ਸਿਵਲ ਸਰਵਿਸਿਜ਼ ਦੇ ਇਮਤਿਹਾਨ ਦੀ ਸਫ਼ਲਤਾ ’ਚ ਅਖ਼ਬਾਰ ਦਾ ਵੀ ਵੱਡਾ ਰੋਲ : ਕ੍ਰੀਮੀ ਗਰਗ ਅਪੈਕਸ ਕਲੱਬ ਮਾਨਸਾ ਵਲੋਂ ਪ੍ਰਧਾਨ ਸੰਜੀਵ
Publish Date: Sun, 11 Oct 2026 04:58 PM (IST)
Updated Date: Sun, 11 Oct 2026 04:59 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮਾਨਸਾ ਅਪੈਕਸ ਕਲੱਬ ਮਾਨਸਾ ਵਲੋਂ ਪ੍ਰਧਾਨ ਸੰਜੀਵ ਪਿੰਕਾ ਦੀ ਅਗਵਾਈ ਹੇਠ ਇਕ ਪ੍ਰਭਾਵਸ਼ਾਲੀ ਸਮਾਗਮ ਕਰਕੇ ਮਾਨਸਾ ਦੀ ਧੀ ਕ੍ਰੀਮੀ ਗਰਗ ਨੂੰ ਵਿਸ਼ੇਸ਼ ਪ੍ਰਾਪਤੀ ਲਈ ਸਨਮਾਨਿਤ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਕ੍ਰੀਮੀ ਗਰਗ ਨੇ ਹਰਿਆਣਾ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਚੌਥਾ ਰੈਂਕ ਹਾਸਲ ਕਰਕੇ ਕਲੀਅਰ ਕੀਤੀ ਹੈ। ਇਸ ਮੌਕੇ ਕਲੱਬ ਦੇ ਵਾਈਸ ਪ੍ਰਧਾਨ ਅਸ਼ਵਨੀ ਜਿੰਦਲ ਨੇ ਦੱਸਿਆ ਕਿ ਇਸ ਵੱਕਾਰੀ ਪ੍ਰੀਖਿਆ ਨੂੰ ਪਾਸ ਕਰਨ ਲਈ ਬਹੁਤ ਲਗਨ ਅਤੇ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਅਸੀਂ ਕਲੱਬ ਮੈਂਬਰ ਬੇਟੀ ਦਾ ਇਸ ਵਿਸ਼ੇਸ਼ ਪ੍ਰਾਪਤੀ ਲਈ ਸਨਮਾਨ ਕਰਦਿਆਂ ਮਾਣ ਮਹਿਸੂਸ ਕਰਦੇ ਹਾਂ। ਆਪਣੀ ਵਿਸ਼ੇਸ਼ ਪ੍ਰਾਪਤੀ ਦੇ ਸਫ਼ਰ ਨੂੰ ਸਾਂਝਾ ਕਰਦਿਆਂ ਕ੍ਰੀਮੀ ਗਰਗ ਨੇ ਦੱਸਿਆ ਕਿ ਉਸਨੇ ਪੜ੍ਹਾਈ ਪੂਰੀ ਕਰਨ ਉਪਰੰਤ ਇਕ ਸਾਲ ਨੌਕਰੀ ਕੀਤੀ ਤੇ ਉਸਦੇ ਬਾਅਦ ਇਸ ਵੱਕਾਰੀ ਪ੍ਰੀਖਿਆ ਲਈ ਯੋਜਨਾਬੱਧ ਤਰੀਕੇ ਨਾਲ ਪੜ੍ਹਾਈ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਉਹ ਇਕ ਨਿਸ਼ਚਿਤ ਟੀਚੇ ਨੂੰ ਲੈ ਕੇ ਪੜ੍ਹਾਈ ਲਈ ਹਰ ਰੋਜ਼ ਛੇ ਤੋਂ ਸੱਤ ਘੰਟੇ ਦਾ ਸਮਾਂ ਨਿਯਮਤ ਦਿੰਦੇ ਸਨ ਤੇ ਮਾਤਾ ਪਿਤਾ ਦੇ ਪੂਰਨ ਸਹਿਯੋਗ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਫ਼ੇਸਬੁੱਕ, ਵ੍ਹਟਸਐਪ ਤੇ ਜ਼ਿਆਦਾ ਐਕਟਿਵ ਰਹਿਣ ਵਾਲੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਦੇ ਨਾਲ ਨਾਲ ਅਜਿਹੀਆਂ ਪ੍ਰੀਖਿਆਵਾਂ ਪਾਸ ਕਰਨ ਵਿਚ ਅਖਵਾਰਾਂ ਦਾ ਵੀ ਵੱਡਾ ਰੋਲ ਰਹਿੰਦਾ ਹੈ। ਉਨ੍ਹਾਂ ਕਲੱਬ ਵਲੋਂ ਕੀਤੇ ਜਾਂਦੇ ਸਮਾਜਸੇਵੀ ਕੰਮਾਂ ਤੋਂ ਪ੍ਰਭਾਵਿਤ ਹੁੰਦਿਆਂ ਕਿਹਾ ਕਿ ਹਰੇਕ ਜ਼ਰੂਰਤਮੰਦ ਵਿਅਕਤੀ ਦੀ ਹਰ ਸੰਭਵ ਸਹਾਇਤਾ ਕਰਨਾ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਰਹੇਗਾ। ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਕਿਹਾ ਕਿ ਅਸੀਂ ਕਲੱਬ ਮੈਂਬਰ ਕਾਮਨਾ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਬੇਟੀ ਨੂੰ ਆਈ ਏ ਐਸ ਦੀ ਪ੍ਰੀਖਿਆ ਪਾਸ ਕਰਨ ਤੇ ਵੀ ਇਸੇ ਤਰ੍ਹਾਂ ਸਨਮਾਨਿਤ ਕਰਦਿਆਂ ਮਾਣ ਮਹਿਸੂਸ ਕਰੀਏ। ਇਸ ਮੌਕੇ ਕ੍ਰੀਮੀ ਦੇ ਪਿਤਾ ਰਾਜ ਕੁਮਾਰ ਗਰਗ, ਮਾਤਾ ਆਸ਼ਾ ਰਾਣੀ, ਆਰਥੋਪੈਡਿਕ ਸਰਜਨ ਡਾਕਟਰ ਅਜੇ ਸਿੰਗਲਾ, ਧਰਮਪਾਲ ਸਿੰਗਲਾ, ਧੀਰਜ ਬਾਂਸਲ, ਭੁਪੇਸ਼ ਜਿੰਦਲ, ਕਿ੍ਸ਼ਨ ਗਰਗ, ਵਨੀਤ ਗਰਗ, ਬਨੀਤ ਗੋਇਲ, ਰਮਨ ਗੁਪਤਾ, ਅਨਿਲ ਗਰਗ, ਮਨੀਸ਼ ਜਿੰਦਲ, ਰਜਨੀਸ਼ ਮਿੱਤਲ, ਨਵੀਨ ਜਿੰਦਲ, ਸਤੀਸ਼ ਗਰਗ ਸਮੇਤ ਪਰਿਵਾਰਕ ਮੈਂਬਰ ਹਾਜ਼ਰ ਸਨ।