- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੀ ਪਰਿਵਾਰਕ ਮੈਂਬਰਾਂ, ਸੰਘਰਸ਼ ਕਮੇਟੀ ਨਾਲ ਹੋਈ ਦੂਜੇ ਗੇੜ ਦੀ ਮੀਟਿੰਗ ਵਿੱਚ ਵੀ ਸਾਰੀਆਂ ਮੰਗਾਂ ਸਹਿਮਤੀ ਨਾ ਬਣ ਸਕੀ। ਬੇਸ਼ੱਕ ਕੁੱਝ ਮੰਗਾਂ ’ਤੇ ਸਹਿਮਤੀ ਬਣੀ, ਪਰ ਐਕਸ਼ਨ ਕਮੇਟੀ ਨੇ ਕਿਹਾ ਜਦ ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਅਸਤੀਫ਼ੇ, ਡੀਜੀਪੀ ਦਾ ਅਸਤੀਫ਼ੇ ਦੀ ਮੰਗ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ ਤਦ ਤੱਕ ਅੰਤਿਮ ਸਸਕਾਰ ਨਹੀਂ ਹੋਵੇਗਾ। ਦੂਜੇ ਪਾਸੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੀ ਪਰਿਵਾਰਕ ਮੈਂਬਰਾਂ, ਸੰਘਰਸ਼ ਕਮੇਟੀ ਨਾਲ ਹੋਈ ਦੂਜੇ ਗੇੜ ਦੀ ਮੀਟਿੰਗ ਵਿੱਚ ਵੀ ਸਾਰੀਆਂ ਮੰਗਾਂ ਸਹਿਮਤੀ ਨਾ ਬਣ ਸਕੀ। ਬੇਸ਼ੱਕ ਕੁੱਝ ਮੰਗਾਂ ’ਤੇ ਸਹਿਮਤੀ ਬਣੀ, ਪਰ ਐਕਸ਼ਨ ਕਮੇਟੀ ਨੇ ਕਿਹਾ ਜਦ ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਅਸਤੀਫ਼ੇ, ਡੀਜੀਪੀ ਦਾ ਅਸਤੀਫ਼ੇ ਦੀ ਮੰਗ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ ਤਦ ਤੱਕ ਅੰਤਿਮ ਸਸਕਾਰ ਨਹੀਂ ਹੋਵੇਗਾ। ਦੂਜੇ ਪਾਸੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਕਮਿਸ਼ਨਰ ਕੰਵਲਪ੍ਰੀਤ ਕੌਰ ਬਰਾੜ, ਮਾਨਸਾ ਡਿਪਟੀ ਕਮਿਸ਼ਨਰ ਰਹੇ ਅਪਨੀਤ ਰਿਆਤ, ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ ਸੀਨੀਅਰ ਕਪਤਾਨ ਪੁਲਿਸ ਵੈਭਵ ਚੌਧਰੀ ਨੇ ਪਰਿਵਾਰਕ ਮੈਂਬਰਾਂ ਅਤੇ ਸੰਘਰਸ਼ ਕਮੇਟੀ ਨਾਲ ਇਹ ਮੀਟਿੰਗ ਕੀਤੀ। ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੇ ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਤੇ ਪਰਿਵਾਰ ਸਮੇਤ ਇਨਸਾਫ਼ ਕਮੇਟੀ ਦੀ ਚੱਲ ਰਹੀ ਮੀਟਿੰਗ ਖ਼ਤਮ ਹੋਣ ਬਾਅਦ ਆਈਏਐਸ ਅਧਿਕਾਰੀ ਅਪਨੀਤ ਰਿਆਤ ਨੇ ਦੱਸਿਆ ਕਿ ਇਨਸਾਫ਼ ਕਮੇਟੀ ਵੱਲੋਂ 14 ਮੰਗਾਂ ਰੱਖੀਆਂ ਗਈਆਂ ਸੀ, ਜਿਨ੍ਹਾਂ ਵਿੱਚ ਸੀਬੀਆਈ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ। ਅਪਨੀਤ ਰਿਆਤ ਨੇ ਕਿਹਾ ਕਿ ਨਸ਼ੇ ਵੇਚਣ ਦੇ ਮਾਮਲੇ ’ਚ ਜਾਂਚ ਕਰਦੇ ਹੋਏ ਮੈਡੀਕਲ ਦੁਕਾਨਾਂ ਸੀਲ ਕਰ ਦਿੱਤੀਆਂ ਗਈਆਂ ਹਨ ਅਤੇ ਲਾਇਸੰਸ ਵੀ ਕੁੱਝ ਦੇ ਰੱਦ ਕੀਤੇ ਗਏ ਹਨ। ਇਸ ਦੇ ਇਲਾਵਾ ਜ਼ਖ਼ਮੀਆਂ ਦਾ ਇਲਾਜ ਵੀ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ ਅਤੇ ਚਾਰੇ ਜ਼ਖ਼ਮੀਆਂ ਨੂੰ 5- 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਹੋਰ ਮੰਗਾਂ ’ਤੇ ਵੀ ਵਿਚਾਰ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਇਨਸਾਫ਼ ਕਮੇਟੀ ਨੇ ਕਿਹਾ ਹੈ ਕਿ ਉਹ ਜਲਦ ਹੀ ਆਪਣੀ ਮੀਟਿੰਗ ਕਰਕੇ ਬਾਕੀ ਦੀਆਂ ਮੰਗਾਂ ਸਬੰਧੀ ਵੀ ਦੁਆਰਾ ਉਨ੍ਹਾਂ ਨਾਲ ਚਰਚਾ ਕਰਨਗੇ।
ਇਸ ਮੌਕੇ ਐਕਸ਼ਨ ਕਮੇਟੀ ਦੇ ਮੈਂਬਰ ਰਾਜਵਿੰਦਰ ਰਾਣਾ, ਬੋਘ ਸਿੰਘ ਮਾਨਸਾ,ਡਾ. ਧੰਨਾ ਮੱਲ ਗੋਇਲ, ਕ੍ਰਿਸ਼ਨ ਚੌਹਾਨ, ਭਗਵੰਤ ਸਮਾਓਂ, ਸੁਖਵਿੰਦਰ ਔਲਖ, ਲਖਵਿੰਦਰ ਮੂਸਾ, ਹਰਿੰਦਰ ਮਾਨਸ਼ਾਹੀਆ, ਲੱਖਾ ਸਿਧਾਣਾ,ਹਰਦੀਪ ਸਿੱਧੂ,ਸਿਕੰਦਰਪੁਰ ਸਿੰਘ ਨਾਹਿੰਗ ਸਿੰਘ, ਪਲਵਿੰਦਰ ਸਿੰਘ ਵਾਲਿਆਂਵਾਲੀ, ਤਰਸੇਮ ਸਿੰਘ ਗੋਬਿੰਦਪੁਰਾ, ਗੁਰਪ੍ਰੀਤ ਝੱਬਰ, ਇੰਦਰਜੀਤ ਮੁਨਸ਼ੀ, ਮੁਨੀਸ਼ ਬੱਬੀ ਦਾਨੇਵਾਲੀਆ, ਪ੍ਰੇਮ ਅਰੋੜਾ, ਮਾਣਿਕ ਗੋਇਲ, ਸੁਰੇਸ਼ ਨੰਦਗੜ੍ਹੀਆ, ਅਮਨ ਪਟਵਾਰੀ, ਗਗਨ ਸਿਰਸੀਵਾਲਾ, ਰੂਬੀ, ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ ਅਤੇ ਬੀਬੀ ਮਨਪ੍ਰੀਤ ਕੌਰ ਦੇ ਨਾਂ ਸ਼ਾਮਲ ਹਨ।