ਵਿਦਿਆਰਥਣਾਂ ਦਾ ਆਰਮੀ ਅਟੈਚਮੈਂਟ ਕੈਂਪ ’ਚ ਸ਼ਾਨਦਾਰ ਪ੍ਰਦਰਸ਼ਨ ਐਸ.ਡੀ.ਕੰਨਿਆ ਮਹਾਂਵਿਦਿਆਲਾ, ਮਾਨਸਾ
Publish Date: Thu, 17 Sep 2026 08:46 PM (IST)
Updated Date: Fri, 18 Sep 2026 04:17 AM (IST)
ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ ਮਾਨਸਾ : ਐੱਸਡੀ ਕੰਨਿਆ ਮਹਾਂਵਿਦਿਆਲਾ, ਮਾਨਸਾ ਦੀਆਂ ਐੱਨਸੀਸੀ ਸੀਨੀਅਰ ਵਿੰਗ ਦੀਆਂ ਕੈਡਿਟਾਂ ਨੇ ਰੈਗੂਲਰ ਆਰਮੀ ਨਾਲ ਹਾਲ ਹੀ ਵਿੱਚ ਸਮਾਪਤ ਹੋਏ ਆਰਮੀ ਅਟੈਚਮੈਂਟ ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ 12 ਦਿਨਾਂ ਦਾ ਇੰਸਟੀਚਿਊਸ਼ਨਲ ਟ੍ਰੇਨਿੰਗ ਕੈਂਪ 01 ਤੋਂ 12 ਸਤੰਬਰ ਤੱਕ 6 ਐਮਈਸੀਐਚ ਆਈਐਨਐਫ਼, ਪਟਿਆਲਾ ਵਿਖੇ ਸਫ਼ਲਤਾ ਪੂਰਵਕ ਆਯੋਜਿਤ ਕੀਤਾ ਗਿਆ। ਕੈਂਪ ਵਿੱਚ 81 ਐੱਨਸੀਸੀ ਸੀਨੀਅਰ ਵਿੰਗ ਕੈਡਿਟਾਂ ਨੇ ਹਿੱਸਾ ਲਿਆ। ਇਸ ਸਿਖਲਾਈ ਕੈਂਪ ਦੌਰਾਨ ਕੈਡਿਟਾਂ ਨੂੰ ਫ਼ੌਜੀ ਅਨੁਸ਼ਾਸਨ, ਟੈਕਨੀਕਲ ਟ੍ਰੇਨਿੰਗ, ਲੀਡਰਸ਼ਿਪ, ਟੀਮ ਵਰਕ ਅਤੇ ਭਾਰਤੀ ਫ਼ੌਜ ਦੀ ਪੇਸ਼ੇਵਰ ਕਾਰਜ ਸੰਸਕ੍ਰਿਤੀ ਨਾਲ ਵਿਹਾਰਕ ਤੌਰ ’ਤੇ ਜਾਣੂ ਹੋਣ ਦਾ ਮਹੱਤਵਪੂਰਨ ਮੌਕਾ ਮਿਲਿਆ। ਐਸਡੀ ਕੰਨਿਆ ਮਹਾਂਵਿਦਿਆਲਾ ਮਾਨਸਾ ਦੀਆਂ ਬੀਏ ਤੀਜੇ ਸਾਲ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਅੰਮ੍ਰਿਤਪਾਲ ਕੌਰ ਅਤੇ ਸਾਕਸ਼ੀ ਸ਼ਰਮਾ ਨੇ ਕਾਲਜ ਦੀ ਨੁਮਾਇੰਦਗੀ ਕਰਦਿਆਂ ਇਸ ਚੁਣੌਤੀ ਪੂਰਨ ਟ੍ਰੇਨਿੰਗ ਪ੍ਰੋਗਰਾਮ ਨੂੰ ਸਫ਼ਲਤਾ ਪੂਰਵਕ ਪੂਰਾ ਕੀਤਾ ਅਤੇ ਸੰਸਥਾ ਦਾ ਮਾਣ ਵਧਾਇਆ। ਕੈਂਪ ਕੈਡਿਟਾਂ ਲਈ ਇੱਕ ਬਹੁਤ ਹੀ ਲਾਭਦਾਇਕ ਅਤੇ ਗਿਆਨ ਵਰਧਕ ਅਨੁਭਵ ਸਾਬਤ ਹੋਇਆ। ਇਸ ਨਾਲ ਉਨ੍ਹਾਂ ਵਿੱਚ ਆਤਮ ਵਿਸ਼ਵਾਸ, ਜ਼ਿੰਮੇਵਾਰੀ, ਅਨੁਸ਼ਾਸਨ, ਲੀਡਰਸ਼ਿਪ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਹੋਰ ਮਜ਼ਬੂਤ ਹੋਈ। ਅਜਿਹੇ ਇੰਸਟੀਚਿਊਸ਼ਨਲ ਟ੍ਰੇਨਿੰਗ ਕੈਂਪ ਨੌਜਵਾਨ ਲੜਕੀਆਂ ਨੂੰ ਜ਼ਿੰਮੇਵਾਰ, ਆਤਮ ਵਿਸ਼ਵਾਸ ਅਤੇ ਭਵਿੱਖ ਲਈ ਤਿਆਰ ਨਾਗਰਿਕ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਉਨ੍ਹਾਂ ਨੂੰ ਭਾਰਤੀ ਸਸ਼ਕਤਾਂ ਬਲਾਂ ਵਿੱਚ ਉਪਲੱਬਧ ਕਰੀਅਰ ਦੇ ਮੌਕਿਆਂ ਵੱਲ ਪ੍ਰੇਰਿਤ ਕਰਦੇ ਹਨ। ਐੱਨਸੀਸੀ ਦੀ ਏਐਨਓ ਲੈਫ਼ਟੀਨੈਂਟ ਡਾ.ਜੋਤੀ ਬਾਲਾ ਨੇ ਦੋਵੇਂ ਕੈਡਿਟਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਸਮਰਪਣ, ਅਨੁਸ਼ਾਸਨ ਅਤੇ ਉਤਸ਼ਾਹ ਪੂਰਵਕ ਭਾਗੀਦਾਰੀ ਦੀ ਸ਼ਲਾਘਾ ਕੀਤੀ।