ਦਿ ਐਨਲਾਈਟਡ ਗਰੁੱਪ ਆਫ਼ ਕਾਲਜਿਜ਼ ਵੱਲੋਂ ਨੈਸ਼ਨਲ ਸਪੋਰਟਸ ਡੇਅ ਉਤਸ਼ਾਹ ਨਾਲ ਮਨਾਇਆ ਐਨਲਾਈਟਨਡ ਗਰੁੱਪ ਆਫ਼ ਕਾਲਜਿਜ਼
Publish Date: Sun, 30 Aug 2026 04:40 PM (IST)
Updated Date: Sun, 30 Aug 2026 04:43 PM (IST)
ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ ਝੁਨੀਰ ਐਨਲਾਈਟਨਡ ਗਰੁੱਪ ਆਫ਼ ਕਾਲਜਿਜ਼ ਵੱਲੋਂ ਨੈਸ਼ਨਲ ਸਪੋਰਟਸ ਡੇਅ ਮੌਕੇ ਖੇਡਾਂ ਅਤੇ ਮਨੋਰੰਜਕ ਖੇਡ ਗਤੀਵਿਧੀਆਂ ਦਾ ਆਯੋਜਨ ਬੜੇ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਕੀਤਾ ਗਿਆ। ਇਸ ਮੌਕੇ ਨੈਸ਼ਨਲ ਸਟਾਈਲ ਕਬੱਡੀ (ਲੜਕੇ ਅਤੇ ਲੜਕੀਆਂ) ਤੇ ਰੱਸਾਕਸ਼ੀ (ਲੜਕੇ ਅਤੇ ਲੜਕੀਆਂ) ਦੇ ਮੁਕਾਬਲੇ ਕਰਵਾਏ। ਇਸ ਤੋਂ ਇਲਾਵਾ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਵੱਖ-ਵੱਖ ਮਨੋਰੰਜਕ ਖੇਡਾਂ, ਜਿਨ੍ਹਾਂ ਵਿਚ ਰਨ-ਰੋਟੇਟ, ਪੁਸ਼-ਅੱਪ, ਥਰੀ-ਲੇਗ ਰੇਸ ਤੇ ਮਿਊਜ਼ੀਕਲ ਚੇਅਰ ਕਰਵਾਈਆਂ। ਮੁਕਾਬਲਿਆਂ ਵਿਚ ਕਾਲਜ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਉਤਸ਼ਾਹਪੂਰਵਕ ਭਾਗ ਲਿਆ। ਖੇਡ ਸਮਾਗਮ ਵਿਚ ਦਿ ਐਨਲਾਈਟਡ ਗਰੁੱਪ ਆਫ਼ ਕਾਲਜਿਜ਼ ਦੀ ਸਮੂਹ ਮੈਨੇਜਮੈਂਟ ਕਮੇਟੀ ਦੇ ਮੈਂਬਰ, ਸਰਪ੍ਰਸਤ ਗੁਰਪ੍ਰੀਤ ਸਿੰਘ ਮਾਨ, ਚੇਅਰਮੈਨ ਸਤਪਾਲ ਸਿੰਘ ਥਿੰਦ, ਵਾਈਸ ਚੇਅਰਮੈਨ ਗੁਰਦੀਪ ਸਿੰਘ ਸਿੱਧੂ, ਬੇਅੰਤ ਸਿੰਘ ਧਾਲੀਵਾਲ, ਕਾਲਜ ਦੇ ਪ੍ਰਿੰਸੀਪਲ ਡਾ. ਸੁਨੀਤਾ ਦੇਵੀ ਅਤੇ ਦ ਐਨਲਾਈਟਡ ਗਰੁੱਪ ਆਫ਼ ਕਾਲਜਿਜ਼ ਦੇ ਸਮੂਹ ਅਧਿਆਪਕ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਪ੍ਰਬੰਧਕਾਂ ਅਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਹਾਕੀ ਦੇ ਮਹਾਨ ਖਿਡਾਰੀ ਤੇ ‘ਹਾਕੀ ਦੇ ਜਾਦੂਗਰ’ ਵੱਜੋਂ ਪ੍ਰਸਿੱਧ ਮੇਜ਼ਰ ਧਿਆਨ ਚੰਦ ਦੇ ਜੀਵਨ, ਖੇਡ ਪ੍ਰਤਿਭਾ, ਖੇਡ ਖੇਤਰ ਵਿੱਚ ਪਾਏ ਮਹੱਤਵਪੂਰਨ ਯੋਗਦਾਨ ਤੇ ਦੇਸ਼ ਪ੍ਰਤੀ ਸਮਰਪਣ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਜੋਸ਼ ਨਾਲ ਖੇਡ ਮੁਕਾਬਲਿਆਂ ਵਿੱਚ ਹਿੱਸਾ ਲਿਆ। ਵੱਖ-ਵੱਖ ਮੁਕਾਬਲਿਆਂ ਨੇ ਮਾਹੌਲ ਨੂੰ ਉਤਸ਼ਾਹ ਤੇ ਖੁਸ਼ੀ ਨਾਲ ਭਰ ਦਿੱਤਾ। ਅੰਤ ਵਿਚ ਪ੍ਰਬੰਧਕਾਂ ਵੱਲੋਂ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ ਤੇ ਭਵਿੱਖ ਵਿਚ ਵੀ ਖੇਡ ਗਤੀਵਿਧੀਆਂ ਨੂੰ ਹੋਰ ਉਤਸ਼ਾਹਿਤ ਕਰਨ ਦਾ ਸੰਦੇਸ਼ ਦਿੱਤਾ ਗਿਆ।