ਸਰਕਾਰੀ ਆਈਟੀਆਈ 'ਚ ਮਨਾਇਆ ਕੌਮੀ ਵੋਟਰ ਦਿਵਸ
ਸਰਕਾਰੀ ਆਈ.ਟੀ.ਆਈ. ਮਾਨਸਾ ਦੇ ਪ੍ਰਿੰਸੀਪਲ
Publish Date: Sun, 25 Jan 2026 07:18 PM (IST)
Updated Date: Mon, 26 Jan 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਰਕਾਰੀ ਆਈਟੀਆਈ ਮਾਨਸਾ ਦੇ ਪ੍ਰਿੰਸੀਪਲ ਗੁਰਮੇਲ ਸਿੰਘ ਮਾਖਾ ਦੀ ਅਗਵਾਈ ਹੇਠ ਸੰਸਥਾ ਦੇ ਐੱਨਐੱਸਐੱਸ ਅਤੇ ਐੱਨ. ਸੀ. ਸੀ. ਯੂਨਿਟ ਵੱਲੋਂ ਕੌਮੀ ਵੋਟਰ ਦਿਵਸ ਮਨਾਇਆ ਗਿਆ। ਆਈ.ਟੀ.ਆਈ. ਦੇ ਪ੍ਰਿੰਸੀਪਲ ਗੁਰਮੇਲ ਸਿੰਘ ਮਾਖਾ ਨੇ ਦੱਸਿਆ ਕਿ ਜੋ ਸਿੱਖਿਆਰਥੀ 18 ਸਾਲ ਤੋਂ ਵੱਧ ਉਮਰ ਦੇ ਹੋ ਗਏ ਹਨ, ਉਨ੍ਹਾਂ ਨੂੰ ਵੋਟ ਅਪਲਾਈ ਕਰਨੀ ਚਾਹੀਦੀ ਹੈ। ਉਨ੍ਹਾਂ ਵੋਟ ਦਾ ਸਹੀ, ਇਮਾਨਦਾਰੀ ਤੇ ਨਿਰਪੱਖਤਾ ਨਾਲ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਅਫ਼ਸਰ ਜਸਪਾਲ ਸਿੰਘ ਵੱਲੋਂ ਸਿੱਖਿਆਰਥੀਆਂ ਨੂੰ ਵੋਟ ਦੀ ਮਹੱਤਤਾ ਵਿਸ਼ੇ ਤੇ ਚਾਨਣਾ ਪਾਇਆ। ਇਸ ਮੌਕੇ ਸਿੱਖਿਆਰਥੀਆਂ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਸਹੁੰ ਚੁੱਕੀ ਅਤੇ ਪ੍ਰਣ ਲਿਆ ਕਿ ਉਹ ਕਿਸੇ ਦੇ ਦਬਾਅ ਹੇਠ ਆਪਣੇ ਵੋਟ ਦੀ ਵਰਤੋਂ ਨਹੀ ਕਰਨਗੇ। ਇਸ ਮੌਕੇ ਐੱਨਸੀਸੀ ਸਹਾਇਕ ਗੁਰਪਿਆਰ ਸਿੰਘ, ਕੁਲਵਿੰਦਰ ਕੌਰ ਇਂਸ., ਗੁਰਪ੍ਰੀਤ ਸਿੰਘ ਇਂਸ., ਸੁਭਾਸ਼ ਚੰਦਰ ਅਤੇ ਪਰਮਿੰਦਰ ਸਿੰਘ ਹਾਜ਼ਰ ਸਨ।