- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸ.ਡੀ. ਕੰਨਿਆ ਮਹਾਂਵਿਦਿਆਲਾ, ਮਾਨਸਾ ਦੀਆਂ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ
ਐੱਸਡੀ ਕੰਨਿਆ ਮਹਾਂਵਿਦਿਆਲਾ, ਮਾਨਸਾ ਦੀਆਂ ਵਿਦਿਆਰਥਣਾਂ ਨੇ ਮਾਨਸਾ ਜ਼ੋਨ ਦੇ ਯੁਵਕ ਮੇਲਾ ਮਿਤੀ 8, 9, 10, 11 ਅਕਤੂਬਰ 2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਲ ਓਵਰ ਜ਼ੋਨ ਵਿਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਨਾਂ ਰੋਸ਼ਨ ਕੀਤਾ। ਲੋਕ ਕਲਾਵਾਂ ਵਿਚੋਂ ਕਰੋਸ਼ੀਆਂ, ਪਰਾਦਾਂ, ਗੁੱਡੀਆਂ ਪਟੋਲੋ, ਪੱਖੀਆਂ ਬਣਾਉਣਾ, ਟੋਕਰੀ, ਪੀੜ੍ਹੀ, ਨਾਲਾ ਬੁਣਨਾ, ਖਿਦੋ, ਇੰਨੂ ਬਣਾਉਣਾ, ਛਿੱਕੂ, ਰੱਸਾ ਵੱਟਣਾ ਵਿਚ ਦੂਸਰਾ ਸਥਾਨ, ਸੰਗੀਤ ਕਲਾਵਾਂ, ਪੱਛਮੀ ਸਮੂਹ ਗਾਇਨ, ਸਮੂਹ ਗਾਇਣ ਭਾਰਤੀ, ਸ਼ਾਸਤਰੀ ਸੰਗੀਤ ਗਾਇਨ, ਫੋਕ ਆਰਕੈਸਟਰਾਂ, ਪੱਛਮੀ ਗਾਇਨ (ਏਕਲ), ਪੱਛਮੀ ਸ਼ਾਜ, ਏਕਲ, ਗੀਤ, ਗਜ਼ਲ, ਲੋਕਗੀਤ, ਸ਼ਾਸਤਰੀ ਸੰਗੀਤ ਵਾਦਨ (ਸਵਰ), ਕਲਾਸੀਕਲ ਡਾਂਸ ’ਚੋਂ ਦੂਸਰਾ ਸਥਾਨ, ਗਰੁੱਪ ਸ਼ਬਦ, ਕਵਾਲੀ, ਵਾਰ ਗਾਇਨ ਵਿੱਚੋ ਤੀਸਰਾ ਸਥਾਨ, ਰੰਗਮੰਚ ਵੰਨਗੀਆਂ ਵਿਚੋਂ ਕੋਰੀਓਗ੍ਰਾਫੀ, ਨੁੱਕੜ ਨਾਟਕ, ਦੂਸਰਾ ਤੇ ਇਕਾਂਗੀ ਨਾਟਕ, ਮਿਮਿਕਰੀ, ਸਕਿੱਟ ’ਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ। ਇੰਸਟਾਲੇਸ਼ਨ ਮੌਕੇ ਤੇ ਚਿੱਤਰਕਾਰੀ, ਕੋਲਾਜ ਬਣਾਉਣਾ, ਕਾਰਟੂਨ, ਫੋਟੋਗ੍ਰਾਫੀ ਵਿਚੋਂ ਦੂਸਰਾ ਸਥਾਨ ਤੇ ਚਿੱਤਰਕਾਰੀ ਬਣਾਉਣ ਵਿਚ ਤੀਸਰਾ ਸਥਾਨ ਹਾਸ਼ਿਲ ਕੀਤਾ। ਗਿੱਧੇ ਤੇ ਸਭਿਆਚਾਰਕ ਕੁਇਜ਼ ਵਿੱਚੋਂ ਦੂਸਰਾ, ਕਵਿਤਾ ਵਿੱਚੋ ਤੀਸਰਾ ਤੇ ਡੀਬੇਟ ਵਿੱਚੋ ਦੂਜਾ ਅਤੇ ਸੰਮੀ ਤੇ ਮੁਹਾਵਰੇਦਾਰ ਵਾਰਤਾਲਾਪ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਗਰਿਮਾ ਮਹਾਂਜਨ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਤੇ ਵਿਦਿਆਰਥਣਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਨੇ ਕਿਹਾ ਅਜਿਹੇ ਸੱਭਿਆਚਾਰਕ ਸਮਾਗਮ ਵਿਦਿਆਰਥਣਾਂ ਦੀ ਸ਼ਖ਼ਸੀਅਤ ਦੇ ਸਰਬਪੱਖੀ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਯੂਥ ਕੋਆਡੀਨੇਟਰ ਡਾ. ਪਰਮਿੰਦਰ ਨੇ ਕਿਹਾ ਕਿ ਫੈਸਟੀਵਲ ਵਿਚ ਵਿਦਿਆਰਥਣਾਂ ਨੇ ਆਪਣੀ ਕਲਾ ਪ੍ਰਤਿਭਾ, ਬੋਧਿਕ ਯੋਗਤਾ ਤੇ ਪੰਜਾਬੀ ਸਭਿਆਚਾਰ ਪ੍ਰਤੀ ਆਪਣੇ ਪਿਆਰ ਦਾ ਬਾਖੂਬੀ ਪ੍ਰਦਰਸ਼ਨ ਕਰਕੇ ਆਪਣੇ ਮਾਪਿਆ ਤੇ ਸੰਸਥਾ ਦਾ ਨਾਂ ਉੱਚਾ ਕੀਤਾ। ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਜੀ. ਵਿਨੋਦ ਕੁਮਾਰ ਜਿੰਦਲ ਨੇ ਇਸ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜੇਤੂ ਵਿਦਿਆਰਥਣਾਂ ਨੂੰ ਮੁਬਾਰਕਵਾਦ ਦਿੱਤੀ ਤੇ ਆਸ ਪ੍ਰਗਟਾਈ ਕਿ ਉਹ ਭਵਿੱਖ ਵਿਚ ਵੀ ਅਜਿਹੀਆਂ ਪ੍ਰਾਪਤੀਆਂ ਨਾਲ ਸੰਸਥਾ ਦਾ ਨਾਂ ਰੋਸ਼ਨ ਕਰਦੀਆਂ ਰਹਿਣਗੀਆਂ। ਕਾਲਜ ਦੀ ਪ੍ਰਬੰਧਕ ਕਮੇਟੀ ਦੇ ਖਜ਼ਾਨਚੀ ਰਾਜ ਕੁਮਾਰ ਨੇ ਵੀ ਆਪਣਾ ਆਸ਼ੀਰਵਾਦ ਵਿਦਿਆਰਥਣਾ ਨੂੰ ਦਿੱਤਾ।