ਲੋਕ 2027 ’ਚ ‘ਆਪ’ ਦੀ ਸਰਕਾਰ ਬਣਾਉਣ ਲਈ ਤਿਆਰ : ਲਲਿਤ ਜੈਨ
ਭਗਵੰਤ ਮਾਨ ਸਰਕਾਰ ਦੇ ਚਾਰ ਸਾਲ
Publish Date: Fri, 03 Apr 2026 08:02 PM (IST)
Updated Date: Sat, 04 Apr 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਗਵੰਤ ਮਾਨ ਸਰਕਾਰ ਦੇ ਚਾਰ ਸਾਲ ਪੂਰ੍ਹੇ ਹੋਣ ਤੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਤੇ ਪਾਰਟੀ ਹਾਈਕਮਾਨ ਵੱਲੋਂ ਲਗਾਈ ਡਿਊਟੀ ਅਨੁਸਾਰ ਪੰਜਾਬ ਰਾਜ ਵਪਾਰੀ ਕਮਿਸ਼ਨ ਹਲਕਾ ਬੁਢਲਾਡਾ ਦੇ ਚੇਅਰਮੈਨ ਲਲਿਤ ਜੈਨ ਬਰੇਟਾ ਨੇ ਸਥਾਨਕ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਸਰਕਾਰ ਦੇ ਚਾਰ ਸਾਲਾਂ ਵਿਚ ਕੀਤੇ ਕੰਮਾਂ ਬਾਰੇ ਲੋਕਾਂ ਨਾਲ ਸੰਵਾਦ ਮੀਟਿੰਗਾਂ ਕੀਤੀਆਂ। ਮੀਟਿੰਗਾਂ ਵਿੱਚ ਲੋਕਾਂ ਵੱਲੋਂ ਸਰਕਾਰ ਦੇ ਹੱਕ ਵਿਚ ਭਰਵਾਂ ਹੁੰਗਾਰਾ ਮਿਲਿਆ। ਵਾਰਡਾਂ ਵਿੱਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਅਤੇ ਉਤਸ਼ਾਹ ਦੱਸ ਰਿਹਾ ਸੀ ਕਿ ਲੋਕ ਮੁੜ ਦੁਆਰਾ 2027 ’ਚ ਵੀ ‘ਆਪ’ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਹਲਕਾ ਵਿਧਾਇਕ ਦਾ ਜਿੰਨ੍ਹਾਂ ਦੀ ਮਿਹਨਤ ਤੇ ਇਮਾਨਦਾਰੀ ਸਦਕਾ ਲੋਕ ਉਨ੍ਹਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਲਈ ਫ਼ਿਰ ਤਿਆਰ ਹਨ। ਇਨ੍ਹਾਂ ਮੀਟਿੰਗਾ ਵਿੱਚ ਸਾਥ ਦੇਣ ਲਈ ਉਨ੍ਹਾਂ ਬਲਾਕ ਪ੍ਰਧਾਨ ਕਾਕੂ ਬਰੇਟਾ, ਸੰਦੀਪ ਬੱਗਾ, ਗਗਨਦੀਪ ਸਿੰਘ, ਰਾਮਜੀਤ ਸਿੰਘ, ਕੇਵਲ ਸ਼ਰਮਾ, ਦਵਿੰਦਰ ਸੋਨੂ, ਸੰਸਾਰ ਸਿੰਘ, ਜੀਵਨ ਸਿੰਘ, ਸੱਤਪਾਲ, ਦਿਲਾਵਰ ਸਿੰਘ, ਲਕੀ ਸ਼ਰਮਾ, ਅਵਤਾਰ ਸਿੰਘ, ਮਨੋਹਰ ਕੁਮਾਰ, ਰਮਨਜੀਤ ਕੌਰ ਅਤੇ ਹੋਰ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰ ਸਾਥੀਆਂ ਦਾ ਧੰਨਵਾਦ ਕੀਤਾ।