ਪੋਸਟਮਾਰਟਮ ਤੋਂ ਬਾਅਦ ਸ਼ਨੀਵਾਰ ਨੂੰ ਹੋਵੇਗਾ ਪਰਵਿੰਦਰ ਝੋਟਾ ਦਾ ਸਸਕਾਰ, ਸਿੱਧੂ ਮੂਸੇਵਾਲਾ ਵਾਂਗ ਬਣੇਗੀ ਯਾਦਗਾਰ; ਪਿਤਾ ਨੇ ਕੀਤਾ ਵੱਡਾ ਐਲਾਨ
ਪੀ.ਜੀ.ਆਈ. ਵਿੱਚ ਉਸ ਦਾ ਪੋਸਟਮਾਰਟਮ ਪੰਜ ਡਾਕਟਰਾਂ ਦੀ ਟੀਮ ਵੱਲੋਂ ਐੱਸ.ਡੀ.ਐੱਮ. ਚੰਡੀਗੜ੍ਹ ਸੈਂਟਰਲ ਬਤੌਰ ਡਿਊਟੀ ਮੈਜਿਸਟ੍ਰੇਟ ਡਾ. ਅਤੁਲ ਦੀ ਨਿਗਰਾਨੀ ਹੇਠ ਕੀਤਾ ਜਾਣਾ ਸੀ ਪਰ ਪੋਸਟਮਾਰਟਮ ਨਹੀਂ ਹੋ ਸਕਿਆ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮ੍ਰਿਤਕ ਦੇਹ ਲੰਬੇ ਸਮੇਂ ਤੋਂ ਫ੍ਰਿਜ ਵਿੱਚ ਸੀ, ਜਿਸ ਕਾਰਨ ਇੱਕਦਮ ਉਸ ਦਾ ਪੋਸਟਮਾਰਟਮ ਨਹੀਂ ਹੋ ਸਕਦਾ। ਡਾਕਟਰਾਂ ਦੀ ਟੀਮ ਵੱਲੋਂ ਉਸ ਦੀ ਦੇਹ ਨੂੰ ਆਮ ਤਾਪਮਾਨ 'ਚ ਲਿਆਂਦਾ ਜਾ ਰਹਾ ਹੈ।
Publish Date: Sat, 07 Nov 2026 11:14 AM (IST)
Updated Date: Sat, 07 Nov 2026 11:16 AM (IST)
ਜਾਗਰਣ ਸੰਵਾਦਦਾਤਾ, ਮਾਨਸਾ। ਐਂਟੀ ਡਰੱਗ ਟਾਸਕ ਫੋਰਸ ਆਗੂ ਪਰਵਿੰਦਰ ਸਿੰਘ ਝੋਟਾ ਦਾ ਸ਼ੁੱਕਰਵਾਰ ਨੂੰ 25ਵੇਂ ਦਿਨ ਪੀ.ਜੀ.ਆਈ. ਚੰਡੀਗੜ੍ਹ ਵਿਖੇ ਪੋਸਟਮਾਰਟਮ ਨਹੀਂ ਹੋ ਸਕਿਆ। ਸ਼ਨੀਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਉਸ ਦੇ ਸ਼ਹਿਰ ਦੇ ਚਕੇਰੀਆ ਰੋਡ ਸਥਿਤ ਜੱਦੀ ਖੇਤ 'ਚ ਅੰਤਿਮ ਸੰਸਕਾਰ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਸ ਦੀ ਯਾਦਗਾਰ ਬਣਾਈ ਜਾਵੇਗੀ। ਖੇਤ ’ਚ ਅੰਤਿਮ ਸੰਸਕਾਰ ਕਰਨ ਲਈ ਝੋਨੇ ਦੀ ਵਾਢੀ ਤੋਂ ਬਾਅਦ ਚਿਖਾ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ।
ਪੀ.ਜੀ.ਆਈ. ਵਿੱਚ ਉਸ ਦਾ ਪੋਸਟਮਾਰਟਮ ਪੰਜ ਡਾਕਟਰਾਂ ਦੀ ਟੀਮ ਵੱਲੋਂ ਐੱਸ.ਡੀ.ਐੱਮ. ਚੰਡੀਗੜ੍ਹ ਸੈਂਟਰਲ ਬਤੌਰ ਡਿਊਟੀ ਮੈਜਿਸਟ੍ਰੇਟ ਡਾ. ਅਤੁਲ ਦੀ ਨਿਗਰਾਨੀ ਹੇਠ ਕੀਤਾ ਜਾਣਾ ਸੀ ਪਰ ਪੋਸਟਮਾਰਟਮ ਨਹੀਂ ਹੋ ਸਕਿਆ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮ੍ਰਿਤਕ ਦੇਹ ਲੰਬੇ ਸਮੇਂ ਤੋਂ ਫ੍ਰਿਜ ਵਿੱਚ ਸੀ, ਜਿਸ ਕਾਰਨ ਇੱਕਦਮ ਉਸ ਦਾ ਪੋਸਟਮਾਰਟਮ ਨਹੀਂ ਹੋ ਸਕਦਾ। ਡਾਕਟਰਾਂ ਦੀ ਟੀਮ ਵੱਲੋਂ ਉਸ ਦੀ ਦੇਹ ਨੂੰ ਆਮ ਤਾਪਮਾਨ 'ਚ ਲਿਆਂਦਾ ਜਾ ਰਹਾ ਹੈ।
ਸਿੱਧੂ ਮੂਸੇਵਾਲਾ ਤੋਂ ਬਾਅਦ ਪਰਵਿੰਦਰ ਸਿੰਘ ਝੋਟਾ ਦੂਜਾ ਵਿਅਕਤੀ ਹੋਵੇਗਾ ਜਿਸ ਦਾ ਆਪਣੇ ਖੇਤ ਵਿੱਚ ਅੰਤਿਮ ਸੰਸਕਾਰ ਕਰਨ ਤੋਂ ਇਲਾਵਾ ਉਸ ਦੀ ਯਾਦਗਾਰ ਦਾ ਨਿਰਮਾਣ ਕੀਤਾ ਜਾਵੇਗਾ। ਦੱਸ ਦੇਈਏ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਉਸ ਦੇ ਖੇਤ ਵਿੱਚ ਕਰਨ ਦੇ ਨਾਲ-ਨਾਲ ਉਸ ਦੀ ਯਾਦਗਾਰ ਵੀ ਤਿਆਰ ਕੀਤੀ ਗਈ ਹੈ।
ਜੱਦੀ ਖੇਤ ਵਿੱਚ ਕੀਤਾ ਜਾਵੇਗਾ ਅੰਤਿਮ ਸੰਸਕਾਰ
ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ ਨੇ ਦੱਸਿਆ ਕਿ ਝੋਟਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਖੇਤ ਵਿੱਚ ਕੀਤਾ ਜਾਵੇਗਾ। ਪਿਤਾ ਭੀਮ ਸਿੰਘ, ਮਾਤਾ ਅਮਰਜੀਤ ਕੌਰ ਅਤੇ ਪਤਨੀ ਮਨਪ੍ਰੀਤ ਕੌਰ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਦੋ ਕਰੋੜ ਰੁਪਏ ਅਤੇ ਨੌਕਰੀ ਲੈ ਕੇ ਸਮਝੌਤਾ ਕਰਨ ਬਾਰੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਉਨ੍ਹਾਂ ਨੂੰ ਗੋਲੀ ਮਾਰ ਦੇਣ, ਨਾ ਉਹ ਕਿਸੇ ਲਾਲਚ ਵਿੱਚ ਆਏ ਹਨ ਅਤੇ ਨਾ ਹੀ ਆਉਣਗੇ।
ਉਨ੍ਹਾਂ ਪੰਜਾਬ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਜਦੋਂ ਪਰਵਿੰਦਰ ਝੋਟਾ ਨੂੰ ਗਨਮੈਨਾਂ ਦੀ ਲੋੜ ਸੀ, ਉਦੋਂ ਨਹੀਂ ਦਿੱਤੇ ਗਏ ਅਤੇ ਹੁਣ ਉਨ੍ਹਾਂ ਦੇ ਆਲੇ-ਦੁਆਲੇ ਗਨਮੈਨਾਂ ਦੀ ਫੌਜ ਖੜ੍ਹੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਖ਼ਿਲਾਫ਼ ਨਸ਼ਾ ਵਿਰੋਧੀ ਲੜਾਈ ਹਮੇਸ਼ਾ ਜਾਰੀ ਰਹੇਗੀ, ਨਾ ਉਨ੍ਹਾਂ ਨੂੰ ਸਰਕਾਰ ਦੇ ਪੈਸੇ ਦੀ ਅਤੇ ਨਾ ਹੀ ਨੌਕਰੀ ਦੀ ਲੋੜ ਹੈ।
...ਨਹੀਂ ਹੋਣੀ ਸੀ ਝੋਟਾ ਦੀ ਹੱਤਿਆ
ਪਿਤਾ ਭੀਮ ਸਿੰਘ ਫੌਜੀ ਨੇ ਕਿਹਾ ਕਿ ਕੋਈ ਵੀ ਵਿਅਕਤੀ ਉਨ੍ਹਾਂ ਦੇ ਖਾਤੇ ਵਿੱਚ ਪੈਸੇ ਨਾ ਪਾਵੇ ਅਤੇ ਨਾ ਹੀ ਉਨ੍ਹਾਂ ਦੇ ਨਾਂ 'ਤੇ ਪੈਸੇ ਇਕੱਠੇ ਕਰੇ। ਉਨ੍ਹਾਂ ਕਿਹਾ ਕਿ ਜੋ ਉਨ੍ਹਾਂ 'ਤੇ ਲਾਲਚ 'ਚ ਆ ਕੇ ਸਮਝੌਤਾ ਕਰਨ ਦੀ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ, ਉਹ ਆਪਣੇ ਪੁੱਤਰ ਨੂੰ ਪਰਵਿੰਦਰ ਝੋਟਾ ਵਾਂਗ ਮੋਰਚਰੀ 'ਚ ਰੱਖ ਕੇ ਦੇਖ ਲੈਣ ਅਤੇ ਫਿਰ ਪਤਾ ਲੱਗੇਗਾ ਕਿ ਪੁੱਤਰ ਦੀ ਲਾਸ਼ 'ਤੇ ਰਾਜਨੀਤੀ ਹੁੰਦੀ ਹੈ ਜਾਂ ਲਾਲਚ।
ਉਨ੍ਹਾਂ ਪਰਵਿੰਦਰ ਝੋਟਾ ਦੇ ਕਤਲ ਲਈ ਮਾਨਸਾ ਦੇ ਐੱਸ.ਐੱਸ.ਪੀ. ਚੌਧਰੀ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਨਸ਼ਾ ਰੋਕਿਆ ਹੁੰਦਾ ਤਾਂ ਪਰਵਿੰਦਰ ਝੋਟਾ ਦੀ ਹੱਤਿਆ ਨਾ ਹੁੰਦੀ। ਉਨ੍ਹਾਂ ਕਿਹਾ ਕਿ ਉਹ ਸਰਕਾਰ ਨਾਲ ਹੋਈ ਗੱਲਬਾਤ ਅਤੇ ਕਰਾਰ ਅਨੁਸਾਰ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਕਰਨਗੇ ਪਰ ਸਰਕਾਰ ਮਾਨਸਾ ਦੇ ਐੱਸ.ਐੱਸ.ਪੀ. ਦਾ ਤਬਾਦਲਾ ਕਰੇ।
ਉਨ੍ਹਾਂ ਪ੍ਰਣ ਲਿਆ ਕਿ ਜਦੋਂ ਤੱਕ ਮਾਨਸਾ ਦੇ ਐੱਸ.ਐੱਸ.ਪੀ. ਦਾ ਤਬਾਦਲਾ ਕਰਕੇ ਉਨ੍ਹਾਂ ਖਿਲਾਫ ਵਿਭਾਗੀ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਉਹ ਅੰਨ ਦਾ ਇੱਕ ਵੀ ਦਾਣਾ ਨਹੀਂ ਖਾਣਗੇ ਅਤੇ ਸਿਰਫ਼ ਪਾਣੀ ਦੇ ਸਹਾਰੇ ਹੀ ਆਪਣਾ ਸੰਘਰਸ਼ ਲੜਨਗੇ, ਚਾਹੇ ਮੌਤ ਕਦੇ ਵੀ ਆ ਜਾਵੇ। ਨਸ਼ੇ ਖ਼ਿਲਾਫ਼ ਉਹ ਅਤੇ ਉਨ੍ਹਾਂ ਦਾ ਪਰਿਵਾਰ ਡਟ ਕੇ ਲੜਾਈ ਲੜਦਾ ਰਹੇਗਾ।