ਕੁੱਤਿਆਂ ਦੀ ਨਸਬੰਦੀ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ : ਗੁਰਪ੍ਰੀਤ ਕੌਰ ਪ੍ਰਧਾਨ ਸੁਸਾਇਟੀ ਮੈਂ ਗੁਰਪ੍ਰੀਤ ਕੌਰ ਪ੍ਰਧਾਨ ਪੀਪਲ ਫਾਰ ਐਨੀਮਲ
Publish Date: Mon, 19 Oct 2026 05:17 PM (IST)
Updated Date: Mon, 19 Oct 2026 05:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਕੁੱਤਿਆਂ ਦੀ ਵੱਧ ਰਹੀ ਅਬਾਦੀ ‘ਤੇ ਰੋਕ ਲਗਾਉਣ ਲਈ ਨਸਬੰਦੀ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਲਈ ਗੁਰਪ੍ਰੀਤ ਕੌਰ ਪ੍ਰਧਾਨ ਪੀਪਲ ਫ਼ਾਰ ਐਨੀਮਲ ਵੈਲਫੇਅਰ ਸੋਸਾਇਟੀ ਫਫੜੇ ਭਾਈ ਕੇ ਨੇ ਡਿਪਟੀ ਕਮਿਸ਼ਨਰ ਮਾਨਸਾ ਦਾ ਧੰਨਵਾਦ ਕੀਤਾ ਹੈ। ਗੁਰਪ੍ਰੀਤ ਕੌਰ ਸੁਸਾਇਟੀ ਰਾਹੀਂ 2022, 2023 ਤੋਂ ਜਾਨਵਰਾਂ ਦੀ ਸੇਵਾ ਤੇ ਇਲਾਜ ਕਰਵਾਉਂਦੇ ਆ ਰਹੇ ਹਾਂ। ਕੁੱਤਿਆਂ ਦੀ ਵੱਧਦੀ ਆਬਾਦੀ ਨੂੰ ਵੇਖ ਕਾਫੀ ਅਰਜ਼ੀਆ ਡੀਸੀ ਦਫ਼ਤਰ ਦਿੱਤੀਆਂ ਹੋਈਆਂ ਹਨ ਤਾਂ ਜੋ ਏਬੀਸੀ ਐਨੀਮਲ ਬਰਥ ਕੰਟਰੋਲ ਦਾ ਪ੍ਰੋਗਰਾਮ ਮਾਨਸਾ ਵਿੱਚ ਉਲੀਕਿਆ ਜਾਵੇ। ਪਰ ਕੋਈ ਫ਼ਰਕ ਨਹੀਂ ਪਿਆ। ਉਨ੍ਹਾਂ ਕਿਹਾ ਕਿ ਹੁਣ ਇਹ ਪ੍ਰੋਗਰਾਮ ਸ਼ੁਰੂ ਕਰਨ ਲਈ ਉਹ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮਾਨਸਾ ਅਤੇ ਡਾਕਟਰ ਸਤਪਾਲ ਵੈਟਰਨਰੀ ਅਫ਼ਸਰ ਵੈਟਰਨਰੀ ਪੋਲੀਕਲੀਨਿਕ ਮਾਨਸਾ ਦਾ ਧੰਨਵਾਦ ਕਰਦੇ ਹਨ। ਇੰਨ੍ਹਾਂ ਵੱਲੋਂ ਸਾਡੀ ਮੰਗ ਤੇ ਮਾਨਸਾ ਵਿੱਚ ਕੁੱਤਿਆਂ ਦੀ ਵੱਧਦੀ ਹੋਈ ਆਬਾਦੀ ਨੂੰ ਦੇਖ ਕੇ ਨਸਬੰਦੀ ਦਾ ਪ੍ਰੋਗਰਾਮ ਉਲੀਕਣ ਸਬੰਧੀ ਪਹਿਲ ਦਿਖਾਈ। ਹੁਣ ਮਾਨਸਾ ਹੀ ਨਹੀਂ, ਬਲਕਿ ਬੋਹਾ ਵਿੱਚ ਵੀ ਕੁੱਤਿਆਂ ਦੀ ਨਸਬੰਦੀ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ, ਜਿਸ ਕਰਕੇ ਇੰਨ੍ਹਾਂ ਦੀ ਵੱਧਦੀ ਆਬਾਦੀ ਤੇ ਫ਼ਰਕ ਪਵੇਗਾ। ਉਨ੍ਹਾਂ ਕਿਹਾ ਕਿ ਇਹ ਕੁੱਤਿਆਂ ਨੂੰ ਮਾਰਨ ਦੀ ਬਜਾਏ ਇੰਨ੍ਹਾਂ ਦੀ ਨਸਬੰਦੀ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਇੰਨ੍ਹਾਂ ਦੀ ਵੱਧਦੀ ਹੋਈ ਆਬਾਦੀ ਨੂੰ ਰੋਕਿਆ ਜਾ ਸਕੇ।