ਨਵੀਂ ਅਨਾਜ ਮੰਡੀ ’ਚ ਆਰਜ਼ੀ ਤੌਰ ’ਤੇ ਝੋਨੇ ਦੀ ਖਰੀਦ ਕੀਤੀ ਸ਼ੁਰੂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ
Publish Date: Wed, 21 Oct 2026 05:57 PM (IST)
Updated Date: Wed, 21 Oct 2026 05:57 PM (IST)
ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਬੁਢਲਾਡਾ ਵਾਸੀਆਂ ਨੂੰ ਦਿੱਤੀ ਵੱਡੀ ਸੌਗਾਤ ਬਣ ਰਹੀ ਉਸਾਰੀ ਅਧੀਨ ਨਵੀਂ ਅਨਾਜ ਮੰਡੀ ਵਿਚ ਹਲਕਾ ਵਿਧਾਇਕ ਵੱਲੋਂ ਜੀ ਆਰਜ਼ੀ ਤੌਰ ’ਤੇ ਖ੍ਰੀਦ ਸ਼ੁਰੂ ਕਰਵਾ ਦਿੱਤੀ ਗਈ ਹੈ। ਅੱਜ ਆੜ੍ਹਤੀਆ ਕਿਸਾਨਾਂ ਤੇ ਮਜ਼ਦੂਰਾਂ ਦੇ ਭਰਮੇ ਇਕੱਠ ਦੌਰਾਨ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਪਰਮਲ ਝੋਨੇ ਦੀ ਖ੍ਰੀਦ ਬਣ ਰਹੀ ਨਵੀਂ ਅਨਾਜ ਮੰਡੀ ਵਿੱਚ ਸ਼ੁਰੂ ਕਰਵਾਈ ਗਈ। ਇਸ ਮੌਕੇ ਬੋਲਦਿਆਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਸ਼ਹਿਰ ਦੇ ਕਿਸਾਨਾਂ ਮਜਦੂਰਾਂ ਤੇ ਆੜ੍ਹਤੀਆ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਨਵੀਂ ਅਨਾਜ ਮੰਡੀ ਦੀ ਮੰਗ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 51 ਏਕੜ ਜ਼ਮੀਨ ਵਿਚ 65 ਕਰੌੜ ਦੀ ਲਾਗਤ ਨਾਲ ਨਵੀਂ ਅਨਾਜ ਮੰਡੀ ਦਾ ਕੰਮ ਸ਼ੁਰੂ ਕਰਵਾਇਆ ਗਿਆ। ਜਿੱਥੇ ਖ੍ਰੀਦ ਕੇਂਦਰ, ਆੜ੍ਹਤੀਆ, ਦੁਕਾਨਾਂ, ਬੈਂਕ ਤੇ ਹੋਰ ਸਹੂਲਤਾਂ ਨਾਲ ਲੰਬੇ ਸਮੇਂ ਤੋਂ ਲਟਕਦੀ ਮੰਗ ਨੂੰ ਪੂਰਾ ਕੀਤਾ ਗਿਆ ਹੈ। ਅੱਜ ਸ਼ਹਿਰ ਅੰਦਰ ਆ ਰਹੀ ਟ੍ਰੇਫਿਕ ਸਮੱਸਿਆ ਅਤੇ ਦੂਸ਼ਿਤ ਹੁੰਦੇ ਵਾਤਾਵਰਣ ਤੋਂ ਬਚਾਉਣ ਲਈ ਨਵੀਂ ਅਨਾਜ ਮੰਡੀ ਵਿੱਚ ਆਰਜੀ ਤੌਰ ਤੇ ਜੀਰੀ ਦੀ ਖ੍ਰੀਦ ਕਰਵਾ ਕੇ ਹਰੀ ਝੰਡੀ ਦੇ ਦਿੱਤੀ। ਇਸ ਮੌਕੇ ਹਲਕਾ ਵਿਧਾਇਕ ਦਾ ਧੰਨਵਾਦ ਕਰਦਿਆਂ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਕੋਹਲੀ, ਚੇਅਰਮੈਨ ਸਤੀਸ਼ ਕੁਮਾਰ ਸਿੰਗਲਾ, ਨਗਰ ਕੌਂਸਲ ਪ੍ਰਧਾਨ ਸਤਨਾਮ ਸਿੰਘ ਖਨਾਲੀਆ, ਸਾਬਕਾ ਪ੍ਰਧਾਨ ਪ੍ਰਵੀਨ ਕੁਮਾਰ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਿਸਾਨਾਂ, ਮਜਦੂਰਾਂ ਅਤੇ ਟਰਾਂਸਪੋਟਰਾਂ ਨੂੰ ਮੰਡੀਕਰਨ ਸੰਬੰਧੀ ਸਮੱਸਿਆਵਾ ਦਾ ਹੱਲ ਕਰਨਾ ਪੈਂਦਾ ਸੀ ਹੁਣ ਮੁੱਖ ਮੰਤਰੀ ਅਤੇ ਹਲਕਾ ਵਿਧਾਇਕ ਦੇ ਵੱਡੇ ਉਪਰਾਲੇ ਨਾਲ ਇਸ ਤੋਂ ਰਾਹਤ ਮਿਲੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਵਪਾਰ ਲਈ ਵੀ ਲਾਹੇਵੰਦ ਸਾਬਿਤ ਹੋਵੇਗੀ, ਜਿਸ ਨਾਲ ਮੰਡੀ ’ਚ ਕੰਮ ਕਰਨ ਵਾਲੇ ਹਰ ਵਿਅਕਤੀ ਨੂੰ ਮੁਸ਼ਕਿਲਾਂ ਤੋਂ ਨਿਯਾਤ ਮਿਲੇਗੀ ਅਤੇ ਆਰਥਿਕ ਤੌਰ ਤੇ ਲਾਭ ਪ੍ਰਾਪਤ ਹੋਣਗੇ। ਇਸ ਮੌਕੇ ਸਕੱਤਰ ਹਰਵਿੰਦਰ ਸਿੰਘ, ਮੰਡੀ ਸੁਪਰਵਾਈਜਰ ਕੁਲਦੀਪ ਸਿੰਘ, ਇੰਸਪੈਕਟਰ ਗਗਨਦੀਪ ਸਿੰਘ, ਜਸਵੀਰ ਸਿੰਘ, ਲਲਿਤ ਕੁਮਾਰ ਸ਼ੈਂਟੀ, ਮਹਿੰਦਰਪਾਲ ਸ਼ੈਲਰ ਵਾਲੇ, ਰੂਬਲ ਗੋਇਲ, ਦਰਸ਼ਨ ਕੁਮਾਰ, ਪ੍ਰੇਮ ਸਿੰਘ ਦੌਦੜਾ, ਹੈਪੀ ਭੀਖੀ ਵਾਲੇ, ਭੋਲਾ ਪਟਵਾਰੀ, ਰਾਜ ਕੁਮਾਰ ਬੋੜਾਵਾਲੀਆ, ਮੁਨੀਮ ਯੁਨੀਅਨ ਦੇ ਪ੍ਰਧਾਨ ਬੱਗਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਆੜ੍ਹਤੀਆ ਨੇ ਲੱਡੂ ਵੰਡ ਕੇ ਮੂੰਹ ਮਿੱਠਾ ਕਰਵਾਇਆ।