- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਵਿੰਦਰ ਸਿੰਘ ਝੋਟੇ ਦੇ ਕਤਲ ਬਾਅਦ ਮਾਨਸਾ ਦੀ ਤਿੰਨ ਕੋਣੀ ਵਿੱਚ ਚੱਲ ਰਹੇ ਧਰਨੇ ਦੌਰਾਨ ਪਹੁੰਚੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਸੁੱਚਾ ਸਿੰਘ ਛੋਟੇਪੁਰ ਨੇ ਇਹ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਸ਼ਰਾਬ ਅਜੇ ਠੇਕਿਆਂ ਤੋਂ ਮਿਲਦੀ ਹੈ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਾਬਕਾ ਮੰਤਰੀ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਨਸ਼ੇ ਖ਼ਤਮ ਕਰਾਂਗੇ, ਬੁਨਿਆਦੀ ਸਹੂਲਤਾਂ ਲੋਕਾਂ ਨੂੰ ਮਿਲਣਗੀਆਂ ਅਤੇ ਧਰਨੇ ਨਹੀਂ ਲਗਾਉਣੇ ਪੈਣਗੇ। ਜਿਹੜੀਆਂ ਗੱਲਾਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਜੋ ਗੱਲਾਂ ਕਹੀਆਂ ਸਨ, ਉਸ ‘ਤੇ ਖਰ੍ਹੇ ਨਹੀਂ ਉਤਰੇ ਉਸ ਨੂੰ ਲੈ ਕੇ ਲੋਕਾਂ ਵਿੱਚ ਰੋਸ ਹੈ। ਨਸ਼ਾ ਮੜੀਆਂ ਦਾ ਰਾਹ ਹੈ। ਪੰਜਾਬ ਵਿੱਚ ਨਸ਼ਾ ਲਗਾਤਾਰ ਵਿਕ ਰਿਹਾ ਹੈ ਪਰ ਪੰਜਾਬ ਸਰਕਾਰ ਇਸ ਨੂੰ ਰੋਕਣ ਵਿੱਚ ਫ਼ੇਲ੍ਹ ਹੋ ਚੁੱਕੀ ਹੈ।
ਪਰਵਿੰਦਰ ਸਿੰਘ ਝੋਟੇ ਦੇ ਕਤਲ ਬਾਅਦ ਮਾਨਸਾ ਦੀ ਤਿੰਨ ਕੋਣੀ ਵਿੱਚ ਚੱਲ ਰਹੇ ਧਰਨੇ ਦੌਰਾਨ ਪਹੁੰਚੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਸੁੱਚਾ ਸਿੰਘ ਛੋਟੇਪੁਰ ਨੇ ਇਹ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਸ਼ਰਾਬ ਅਜੇ ਠੇਕਿਆਂ ਤੋਂ ਮਿਲਦੀ ਹੈ, ਨਸ਼ਾ ਦੁਕਾਨਾਂ ਤੋਂ ਮਿਲਦਾ ਹੈ। ਨਸ਼ੇ ਦੀਆਂ ਪੁੜੀਆਂ ਜਿੱਥੋਂ ਮਰਜ਼ੀ ਲੈ ਲਉ। ਨਸ਼ਾ ਮੜੀਆਂ ਦਾ ਰਾਹ ਹੈ। ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਗੱਲਾਂ ਕਹਿ ਕੇ ਸਰਕਾਰ ਸੱਤਾ ਵਿੱਚ ਆਈ ਸੀ, ਉਸ ਉਪਰ ਕਾਇਮ ਹੀ ਨਹੀਂ ਰਹੀ। ਵਿਕਾਸ ਦਾ ਕੰਮ ਪੰਜਾਬ ’ਚ ਕਰਵਾਇਆ ਨਹੀਂ ਜਾ ਰਿਹਾ । ਨਸ਼ੇ ਨਾਲ ਜਿੱਥੇ ਰੋਜ਼ਾਨਾ ਨੌਜਵਾਨ ਮਰ ਰਹੇ ਹਨ, ਉਥੇ ਹੀ ਰੋਜ਼ਾਨਾ ਗੈਂਗਸਟਰਾਂ ਵੱਲੋਂ ਨੌਜਵਾਨ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਤਦ ਤੱਕ ਨਹੀਂ ਵਿਕ ਸਕਦਾ , ਜਦ ਤੱਕ ਨਸ਼ਾ ਵੇਚਣ ਵਾਲਿਆਂ ਪਿੱਛੇ ਰਾਜਨੀਤਿਕ ਅਤੇ ਪੁਲਿਸ ਨਹੀਂ ਹੈ।
ਪੁਲਿਸ ਪ੍ਰਸ਼ਾਸਨ ਨੇ ਵੀ ਮੌਜਾਂ ਕੀਤੀਆਂ ਅਤੇ ਪੰਜਾਬ ਨੂੰ ਲਗਾਤਾਰ ਲੁੱਟਿਆ ਜਾ ਰਿਹਾ ਹੈ। ਪੰਜਾਬ ਦਾ ਬੁਰਾ ਹਾਲ ਹੈ। ਲੱਖਾਂ ਵਿੱਚ ਮੁੰਡੇ ਕੁੜੀਆਂ ਲਗਾਤਾਰ ਨਸ਼ੇ ਕਰ ਰਹੇ ਹਨ। ਪਰਵਿੰਦਰ ਸਿੰਘ ਝੋਟੇ ਦਾ ਕਤਲ ਹੋਇਆ ਤਾਂ ਪੰਜਾਬ ਨਸ਼ਿਆਂ ਖ਼ਿਲਾਫ਼ ਜਾਗ ਉਠਿਆ ਹੈ। ਪਰਵਿੰਦਰ ਸਿੰਘ ਝੋਟੇ ਨੂੰ ਮਾਰਨ ਵਾਲੇ ਦਾ ਲਾਇਸੰਸ ਹੀ ਨਹੀਂ ਬਣਨਾ ਚਾਹੀਦਾ ਸੀ। ਉਹ ਕਹਾਵਤ ਸੀ ਕਿ ਰੋਮ ਜਲ ਰਿਹਾ ਸੀ, ਨੀਰੋ ਬੰਸਰੀ ਵਜਾ ਰਿਹਾ ਸੀ। ਉਸ ਤਰ੍ਹਾਂ ਪੰਜਾਬ ਜਲ ਰਿਹਾ ਹੈ ਅਤੇ ਮੁੱਖ ਮੰਤਰੀ ਪੰਜਾਬ ਵਿਦੇਸ਼ ’ਚ ਫ਼ਿਰਦੇ ਹਨ। ਪਰਵਿੰਦਰ ਸਿੰਘ ਝੋਟੇ ਦੇ ਬਾਅਦ ਇਹ ਨਸ਼ਿਆਂ ਖ਼ਿਲਾਫ਼ ਉਬਲ ਚੁਕਿਆ ਹੈ।