- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਪੈਕਸ ਕਲੱਬ ਮਾਨਸਾ ਵੱਲੋਂ ਮਾਤਾ ਸੁੰਦਰੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਅਪੈਕਸ ਕਲੱਬ ਮਾਨਸਾ ਵੱਲੋਂ ਮਾਤਾ ਸੁੰਦਰੀ ਕਾਲਜ ਦੇ ਗੇਟ ਅੱਗੇ ਰੁੱਖ ਲਗਾਏ ਗਏ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਵਾਈਸ ਪ੍ਰਧਾਨ ਅਸ਼ਵਨੀ ਜ਼ਿੰਦਲ ਨੇ ਦੱਸਿਆ ਕਿ ਦੇਸ਼ ਦੀ ਅਜ਼ਾਦੀ ਲਈ ਵਿਸ਼ੇਸ਼ ਯੋਗਦਾਨ ਦੇਣ ਵਾਲੇ ਮਹਾਤਮਾਂ ਗਾਂਧੀ ਦੇ ਜਨਮ ਦਿਨ ਤੇ ਇਹ ਰੁਖ਼ ਲਗਾਕੇ ਉਨ੍ਹਾਂ ਨੂੰ ਅਪੈਕਸ ਕਲੱਬ ਮਾਨਸਾ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਲੱਬ ਵਲੋਂ ਸਾਂਝੀਆਂ ਥਾਵਾਂ ਤੇ ਰੁੱਖ ਲਗਾਏ ਜਾਂਦੇ ਹਨ ਅਤੇ ਉਨ੍ਹਾਂ ਦੀ ਸੰਭਾਲ ਕੀਤੀ ਜਾਂਦੀ ਹੈ। ਉਨ੍ਹਾਂ ਵੱਲੋਂ ਪਿਛਲੇ ਸਾਲਾਂ ਵਿੱਚ ਲਗਾਏ ਗਏ ਪੌਦੇ ਵੱਡੇ ਰੁੱਖ ਬਣ ਗਏ ਹਨ ਅਤੇ ਵਾਤਾਵਰਣ ਨੂੰ ਬਚਾਉਣ ’ਚ ਯੋਗਦਾਨ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਲਈ ਸੰਦੀਪ ਕੁਮਾਰ ਦੀ ਅਗਵਾਈ ਵਾਲੀ ਗ੍ਰੀਨ ਵੇਲਫ਼ੇਅਰ ਸੁਸਾਇਟੀ ਦਾ ਵਿਸ਼ੇਸ਼ ਸਹਿਯੋਗ ਰਹਿੰਦਾ ਹੈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਮਾਜਸੇਵੀ ਅਮਨ ਸਿੰਗਲਾ ਢੈਪਈ ਨੇ ਕਲੱਬ ਮੈਂਬਰਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਮਹਾਤਮਾਂ ਗਾਂਧੀ ਜੀ ਦੇ ਜਨਮਦਿਨ ਤੇ ਰੁੱਖ ਲਗਾਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਭੇਂਟ ਕੀਤੀ ਹੈ। ਇਹ ਮੈਂਬਰਾਂ ਦੀ ਵਧੀਆ ਸੋਚ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਸਚਾਈ ਦੇ ਰਾਹ ਤੇ ਚੱਲਦੇ ਹਨ। ਉਨ੍ਹਾਂ ਦੇ ਕਦਮ ਹਮੇਸ਼ਾ ਮਜਬੂਤ ਰਹਿੰਦੇ ਹਨ। ਮਹਾਤਮਾਂ ਗਾਂਧੀ ਨੇ ਹਮੇਸ਼ਾ ਅਹਿੰਸਾ ਅਤੇ ਸਵਦੇਸ਼ੀ ਅਪਣਾਉਣ ਦਾ ਸੁਨੇਹਾ ਦਿੰਦਿਆਂ ਦੇਸ਼ ਨੂੰ ਅਜ਼ਾਦ ਕਰਾਉਣ ਵਿੱਚ ਵੱਡੀ ਭੁਮਿਕਾ ਨਿਭਾਈ। ਇਸ ਮੌਕੇ ਕਾਲਜ ਦੇ ਇੰਚਾਰਜ ਪ੍ਰਿੰਸੀਪਲ ਰਾਮਕਿਸ਼ਨ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਾਲਜ ’ਚ ਚੱਲ ਰਹੇ ਕੋਰਸਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਅਜਿਹੇ ਕੰਮ ਸਮਾਜਸੇਵੀ ਲੋਕਾਂ ਦੇ ਸਹਿਯੋਗ ਨਾਲ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਹਨ ਅਤੇ ਅੱਗੇ ਤੋਂ ਵੀ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਅਮਨ ਸਿੰਗਲਾ ਢੈਪਈ ਬਾਰੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਵਰਗੀ ਰਾਮਪਾਲ ਢੈਪਈ ਨੇ ਕੈਂਸਰ ਦੀ ਬੀਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਸਰ ਰੋਕੋ ਜਾਗ੍ਰਤੀ ਮੰਚ ਦੇ ਬੈਨਰ ਹੇਠ ਬਹੁਤ ਕੰਮ ਕੀਤਾ ਅਤੇ ਲਗਾਤਾਰ ਸੁਹਾਜਂਨਾ, ਆਂਬਲਾ ਵਰਗੇ ਮੈਡੀਕੇਟਡ ਪੌਦੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਵੰਡਦੇ ਰਹੇ ਸਨ। ਅਮਨ ਢੈਪਈ ਵੀ ਉਨ੍ਹਾਂ ਦੇ ਦਰਸਾਏ ਰਾਹ ‘ਤੇ ਚੱਲਦਿਆਂ ਸਮਾਜਸੇਵੀ ਕੰਮਾਂ ਵਿੱਚ ਮੋਹਰੀ ਰੋਲ ਅਦਾ ਕਰ ਰਹੇ ਹਨ। ਇਸ ਮੌਕੇ ਕਲੱਬ ਦੇ ਸਕੱਤਰ ਕਮਲ ਗਰਗ, ਵਾਤਾਵਰਣ ਪ੍ਰੇਮੀ ਸੰਦੀਪ ਕੁਮਾਰ, ਧਰਮਪਾਲ ਸਿੰਗਲਾ, ਮੁੱਖ ਅਧਿਆਪਕ ਮੁਨੀਸ਼ ਜ਼ਿੰਦਲ, ਆਡਿਟ ਇੰਸਪੈਕਟਰ ਅਨਿਲ ਗਰਗ, ਬਨੀਤ ਗੋਇਲ, ਵਾਤਾਵਰਣ ਪ੍ਰੇਮੀ ਬਲਵੀਰ ਅਗਰੋਈਆ, ਅੰਕੂਰ ਕੁਮਾਰ ਸਮੇਤ ਮੈਂਬਰ ਹਾਜ਼ਰ ਸਨ।