- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੋਨਿਆਣਾ-ਜੈਤੋ ਰਾਸ਼ਟਰੀ ਮਾਰਗ 'ਤੇ ਸਥਿਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੋਨਿਆਣਾ : ਗੋਨਿਆਣਾ-ਜੈਤੋ ਰਾਸ਼ਟਰੀ ਮਾਰਗ 'ਤੇ ਸਥਿਤ ਪਨਗ੍ਰੇਨ ਖ਼ਰੀਦ ਏਜੰਸੀ ਦੇ ਗੋਦਾਮ ਵਿੱਚ ਕਣਕ ਦੀ ਸੰਭਾਲ ਸਬੰਧੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਸ਼ਨੀਵਾਰ ਨੂੰ ਪਏ ਮੀਂਹ ਦੌਰਾਨ ਗੁਦਾਮ ’ਚ ਸਟੋਰ ਕੀਤੀ ਕਣਕ ਦੀਆਂ ਬੋਰੀਆਂ ਨੂੰ ਤਰਪਾਲ ਨਾਲ ਢੱਕਿਆ ਨਹੀਂ, ਜਿਸ ਕਾਰਨ ਵੱਡੀ ਮਾਤਰਾ ’ਚ ਕਣਕ ਭਿੱਜ ਗਈ। ਜਾਣਕਾਰੀ ਅਨੁਸਾਰ ਗੁਦਾਮ ਵਿੱਚ ਰੱਖੀਆਂ ਕਣਕ ਦੀਆਂ ਬੋਰੀਆਂ ‘ਤੇ ਸਮੇਂ ਸਿਰ ਤਰਪਾਲ ਨਾ ਪਾਉਣ ਕਾਰਨ ਮੀਂਹ ਦਾ ਪਾਣੀ ਸਿੱਧਾ ਬੋਰੀਆਂ ਤੱਕ ਪਹੁੰਚ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਦੋਸ਼ ਲਗਾਇਆ ਕਿ ਪਨਗ੍ਰੇਨ ਦੇ ਇੰਸਪੈਕਟਰ ਮਨਦੀਪ ਸਿੰਘ ਵੱਲੋਂ ਕਣਕ ਨੂੰ ਮੀਂਹ ਤੋਂ ਬਚਾਉਣ ਲਈ ਲੁੜੀਂਦੇ ਪ੍ਰਬੰਧ ਨਹੀਂ ਕੀਤੇ ਗਏ, ਜਿਸ ਕਾਰਨ ਸਰਕਾਰੀ ਅਨਾਜ ਦੇ ਨੁਕਸਾਨ ਦਾ ਖ਼ਤਰਾ ਪੈਦਾ ਹੋ ਗਿਆ। ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ਅਨਾਜ ਦੀ ਸੁਰੱਖਿਆ ਲਈ ਪੱਕੇ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕਰਕੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਢੁੱਕਵੇਂ ਪ੍ਰਬੰਧ ਯਕੀਨੀ ਬਣਾਏ ਜਾਣ। ਜੇਕਰ ਕਣਕ ਲੰਬੇ ਸਮੇਂ ਤੱਕ ਗਿੱਲੀ ਰਹਿੰਦੀ ਹੈ ਤਾਂ ਇਸ ਦੀ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ। ਇਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਵੀ ਨੁਕਸਾਨ ਝੱਲਣਾ ਪੈ ਸਕਦਾ ਹੈ। ਇੰਸਪੈਕਟਰ ਵੱਲੋਂ ਤਰਪਾਲ ਇਸ ਕਰਕੇ ਨਹੀਂ ਪਾਈ ਜਾਂਦੀ ਤਾਂ ਜੋ ਕਿ ਕਣਕ ਦਾ ਵਜ਼ਨ ਵੱਧ ਜਾਂਦਾ ਹੈ ਤੇ ਜਦੋਂ ਇਨ੍ਹਾਂ ਇਸ ਕਣਕ ਨੂੰ ਡੀਪੂਆਂ ਤੇ ਸਪਲਾਈ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦੇ ਇੱਕ ਗੱਟੇ ਮਗਰ ਦੋ ਤੋਂ ਤਿੰਨ ਕਿੱਲੋ ਵਜ਼ਨ ਵਧਿਆ ਹੁੰਦਾ ਹੈ ਤੇ ਕਣਕ ਵੀ ਖ਼ਰਾਬ ਹੁੰਦੀ ਹੈ, ਜਿਸ ਕਾਰਨ ਵੱਡੇ ਪੱਧਰ ’ਤੇ ਇਹ ਘਪਲਾ ਚੱਲ ਰਿਹਾ ਹੈ। ਇਹ ਕਣਕ ਵੱਡੇ ਪੱਧਰ ਤੇ ਗਰੀਬ ਲੋਕਾਂ ਤੱਕ ਪਹੁੰਚਦੀਆਂ, ਕਿਉਂਕਿ ਪਨਗ੍ਰੇਨ ਵੱਲੋਂ ਹੀ ਡੀਪੂਆਂ ਤੇ ਕਣਕ ਨੂੰ ਸਮੇਂ-ਸਮੇਂ ਸਿਰ ਪਹੁੰਚਾਇਆ ਜਾਂਦਾ ਹੈ। ਲੋਕਾਂ ਨੇ ਕਿਹਾ ਕਿ ਕਈ ਵਾਰ ਕਣਕ ਪਨਗ੍ਰੇਨ ਏਜੰਸੀ ਡੀਪੂ ਤੇ ਅਜਿਹੀ ਭੇਜਦੀ ਹੈ, ਜੋ ਕਿ ਪਸ਼ੂਆਂ ਦੇ ਖਾਣ ਯੋਗ ਵੀ ਨਹੀਂ ਹੁੰਦੀ, ਪਰ ਮਹਿਕਮੇ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਕਣਕ ਨੂੰ ਸਮੇਂ ਸਮੇਂ ਤੇ ਖ਼ਰਾਬ ਹੋਣ ਲਈ ਆਸਮਾਨ ਵਿੱਚ ਛੱਡ ਦਿੱਤਾ ਜਾਂਦਾ ਹੈ। ਜਦੋਂ ਇੰਸਪੈਕਟਰ ਮਨਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਣਕ ਦੀਆਂ ਬੋਰੀਆਂ ਢੱਕੀਆਂ ਹੋਈਆਂ ਹਨ ਪਰ ਜਦੋਂ ਉਨ੍ਹਾਂ ਨੂੰ ਕਿਹਾ ਕਿ ਨਹੀਂ ਅਜਿਹਾ ਨਹੀਂ ਹੈ। ਸਾਰੀਆਂ ਕਣਕ ਵੀ ਬਿਨਾਂ ਤਰਪਾਲ ਤੋਂ ਪਈ ਹੈ, ਤਾਂ ਉਨ੍ਹਾਂ ਕਿਹਾ ਕਿ ਉਹ ਕਾਮਿਆਂ ਨੂੰ ਕਹਿ ਕੇ ਕਵਰ ਕਰਵਾ ਦਿੰਦਾ ਹੈ। ਸੂਤਰਾਂ ਤੋਂ ਜਾਣਕਾਰੀ ਅਨੁਸਾਰ ਦੋ ਤੋਂ ਤਿੰਨ ਘੰਟਿਆਂ ਬਾਅਦ ਵੀ ਕਣਕ ਦੀਆਂ ਬੋਰੀਆਂ ਨੂੰ ਪੂਰੀ ਤਰ੍ਹਾਂ ਢੱਕਿਆ ਨਹੀਂ ਸੀ। ਇਸ ਸਬੰਧੀ ਜਦੋਂ ਡੀਐੱਫਐੱਸਸੀ ਦਲਜੀਤ ਸਿੰਘ ਸੰਧੂ ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਕਿਹਾ ਕਿ ਉਹ ਚੈੱਕ ਕਰਵਾ ਲੈਣਾ ਹਾਂ।