ਪਰਵਿੰਦਰ ਸਿੰਘ ਇਨਸਾਫ਼ ਮੋਰਚੇ ਤੋਂ ਚੁੱਕੇ ਆਗੂਆਂ ਦੀ ਬਿਨ੍ਹਾਂ ਸ਼ਰਤ ਰਿਹਾਈ ਤੇ ਦੋਸ਼ੀ ਪੁਲਿਸ ਵਾਲਿਆਂ 'ਤੇ ਕਾਰਵਾਈ ਦੀ ਮੰਗ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਮਾਨਸਾ
Publish Date: Wed, 28 Oct 2026 05:45 PM (IST)
Updated Date: Wed, 28 Oct 2026 05:46 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਮਾਨਸਾ ਦੀ ਇਕ ਅਹਿਮ ਮੀਟਿੰਗ ਬੀਕੇਯੂ (ਰਾਜੇਵਾਲ) ਦੇ ਆਗੂ ਦਿਲਬਾਗ ਸਿੰਘ, ਬੀ.ਕੇ.ਯੂ. (ਕਾਦੀਆਂ) ਦੇ ਆਗੂ ਪਰਮਜੀਤ ਸਿੰਘ ਗਾਗੋਵਾਲ ਅਤੇ ਬੀ.ਕੇ.ਯੂ. (ਸਿੱਧੂਪੁਰ) ਦੇ ਆਗੂ ਬੋਘ ਸਿੰਘ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਐੱਸਕੇਐੱਮ ਦੀ ਸਟੇਟ ਕਮੇਟੀ ਦੇ ਫ਼ੈਸਲਿਆਂ ਨੂੰ ਜ਼ਿਲ੍ਹਾ ਕਮੇਟੀ ਵਿੱਚ ਵਿਚਾਰਿਆ ਗਿਆ। ਮੀਟਿੰਗ ਉਪਰੰਤ ਪਰਵਿੰਦਰ ਸਿੰਘ ਇਨਸਾਫ਼ ਮੋਰਚੇ ਤੋਂ ਚੁੱਕੇ ਗਏ ਆਗੂਆਂ ਦੀ ਗ੍ਰਿਫਤਾਰੀ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਅਤੇ ਪੁਲਿਸ ਵੱਲੋਂ ਕਾਰਕੁੰਨਾਂ ਨੂੰ ਕੁੱਟਮਾਰ ਤੇ ਧੂਹ ਖੜੀਸ ਕਰਕੇ ਮੋਰਚੇ ਵਿੱਚ ਡਟੇ ਲੋਕਾਂ ਉਪਰ ਬਣਾਏ ਗਏ ਦਹਿਸ਼ਤ ਦੇ ਮਾਹੌਲ ਦੀ ਨਿੰਦਾ ਕਰਦਿਆਂ ਆਗੂਆਂ ਨੇ ਦੋਸ਼ੀ ਪੁਲਿਸ ਮੁਲਾਜ਼ਮਾਂ ਉਤੇ ਬਣਦੀ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਦੇ ਵਗਦੇ ਛੇਵੇਂ ਦਰਿਆ ਨੂੰ ਠੱਲ੍ਹਣ ਵਿੱਚ ਨਾਕਾਮਯਾਬ ਰਹੀ ਹੈ, ਇਨਾਂ ਦੇ ਰਾਜ ਵਿੱਚ ਨਸ਼ਾ ਘਟਣ ਦੀ ਬਜਾਏ ਹੋਰ ਜੋਰ ਸੋਰ ਦੀ ਵਿਕਣ ਲੱਗਾ। ਇਸ ਨਾਕਾਮੀ ਨੂੰ ਸਰਕਾਰ ਕਬੂਲ ਕਰੇ। 2 ਨਵੰਬਰ ਨੂੰ ਕੋਆਪਰੇਟਿਵ ਸੁਸਾਇਟੀਆਂ ਦੀ ਨਵੀਂ ਜਾਰੀ ਕੀਤੀ ਕਰਜ਼ਾ ਪਾਲਿਸੀ ਵਿਚ ਸੋਧਾਂ ਕਰਾਉਣ ਦੀ ਮੰਗ ਨੂੰ ਲੈਕੇ ਡੀ ਆਰ ਦਫ਼ਤਰ ਮਾਨਸਾ ਅੱਗੇ ਸਵੇਰੇ 11 ਤੋਂ 3 ਵਜੇ ਤੱਕ ਧਰਨਾ ਦੇਣ ਦਾ ਐਲਾਨ ਕੀਤਾ ਗਿਆ। ਮੀਟਿੰਗ ਵਿੱਚ ਗੁਰਜੰਟ ਸਿੰਘ ਮਾਨਸਾ, ਮਹਿੰਦਰ ਸਿੰਘ ਭੈਣੀਬਾਘਾ, ਦਰਸ਼ਨ ਸਿੰਘ ਜਟਾਣਾਂ, ਨਰਿੰਦਰ ਕੌਰ ਬੁਰਜ ਹਮੀਰਾ, ਕੁਲਦੀਪ ਸਿੰਘ ਕਾਦੀਆਂ, ਦਰਸ਼ਨ ਸਿੰਘ ਜਟਾਣਾ, ਗੁਰਮੀਤ ਸਿੰਘ ਧਾਲੀਵਾਲ ਅਮਰੀਕ ਸਿੰਘ ਫਫੜੇ ਭਾਈ ਕੇ ਤੇ ਗੋਪਾਲ ਸਿੰਘ ਕਲੀਪੁਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।