ ਹੈ।
— Sunil Jakhar (@sunilkjakhar) October 13, 2026