ਸਕਿਊਰਟੀ ਗਾਰਡਾਂ ਦੀ ਭਰਤੀ ਲਈ ਪਲੇਸਮੈਂਟ ਕੈਂਪ 19 ਨੂੰ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ
Publish Date: Fri, 16 Jan 2026 06:30 PM (IST)
Updated Date: Sat, 17 Jan 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਵਿਖੇ 19 ਜਨਵਰੀ ਦਿਨ ਸੋਮਵਾਰ ਨੂੰ ਸਕਿਊਰਟੀ ਐਂਡ ਇੰਟੈਲੀਜੈਂਸ ਸਰਵਿਸਿਜ਼ ਲਿਮਿਟਡ ਵੱਲੋਂ ਸਕਿਊਰਟੀ ਗਾਰਡਾਂ ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ, ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਘੱਟੋ ਘੱਟ ਯੋਗਤਾ 10ਵੀਂ ਪਾਸ ਲੜਕੇ ਭਾਗ ਲੈ ਸਕਦੇ ਹਨ, ਜਿੰਨ੍ਹਾਂ ਦਾ ਕੱਦ ਘੱਟ ਤੋਂ ਘੱਟ 5 ਫੁੱਟ 6 ਇੰਚ, ਭਾਰ 52 ਕਿੱਲੋ ਤੇ ਛਾਤੀ 80 ਸੈਟੀਮੀਟਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਗ ਲੈਣ ਵਾਲੇ ਪ੍ਰਾਰਥੀਆਂ ਦੀ ਉਮਰ ਸੀਮਾ 19 ਤੋਂ 40 ਸਾਲ ਤੱਕ ਹੋਣੀ ਚਾਹੀਦੀ ਹੈ ਅਤੇ ਪ੍ਰਾਰਥੀ ਸਰੀਰਕ ਤੌਰ ’ਤੇ ਫਿੱਟ ਹੋਣੇ ਚਾਹੀਦੇ ਹਨ। ਚਾਹਵਾਨ ਪ੍ਰਾਰਥੀ ਆਪਣੀ ਯੋਗਤਾ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਅਤੇ ਯੋਗਤਾ ਦਾ ਵੇਰਵਾ (ਰਜ਼ਿਊਮ) ਲੈ ਕੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਨੇੜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੇਵਾ ਕੇਂਦਰ ਦੀ ਪਹਿਲੀ ਮੰਜ਼ਿਲ ’ਤੇ) ਕੈਂਪ ਵਾਲੇ ਦਿਨ ਸਵੇਰੇ 10:30 ਵਜੇ ਪਹੁੰਚਣ। ਉਨ੍ਹਾਂ ਜਾਣਕਾਰੀ ਦਿੱਤੀ ਕਿ ਚੁਣੇ ਗਏ ਪ੍ਰਾਰਥੀਆਂ ਨੂੰ ਤਨਖਾਹ 17000/- ਤੋਂ 19000/- ਰੁਪਏ ਦੇ ਕਰੀਬ ਮਿਲਣਯੋਗ ਹੋਵੇਗੀ। ਇੰਟਰਵਿਊ ਦਾ ਸਮਾਂ ਸਵੇਰੇ 10:30 ਤੋਂ 01:00 ਵਜੇ ਤੱਕ ਰੱਖਿਆ ਗਿਆ ਹੈ।