ਝੋਟਾ ਕਤਲ ਕਾਂਡ ਪੰਜਾਬ ਦਾ ਵਿਆਪਕ ਮਸਲਾ, ਮੁੱਖ ਮੰਤਰੀ ਖੁਦ ਦਖਲ ਦੇਣ : ਅਰਸ਼ੀ ਕੌਮੀ ਸ਼ਹੀਦ ਪਰਮਿੰਦਰ ਸਿੰਘ ਝੋਟਾ ਕਤਲ ਕਾਂਡ
Publish Date: Fri, 23 Oct 2026 09:30 PM (IST)
Updated Date: Sat, 24 Oct 2026 04:02 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਕੌਮੀ ਸ਼ਹੀਦ ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਪੰਜਾਬ ਦਾ ਵਿਆਪਕ ਮਸਲਾ ਬਣ ਚੁੱਕਿਆ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਪੀਆਈ ਦੇ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਮਾਨਸਾ ਵਿਖੇ ਚਲਦੇ ਇਨਸਾਫ਼ ਕਮੇਟੀ ਵੱਲੋਂ ਧਰਨੇ ਮੌਕੇ ਸਤਿਕਾਰ ਸਹਿਤ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਸਮੂਹਿਕ ਲੋਕਾਂ ਤੇ ਅੰਦੋਲਨਕਾਰੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਡਰੱਗ ਅਤੇ ਨਸ਼ਾ ਤਸਕਰਾਂ ਖਿਲਾਫ਼ ਸਾਂਝੀ ਮੁਹਿੰਮ ਨੂੰ ਜਾਰੀ ਰੱਖਣ, ਕਿਉਂਕਿ ਇਹ ਮੁਹਿੰਮ ਬਿਨਾ ਕਿਸੇ ਜਾਤਪਾਤ, ਧਰਮ ਤੇ ਰਾਜਸੀ ਹਿੱਤਾਂ ਤੋਂ ਉੱਪਰ ਉੱਠ ਕੇ ਕੇਵਲ ਨੌਜਵਾਨਾਂ ਤੇ ਪੰਜਾਬ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਚਲਾਈ ਜਾਵੇ ਤਾਂ ਇਹ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਬਣੇ। ਉਨ੍ਹਾਂ ਐਕਸ਼ਨ ਕਮੇਟੀ ਤੇ ਪਰਿਵਾਰ ਨੂੰ ਅਪੀਲ ਕੀਤੀ ਕਿ ਇਸ ਨਾਜ਼ੁਕ ਦੌਰ ਸਮੇਂ ਸੰਜੀਦਗੀ ਵਿੱਚ ਰਹਿ ਕੇ ਇਨਸਾਫ਼ ਲੈਣ ਲਈ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫ਼ੈਸਲੇ ਲੈਣ। ਅੰਤ ਵਿੱਚ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਇਸ ਵਿਆਪਕ ਸੰਘਰਸ਼ ਦੀ ਕੜੀ ਵਿੱਚ ਬਿਨਾਂ ਭੇਦ ਭਾਵ ਸ਼ਾਮਲ ਹੋਣ ਦੀ ਅਪੀਲ ਕੀਤੀ। ਆਸ਼ਾ ਵਰਕਰ ਅਤੇ ਫ਼ੈਸਿਲੀਟੇਟਰ ਨਿਰੋਲ ਯੂਨੀਅਨ ਦੀ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ, ਕਿਰਨਜੀਤ ਕੌਰ ਟਾਹਲੀਆਂ ਸਟੇਟ ਸੈਕਟਰੀ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਕੌਰ, ਜਸਵੀਰ ਕੌਰ ਫੱਤਾ, ਪਰਮਜੀਤ ਕੌਰ, ਰਾਜਵੀਰ ਕੌਰ, ਸੁਖਜਿੰਦਰ ਕੌਰ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਵੱਲੋਂ ਨਸ਼ਿਆਂ ‘ਤੇ ਠੱਲ੍ਹ ਪਾਏ ਜਾਣ ਨੂੰ ਲੈ ਕੇ ਲੜਾਈ ਲੜੀ ਜਾ ਰਹੀ ਸੀ, ਪਰ ਉਸ ਦਾ ਦਿਨ ਦਿਹਾੜੇ ਇੱਕ ਮੈਡੀਕਲ ਸਟੋਰ ਦੇ ਸੰਚਾਲਕ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਨੂੰ ਲੈ ਕੇ ਹਰ ਕਿਸੇ ਵਿੱਚ ਰੋਸ ਹੈ। ਸਾਡੀ ਯੂਨੀਅਨ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨਾਲ ਖੜ੍ਹੀ ਹੈ ਅਤੇ ਡੱਟ ਕੇ ਖੜ੍ਹੇਗੀ। ਇਸ ਤੋਂ ਇਲਾਵਾ ਬਲਕੌਰ ਸਿੰਘ ਸਿੱਧੂ, ਅਮਨ ਪਟਵਾਰੀ, ਗੁਰਪ੍ਰੀਤ ਸਿੰਘ ਝੱਬਰ, ਗੁਰਪ੍ਰੀਤ ਵਿੱਕੀ, ਹਰਪਾਲ ਕੌਰ, ਸੁਰਜੀਤ ਸਿੰਘ ਫੂਲ , ਇੰਦਰਜੀਤ ਸਿੰਘ ਮੁਨਸੀ , ਨਰਿੰਦਰ ਕੌਰ ਬੁਰਜ ਹਮੀਰਾ, ਧੰਨਾ ਮੱਲ ਗੋਇਲ,ਲੱਖਾ ਸਿਧਾਣਾ ਪਲਵਿੰਦਰ ਸਿੰਘ ਵਾਲਿਆਂ ਵਾਲੀ, ਮੱਖਣ ਸਿੰਘ ਭੈਣੀਬਾਘਾ, ਕੁਲਵਿੰਦਰ ਸਿੰਘ ਸੁਖੀ, ਬਾਪੂ ਹਰਦੀਪ ਸਿੰਘ ਕਿਰਨਦੀਪ ਕੌਰ ਪੰਜੋਲਾ, ਹਰਦੀਪ ਸਿੱਧੂ, ਸੁਰੇਸ਼ ਨੰਦਗੜੀਆ, ਇਕਬਾਲ ਸਿੰਘ ਝੂੰਦਾਂ, ਰੁਬੀ, ਨਰਿੰਦਰ ਕੌਰ ਬੁਰਜ ਹਮੀਰਾ, ਬਲਕੌਰ ਸਿੰਘ ਸਿੱਧੂ, ਜੱਗੀ ਬਾਬਾ, ਰਘਵੀਰ ਸਿੰਘ, ਗਗਨ ਕੌਰ, ਦਰਸ਼ਨ ਸਿੰਘ ਜਵਾਹਰਵਾਲਾ , ਨਿਰਮਲ ਸਿੰਘ ਝੰਡੂਕੇ, ਰਾਜਵਿੰਦਰ ਰਾਣਾ, ਨਿਰਮਲ ਸਿੰਘ ਰਾਏਪੁਰ, ਬਲਜਿੰਦਰ ਸਿੰਘ ਭੱਖੜਾ ਨੇ ਕਿਹਾ ਕਿ ਇਹ ਲਗਾਤਾਰ ਲੜਾਈ ਨਸ਼ਿਆਂ ਦੇ ਖ਼ਿਲਾਫ਼ ਜਾਰੀ ਰਹੇਗੀ। ਪੰਜਾਬ ਦੇ ਹਰ ਇੱਕ ਨੌਜਵਾਨ ਨੂੰ ਨਸ਼ਿਆਂ ਦੇ ਖ਼ਿਲਾਫ਼ ਖੜ੍ਹਾ ਹੋਣਾ ਚਾਹੀਦਾ ਹੈ ਅਤੇ ਜੋ ਵੀ ਨਸ਼ਾ ਕਰਦਾ ਹੈ ਉਨ੍ਹਾਂ ਨੂੰ ਹਟਾਇਆ ਜਾਣਾ ਚਾਹੀਦਾ ਹੈ। ਪੰਜਾਬ ਦੀ ਜਵਾਨੀ ਲਗਾਤਾਰ ਬਰਬਾਦ ਹੁੰਦੀ ਜਾ ਰਹੀ ਹੈ ਕਿਉਂਕਿ ਤਸਕਰਾਂ ਵੱਲੋਂ ਨੌਜਵਾਨਾਂ ਨੂੰ ਇਸ ਦੀ ਲੱਤ ਲਗਾ ਕੇ ਖੁਦ ਕਮਾਈ ਕਰਨ ਤੱਕ ਮਤਲਬ ਹੈ। ਉਨ੍ਹਾਂ ਕਿਹਾ ਕਿ ਇਸ ਦੇ ਖ਼ਿਲਾਫ਼ ਜੰਗ ਲਈ ਇਕਜੁੱਟ ਹੋ ਜਾਉ।