- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਵਿੰਦਰ ਸਿੰਘ ਝੋਟਾ ਪਰਵਿੰਦਰ ਸਿੰਘ ਝੋਟਾ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ
ਮਾਨਸਾ
ਪਰਵਿੰਦਰ ਸਿੰਘ ਝੋਟਾ ਦਾ ਸਸਕਾਰ ਅੱਜ ਪੰਜਵੇਂ ਦਿਨ ਵੀ ਨਹੀਂ ਹੋਇਆ। ਮਾਨਸਾ ਵਿਚ ਪਰਵਿੰਦਰ ਸਿੰਘ ਝੋਟੇ ਦੇ ਹੋਏ ਕਤਲ ਬਾਅਦ ਲਗਾਤਾਰ ਤਣਾਅ ਬਣਿਆ ਹੋਇਆ ਹੈ। ਭਾਵੇਂਕਿ ਸ਼ੁਕਰਵਾਰ ਨੂੰ ਤਿੰਨ ਦਿਨਾਂ ਬਾਅਦ ਬਜ਼ਾਰ ਖੁੱਲ੍ਹਿਆ, ਪਰ ਅਜੇ ਤੱਕ ਪ੍ਰਸ਼ਾਸਨ ਅਤੇ ਸੰਘਰਸ਼ ਕਮੇਟੀ ਗੱਲਬਾਤ ਸਿਰੇ ਨਾਲ ਚੜ੍ਹਨ ਦੇ ਕਾਰਨ ਪਰਵਿੰਦਰ ਸਿੰਘ ਝੋਟੇ ਦਾ ਸਸਕਾਰ ਨਹੀਂ ਹੋ ਸਕਿਆ। ਇਸ ਕਾਰਨ ਪ੍ਰਸ਼ਾਸਨ ’ਤੇ ਵੀ ਦਬਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਮਾਨਸਾ ਦੇ ਰੇਲਵੇ ਸਟੇਸ਼ਨ, ਫ਼ਾਟਕਾਂ, ਵੀਰ ਨਗਰ ਦੇ ਇਲਾਵਾ ਅਲੱਗ ਅਲੱਗ ਜਗ੍ਹਾ ਮੌੜਾਂ ’ਤੇ ਵੀ ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮ ਲਗਾ ਕੇ ਮੁਸਤੈਦੀ ਵਧਾਈ ਗਈ ਹੈ। ਪਰਵਿੰਦਰ ਸਿੰਘ ਝੋਟੇ ਦਾ ਪਰਿਵਾਰ ਤੇ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦਾ ਅਸਤੀਫ਼ਾ, ਡੀਜੀਪੀ ਦਾ ਅਸਤੀਫ਼ਾ ਤੇ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਹੈ ਤੇ ਜਦ ਤੱਕ ਇਹ ਮੰਗ ਪੂਰੀ ਨਹੀਂ ਹੋ ਜਾਂਦੀ, ਉਦੋਂ ਤੱਕ ਪਰਵਿੰਦਰ ਸਿੰਘ ਝੋਟੇ ਦਾ ਸਸਕਾਰ ਨਾ ਕਰਨ ਦਾ ਪਰਿਵਾਰ ਨੇ ਐਲਾਨ ਕੀਤਾ ਹੋਇਆ ਹੈ। ਅੱਜ ਐੱਸਐੱਸਪੀ ਵੈਭਵ ਚੌਧਰੀ ਦੀ ਅਗਵਾਈ ਵਿਚ ਸ਼ਹਿਰ ਵਿਚ ਪੁਲਿਸ ਮੁਲਾਜ਼ਮਾਂ ਵੱਲੋਂ ਮਾਰਚ ਵੀ ਕੀਤਾ ਗਿਆ ਅਤੇ ਬਾਜ਼ਾਰ ‘ਚ ਆਉਣ ਵਾਲੇ ਲੋਕਾਂ ਕੋਲੋਂ ਵੀ ਪੁੱਛਗਿਛ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮਾਨਸਾ ’ਚ ਤਣਾਅ ਕਾਫ਼ੀ ਜ਼ਿਆਦਾ ਵੱਧ ਗਿਆ ਸੀ, ਜਿਸ ਦੇ ਬਾਅਦ ਪੁਲਿਸ ਨੇ ਸੰਘਰਸ਼ ਕਮੇਟੀ ਨਾਲ ਇੱਕ ਮੀਟਿੰਗ ਕੀਤੀ ਸੀ। ਇਸ ਮੌਕੇ ਮੀਟਿੰਗ ਵਿਚ ਸੰਘਰਸ਼ ਕਮੇਟੀ ਦੇ ਗੁਰਲਾਭ ਸਿੰਘ ਮਾਹਲ ਵੀ ਮੌਜੂਦ ਸਨ ਤੇ ਹੋਰਾਂ ਵਿਚ ਸ਼ਹਿਰੀ ਮੁਨੀਸ਼ ਬੱਬੀ ਦਾਨੇਵਾਲੀਆ, ਕ੍ਰਿਸ਼ਨ ਚੌਹਾਨ, ਸੁਰੇਸ਼ ਨਦਗੜ੍ਹੀਆ, ਰਾਜ ਨਰਾਇਣ ਕੂਕਾ, ਬਿੰਦਰਪਾਲ ਗਰਗ, ਵਿਨੋਦ ਕੁਮਾਰ ਭੰਮਾ, ਅਰਪਿਤ ਚੌਧਰੀ ਵੀ ਸਨ। ਇਸ ਦੌਰਾਨ ਇਹ ਸਹਿਮਤੀ ਬਣੀ ਸੀ ਕਿ ਜੇਕਰ ਧਰਨੇ ਵਿਚ ਬਾਹਰੋਂ ਆਏ ਕੋਈ ਵਿਅਕਤੀ ਸ਼ਹਿਰ ਵਿੱਚ ਆ ਕੇ ਹੁੱਲੜਬਾਜ਼ੀ ਕਰਦੇ ਹਨ ਤਾਂ ਉਸ ਖ਼ਿਲਾਫ਼ ਕਾਰਵਾਈ ਹੋਵੇਗੀ। ਪੁਲਿਸ ਵੱਲੋਂ ਧਰਨੇ ਨਜ਼ਦੀਕ ਇਕ ਬੈਰੀਗੇਡ ਵਿਚ ਲਗਾ ਕੇ ਪੁਲਿਸ ਵੀ ਲਗਾਈ ਗਈ ਹੈ ਤਾਂ ਜੋ ਟੋਲੀਆਂ ਬਣਾ ਕੇ ਧਰਨਾ ਕਾਰੀ ਸ਼ਹਿਰ ਵੱਲ ਨਾ ਆਉਣ। ਕੱਲ੍ਹ ਤੇ ਅੱਜ ਪੁਲਿਸ ਵੱਲੋਂ ਸ਼ਹਿਰ ਵੱਲ ਆਉਂਦੇ ਕੁੱਝ ਲੋਕਾਂ ਕੋਲੋਂ ਪੁੱਛਗਿਛ ਵੀ ਕੀਤੀ ਗਈ।