ਮਰਹੂਮ ਦਵਿੰਦਰ ਸਿੰਘ ਬੋਹਾ ਦੀ ਯਾਦ ’ਚ 60 ਯੂਨਿਟ ਖ਼ੂਨ ਇਕੱਤਰ
ਇੱਥੇ ਪੰਜਾਬ ਰੋਡਵੇਜ਼ ਪਨਬਸ/ ਪੀਆਰਟੀਸੀ
Publish Date: Tue, 31 Mar 2026 06:36 PM (IST)
Updated Date: Wed, 01 Apr 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ : ਇੱਥੇ ਪੰਜਾਬ ਰੋਡਵੇਜ਼ ਪਨਬਸ/ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਬ੍ਰਾਂਚ ਬੁਢਲਾਡਾ ਵੱਲੋਂ ਨੇਕੀ ਫਾਉਂਡੇਸ਼ਨ ਬੁਢਲਾਡਾ ਦੇ ਸਹਿਯੋਗ ਨਾਲ ਜਥੇਬੰਦੀ ਦੇ ਸਰਗਰਮ ਵਰਕਰ ਰਹੇ ਮਰਹੂਮ ਦਵਿੰਦਰ ਸਿੰਘ ਬੋਹਾ ਦੀ ਯਾਦ ਵਿੱਚ ਬੁਢਲਾਡਾ ਬੱਸ ਸਟੈਂਡ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਪੈਪਸੂ ਰੋਡਵੇਜ਼ ਦੇ ਮੁਲਾਜ਼ਮਾਂ ਨੇ ਕਰੀਬ 60 ਯੂਨਿਟ ਖ਼ੂਨਦਾਨ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਸੂਬਾ ਖਜ਼ਾਨਚੀ ਰਮਨਦੀਪ ਸਿੰਘ, ਡਿੱਪੂ ਪ੍ਰਧਾਨ ਰਾਜਵੀਰ ਸਿੰਘ, ਮੀਤ ਪ੍ਰਧਾਨ ਸੁਖਵਿੰਦਰ ਸਿੰਘ,ਅੰਗਰੇਜ਼ ਸਿੰਘ ਹੈੱਡ, ਮਰਹੂਮ ਦਵਿੰਦਰ ਸਿੰਘ ਦੀ ਧਰਮ ਪਤਨੀ ਰੀਤੂ ਕੌਰ, ਪਿਤਾ ਅਮਰਜੀਤ ਸਿੰਘ, ਭਰਾ ਜੋਗਿੰਦਰ ਸਿੰਘ ਸਮੇਤ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੋਂ ਇਲਾਵਾ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਨਗਰ ਪੰਚਾਇਤ ਬੋਹਾ ਦੀ ਪ੍ਰਧਾਨ ਸੁਖਜੀਤ ਕੌਰ ਬਾਵਾ, ਸਮਾਜ ਸੇਵੀ ਕਮਲਦੀਪ ਸਿੰਘ ਬਾਵਾ, ਬਲਜੀਤ ਸਿੰਘ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਮਾਨਸਾ ਮੌਜੂਦ ਸਨ। ਇਸ ਮੌਕੇ 'ਤੇ ਐਡਵੋਕੇਟ ਦਲਿਓ ਅਤੇ ਸਮਾਜ ਸੇਵੀ ਕਮਲਦੀਪ ਸਿੰਘ ਬਾਵਾ ਨੇ ਪੈਪਸੂ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਨ ਹੈ ਅਤੇ ਇਸ ਸਦਕਾ ਅਨੇਕਾਂ ਕੀਮਤੀ ਜਾਨਾਂ ਬਚਾਈਆਂ ਜਾਂਦੀਆਂ ਹਨ।