ਵੰਦੇ ਮਾਤਰਮ ਦੇ 150ਵੇਂ ਵਰ੍ਹੇ ਮੌਕੇ ਭੀਖੀ ’ਚ ਗੂੰਜਿਆ ਦੇਸ਼ ਭਗਤੀ ਦਾ ਸੁਰ ਵੰਦੇ ਮਾਤਰਮ ਦੇ 150ਵੇਂ ਵਰ੍ਹੇ ਨੂੰ ਸਮਰਪਿਤ
Publish Date: Sat, 26 Sep 2026 05:26 PM (IST)
Updated Date: Sat, 26 Sep 2026 05:27 PM (IST)
ਜੀਵਨ ਸਿੰਗਲਾ, ਪੰਜਾਬੀ ਜਾਗਰਣ ਭੀਖੀ ਵੰਦੇ ਮਾਤਰਮ ਦੇ 150ਵੇਂ ਵਰ੍ਹੇ ਨੂੰ ਸਮਰਪਿਤ ‘ਨਮਾਮਿ ਭਾਰਤਮ’ ਅਭਿਆਨ ਤਹਿਤ ਵਿਦਿਆ ਭਾਰਤੀ ਵੱਲੋਂ ਦੇਸ਼ ਭਰ ਵਿਚ ਇੱਕੋ ਸਮੇਂ ‘ਵੰਦੇ ਮਾਤਰਮ’ ਦੇ ਸਾਂਝੇ ਗਾਇਨ ਦਾ ਆਯੋਜਨ ਕੀਤਾ ਗਿਆ। ਇਸ ਰਾਸ਼ਟਰ ਪੱਧਰੀ ਉਪਰਾਲੇ ਵਿੱਚ ਸ਼੍ਰੀ ਤਾਰਾ ਚੰਦ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਭੀਖੀ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਮੂਹ ਸਟਾਫ਼ ਨੇ ਵੀ ਉਤਸ਼ਾਹ ਨਾਲ ਭਾਗ ਲੈਂਦਿਆ ‘ਵੰਦੇ ਮਾਤਰਮ’ ਦਾ ਗਾਇਨ ਕੀਤਾ। ਇਸ ਮੌਕੇ ਸਕੂਲ ਪਰਿਸਰ ਦੇਸ਼ ਭਗਤੀ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਨਾਲ ਭਰਪੂਰ ਨਜ਼ਰ ਆਇਆ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਇੱਕੋ ਸਮੇਂ ਹੋਏ ਇਸ ਸਾਂਝੇ ਗਾਇਨ ਨੇ ਏਕਤਾ ਅਤੇ ਸਾਂਝੀ ਰਾਸ਼ਟਰੀ ਚੇਤਨਾ ਦਾ ਸੰਦੇਸ਼ ਦਿੱਤਾ। ‘ਨਮਾਮਿ ਭਾਰਤਮ’ ਤਹਿਤ ਵਿਦਿਆਰਥੀਆਂ ਅਤੇ ਜਨਸਮੂਹ ਵੱਲੋਂ ਇੱਕੋ ਸਮੇਂ ਤੇ ਇੱਕੋ ਸੁਰ ਵਿਚ ਕੀਤੇ ਗਏ ‘ਵੰਦੇ ਮਾਤਰਮ’ ਦੇ ਵਿਸ਼ਾਲ ਪੱਧਰ ਦੇ ਗਾਇਨ ਨੂੰ ਏਸ਼ੀਆ ਬੁੱਕ ਆਫ ਰਿਕਾਰਡਜ਼ ਤੇ ਇੰਡੀਆ ਬੁੱਕ ਆਫ ਰਿਕਾਰਡਜ਼ ਵੱਲੋਂ ਪ੍ਰਮਾਣੀਕਰਨ ਲਈ ਸੂਚੀਬੱਧ ਕੀਤਾ ਗਿਆ ਹੈ। ਸਮਾਗਮ ਵਿਚ ਚਤਿੰਦਰ ਕੁਮਾਰ ਸ਼ਰਮਾ (ਐਗਜ਼ਿਕਿਊਟਿਵ ਮੈਜਿਸਟ੍ਰੇਟ ਅਤੇ ਨਾਇਬ ਤਹਿਸੀਲਦਾਰ ਮਾਨਸਾ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਡਾ. ਜਨਕ ਰਾਜ ਸਿੰਗਲਾ (ਐਮ.ਡੀ. ਮੈਡੀਸਨ) ਨੇ ਕੀਤੀ। ਇਸ ਮੌਕੇ ਐਡਵੋਕੇਟ ਨਿਤਿਨ ਬਾਂਸਲ, ਵਿਵੇਕ ਜੈਨ ਬੱਬੂ, ਅਸ਼ੋਕ ਕੁਮਾਰ, ਸੰਤ ਰਾਮ ਜੈਨ, ਜੇ.ਈ. ਤਰਸੇਮ ਸਿੰਘ, ਰਾਮ ਸਿੰਘ ਅਕਲੀਆ, ਡਾ. ਭੀਮ ਸੈਨ, ਡਾ. ਅਨਿਲ ਗਰਗ, ਦੀਦੀ ਰੁਪਿੰਦਰ, ਦੀਦੀ ਸਪਨਾ, ਸੰਸਕਾਰ ਕੇਂਦਰ ਪ੍ਰਮੁੱਖ ਰਕੇਸ਼ ਕੁਮਾਰ ਤੋਂ ਇਲਾਵਾ ਸਕੂਲ ਦੇ ਪ੍ਰਧਾਨ ਬ੍ਰਿਜ ਲਾਲ, ਪ੍ਰਬੰਧਕ ਸਤੀਸ਼ ਕੁਮਾਰ, ਡਾ. ਗੌਰਵ ਗਰਗ, ਅਸ਼ੋਕ ਜੈਨ, ਜਗਦੀਪ ਸਿੰਘ, ਦੀਦੀ ਨੀਲਮ ਮਨਚੰਦਾ ਅਤੇ ਪ੍ਰਿੰਸੀਪਲ ਰਪਿੰਦਰ ਪਟਿਆਲ ਵੀ ਹਾਜ਼ਰ ਸਨ।