ਮਾਨਸਾ ਵਿਖੇ ਪਹਿਲੇ ਮਾਸਟਰ ਮਾਈਂਡ ਚੈੱਸ ਓਪਨ ਟੂਰਨਾਮੈਂਟ ਨੂੰ ਮਿਲਿਆ ਹੁੰਗਾਰਾ ਮਾਈ ਨਿੱਕੋ ਦੇਵੀ ਮਾਡਲ ਸੀਨੀਅਰ ਸੈਕੰਡਰੀ
Publish Date: Mon, 03 Aug 2026 06:25 PM (IST)
Updated Date: Mon, 03 Aug 2026 06:28 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਮਾਈ ਨਿੱਕੋ ਦੇਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਮਾਨਸਾ ਵਿਖੇ ਚੇਅਰਪਰਸਨ ਸੁਮਨ ਰਾਣੀ ਦੀ ਰਹਿਨੁਮਾਈ ਹੇਠ ਮਾਸਟਰ ਮਾਈਂਡ ਚੈੱਸ ਕਲਾਸਿਜ਼, ਮਾਨਸਾ ਵੱਲੋਂ ਕਰਵਾਇਆ। ਪਹਿਲਾ ਮਾਸਟਰ ਮਾਈਂਡ ਚੈੱਸ ਓਪਨ ਟੂਰਨਾਮੈਂਟ ਸ਼ਾਨਦਾਰ ਢੰਗ ਨਾਲ ਸੰਪੰਨ ਹੋਇਆ। ਰਾਜ ਪੱਧਰੀ ਟੂਰਨਾਮੈਂਟ ’ਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ-ਨਾਲ ਗੁਆਂਢੀ ਰਾਜਾਂ ਹਰਿਆਣਾ ਤੇ ਰਾਜਸਥਾਨ ਤੋਂ ਵੀ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਕਰੀਬ 100 ਖਿਡਾਰੀਆਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ। ਟੂਰਨਾਮੈਂਟ ਨੂੰ ਖਿਡਾਰੀਆਂ, ਮਾਪਿਆਂ ਤੇ ਚੈੱਸ ਪ੍ਰੇਮੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ, ਜਿਸ ਕਾਰਨ ਸਮਾਗਮ ਯਾਦਗਾਰੀ ਬਣ ਗਿਆ। ਟੂਰਨਾਮੈਂਟ ਦਾ ਰਸਮੀ ਉਦਘਾਟਨ ਡਾ. ਅੰਕੁਸ਼ ਗੁਪਤਾ ਵੱਲੋਂ ਕੀਤਾ ਗਿਆ। ਟੂਰਨਾਮੈਂਟ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੁੱਲ ਪੰਜ ਰਾਊਂਡਾਂ ’ਚ ਖੇਡਿਆ ਗਿਆ, ਜਿਸ ਦੌਰਾਨ ਸਾਰੇ ਖਿਡਾਰੀਆਂ ਨੇ ਉੱਚ ਪੱਧਰੀ ਖੇਡ ਦਾ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਦਾ ਆਯੋਜਨ ਮੁੱਖ ਤੌਰ ਤੇ ਓਪਨ, ਅੰਡਰ-17, ਅੰਡਰ-13 ਅਤੇ ਅੰਡਰ-9 ਕੈਟਾਗਰੀਆਂ ਵਿਚ ਕੀਤਾ ਗਿਆ, ਜਿਨ੍ਹਾਂ ਲਈ ਕੁੱਲ 17,400/- ਦੀ ਨਕਦ ਇਨਾਮ ਰਾਸ਼ੀ ਰੱਖੀ ਗਈ। ਇਸ ਤੋਂ ਇਲਾਵਾ ਅੰਡਰ-7, ਅੰਡਰ-9, ਅੰਡਰ-11, ਅੰਡਰ-13, ਅੰਡਰ-15, ਅੰਡਰ-17 ਅਤੇ ਓਪਨ ਸਮੇਤ ਕੁੱਲ ਸੱਤ ਕੈਟਾਗਰੀਆਂ ਦੇ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨਕਦ ਇਨਾਮ ਵਾਲੀਆਂ ਚਾਰ ਕੈਟਾਗਰੀਆਂ ’ਚ ਜੇਤੂਆਂ ਨੂੰ ਨਕਦ ਇਨਾਮਾਂ ਦੇ ਨਾਲ ਟਰਾਫੀਆਂ ਭੇਟ ਕੀਤੀਆਂ ਗਈਆਂ, ਜਦਕਿ ਬਾਕੀ ਕੈਟਾਗਰੀਆਂ ਵਿੱਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਟਰਾਫੀਆਂ ਅਤੇ ਚੌਥੇ ਤੇ ਪੰਜਵੇਂ ਸਥਾਨ ਤੇ ਰਹਿਣ ਵਾਲੇ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਨਾਮ ਵੰਡ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਮਾਨਸਾ ਜ਼ਿਲ੍ਹੇ ਦੇ ਆਡਿਟ ਅਫ਼ਸਰ ਭੁਪੇਸ਼ ਗੋਇਲ ਤੇ ਪ੍ਰਸਿੱਧ ਡਾ. ਪੁਨੀਤ ਰੇਖੀ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਟਰਾਫ਼ੀਆਂ ਤੇ ਇਨਾਮ ਭੇਟ ਕਰ ਸਨਮਾਨਿਤ ਕੀਤਾ। ਇਸ ਮੌਕੇ ਮਾਈ ਨਿਕੋ ਦੇਵੀ ਸਕੂਲ ਦੇ ਚੇਅਰਮੈਨ ਐਡਵੋਕੇਟ ਸ਼ਾਮ ਲਾਲ ਜੀ, ਡਾਇਰੈਕਟਰ ਦਰਸ਼ਨ ਕੁਮਾਰ ਜੀ ਤੇ ਪ੍ਰਿੰਸੀਪਲ ਮੈਡਮ ਮਮਤਾ ਰਾਣੀ ਜੀ ਮੌਜੂਦ ਰਹੇ। ਇਸ ਦੌਰਾਨ ਓਪਨ ’ਚ ਸਿਮਰਤ ਗਿੱਲ, ਯੁਵਰਾਜ ਸਿੰਘ, ਗਗਨਦੀਪ ਸਿੰਘ, ਅੰਡਰ-17 ’ਚ ਦਿਵਾਂਸ਼ ਬਿੰਦਲ, ਹੈਰਿਨਪ੍ਰੀਤ ਸਿੰਘ, ਅਯਾਨ ਸਿੰਗਲਾ, ਅੰਡਰ-15 ‘ਚ ਹਿਮਾਂਸ਼ੀ ਗੁਪਤਾ, ਆਦਿੱਤਆ ਮਿੱਤਲ, ਪੁਸ਼ਪਕ ਜਿੰਦਲ, ਅੰਡਰ-13 ‘ਚ ਦਕਸ਼ ਗੋਇਲ, ਇਸ਼ਾਨ ਗਰਗ, ਪਾਰਸ ਸਿੰਘ ਸਿੱਧੂ, ਅੰਡਰ-11 ‘ਚ ਰੁਹਾਨ ਮੁਤਰੇਜਾ, ਹਾਰਦਿਕ ਚੌਹਾਨ, ਅਭਿਰੱਥ ਬਾਂਸਲ, ਅੰਡਰ-9 ‘ਚ ਨਵਇਆ, ਤਾਸ਼ੀ, ਗਨਵ ਬਾਂਸਲ, ਅੰਡਰ-7 ‘ਚ ਹਿਤਾਰਥ ਗੋਇਲ, ਸ਼ਿਵਾਂਸ਼ ਮੰਗਲਾ, ਮਹਿਕਦੀਪ ਕੌਰ ਜੇਤੂ ਰਹੇ।