
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੌਦੇ ਲਗਾਉਣਾ ਅਤੇ ਉਨ੍ਹਾਂ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ ਵਾਤਾਵਰਣ ਦੀ ਸੰਭਾਲ ਤੇ ਹਰਿਆਵਲ ਨੂੰ ਵਧਾਉਣ ਦੇ ਉਦੇਸ਼ ਨਾਲ ਜੈ ਸ੍ਰੀ ਕ੍ਰਿਸ਼ਨਾ ਪਲਾਂਟੇਸ਼ਨ ਗਰੁੱਪ ਵੱਲੋਂ ਪਿੰਡ ਜਵਾਹਰਕੇ ਦੇ ਵਾਟਰ ਵਰਕਸ ਵਿਖੇ ਵਿਸ਼ੇਸ਼ ਪੌਦਾ ਰੋਪਣ ਮੁਹਿੰਮ ਚਲਾਈ ਗਈ। ਇਸ ਮੌਕੇ ਫੁੱਲਦਾਰ ਅਤੇ ਫਲਦਾਰ ਬੂਟੇ ਲਗਾਏ ਗਏ। ਇਸ ਉਪਰਾਲੇ ਦੌਰਾਨ ਵਾਤਾਵਰਣ ਦੀ ਸੰਭਾਲ, ਰੁੱਖਾਂ ਦੀ ਮਹੱਤਤਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਜੈ ਸ੍ਰੀ ਕ੍ਰਿਸ਼ਨਾ ਪਲਾਂਟੇਸ਼ਨ ਗਰੁੱਪ ਦੇ ਪ੍ਰਧਾਨ ਮਨੀਸ਼ ਚੌਧਰੀ ਨੇ ਦੱਸਿਆ ਕਿ ਗਰੁੱਪ ਵੱਲੋਂ ਹਰ ਮੌਨਸੂਨ ਸੀਜ਼ਨ ਦੌਰਾਨ ਸਾਂਝੀਆਂ ਅਤੇ ਜਨਤਕ ਥਾਵਾਂ ’ਤੇ ਵੱਧ ਤੋਂ ਵੱਧ ਪੌਦੇ ਲਗਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਲਗਾਏ ਗਏ ਬੂਟਿਆਂ ਦੀ ਸੇਵਾ ਲਈ ਸੇਵਾਮੁਕਤ ਪੀਸੀਐੱਸ ਅਫ਼ਸਰ ਧੰਨਾ ਸਿੰਘ ਅਕਲੀਆ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਪਿੰਡ ਜਵਾਹਰਕੇ ਦੇ ਵਸਨੀਕ ਸੀਪਾ, ਯਾਦਵ, ਸੰਧੂ ਅਤੇ ਕਰਨੈਲ ਸਿੰਘ ਵੱਲੋਂ ਵੀ ਪੌਦਿਆਂ ਦੀ ਨਿਰੰਤਰ ਦੇਖਰੇਖ ਕਰਨ ਦੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ। ਇਨ੍ਹਾਂ ਦੀ ਨਿਗਰਾਨੀ ਹੇਠ ਹੀ ਅੱਜ ਬੂਟੇ ਲਗਾਏ ਗਏ। ਬੂਟੇ ਲਗਾਉਣ ਦੀ ਸ਼ੁਰੂਆਤ ਤੋਂ ਪਹਿਲਾਂ ਬਲਵੀਰ ਸਿੰਘ ਅਗਰੋਈਆ ਵੱਲੋਂ ਵਾਹਿਗੁਰੂ ਅੱਗੇ ਅਰਦਾਸ ਅਤੇ ਵੰਦਨਾ ਕੀਤੀ ਗਈ। ਇਸ ਉਪਰੰਤ ਸਮੂਹ ਮੈਂਬਰਾਂ ਨੇ ਮਿਲ ਕੇ ਬੂਟੇ ਲਗਾਏ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਕਲਪ ਲਿਆ। ਇਸ ਮੌਕੇ ਪਹੁੰਚੇ ਡਾ. ਜਨਕ ਰਾਜ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਬੂਟੇ ਲਗਾਉਣਾ ਸਿਰਫ਼ ਇੱਕ ਸਮਾਜਿਕ ਉਪਰਾਲਾ ਨਹੀਂ, ਸਗੋਂ ਸਾਡੀ ਸਭ ਦੀ ਵੱਡੀ ਜ਼ਿੰਮੇਵਾਰੀ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਵਿਚ ਲਗਾਤਾਰ ਆ ਰਹੀਆਂ ਤਬਦੀਲੀਆਂ, ਵਧਦਾ ਪ੍ਰਦੂਸ਼ਣ, ਪਾਣੀ ਦੀ ਘਾਟ ਤੇ ਵਧ ਰਹੀ ਗਰਮੀ ਨੂੰ ਦੇਖਦਿਆਂ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋੜ ਹੈ। ਇਸ ਮੌਕੇ ਰਮੇਸ਼ ਜੈਨ, ਵਿੱਕੀ, ਮਨੋਜ, ਹਰੀ ਓਮ, ਕੇ.ਕੇ. ਸ਼ਰਮਾ, ਰੋਹਿਤ, ਕਟੋਦੀਆਂ, ਬਿਪਨ ਸਮੇਤ ਗਰੁੱਪ ਦੇ ਹੋਰ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਵੀ ਸ਼ਮੂਲੀਅਤ ਕੀਤੀ। ਜੈ ਸ੍ਰੀ ਕ੍ਰਿਸ਼ਨਾ ਪਲਾਂਟੇਸ਼ਨ ਗਰੁੱਪ ਵੱਲੋਂ ਕੀਤੇ ਇਸ ਉਪਰਾਲੇ ਦੀ ਪਿੰਡ ਵਾਸੀਆਂ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਲੋਕਾਂ ਨੂੰ ਵਾਤਾਵਰਣ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ।