ਦੇਸ਼ ਭਰ ’ਚ ਰਾਸ਼ਟਰੀ ਪੋਸ਼ਣ ਮਾਹ ਦਿਵਸ ਮਨਾਇਆ
ਭਾਰਤ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ
Publish Date: Wed, 23 Sep 2026 05:07 PM (IST)
Updated Date: Wed, 23 Sep 2026 05:09 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਭਾਰਤ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਦੇ ਹੁਕਮਾਂ ਵੱਲੋਂ ਦੇਸ਼ ਭਰ ਵਿਚ ਰਾਸ਼ਟਰੀ ਪੋਸ਼ਣ ਮਾਹ ਦਿਵਸ ਮਨਾਇਆ ਜਾ ਰਿਹਾ ਹੈ। ਇਹ ਮੁਹਿੰਮ 9 ਸਤੰਬਰ ਤੋਂ 8 ਅਕਤੂਬਰ 2026 ਤੱਕ ਚੱਲੇਗੀ। ਇਸੇ ਲੜੀ ਤਹਿਤ ਆਂਗਣਵਾੜੀ ਕੇਂਦਰ ਵਿਖੇ ਸੁੰਦਰ ਰੰਗੋਲੀ ਤਿਆਰ ਕਰਕੇ ਸੰਤੁਲਿਤ ਖੁਰਾਕ ਅਤੇ ਪੋਸ਼ਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਖੁਸ਼ਵੀਰ ਕੌਰ ਅਤੇ ਸੀਡੀਪੀਉ ਹਰਜ਼ਿੰਦਰ ਕੌਰ ਦੇ ਸਹਿਯੋਗ ਨਾਲ ਇਸ ਨਿੱਕੇ ਕਦਮ ਪਾਇਲਟ ਪ੍ਰੋਜੈਕਟ ਦੇ ਉਦੇਸ਼ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੋਸ਼ਣ ਮਾਹ ਦਾ ਮੁੱਖ ਉਦੇਸ਼ ਲੋਕਾਂ ਨੂੰ ਸੰਤੁਲਿਤ ਖੁਰਾਕ, ਸਿਹਤਮੰਦ ਜੀਵਨ ਅਤੇ ਪੋਸ਼ਣ ਸਬੰਧੀ ਜਾਗਰੂਕ ਕਰਨਾ ਹੈ। ਉਨ੍ਹਾਂ ਆਂਗਣਵਾੜੀ ਵਰਕਰਾਂ ਨੂੰ ਪੋਸ਼ਣ ਸਬੰਧੀ ਜਾਗਰੂਕਤਾ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਉਣ ਲਈ ਪ੍ਰੇਰਿਤ ਕੀਤਾ ਰੰਗੋਲੀ ਰਾਹੀਂ ਬੱਚਿਆਂ, ਮਹਿਲਾਵਾਂ ਅਤੇ ਪਰਿਵਾਰਾਂ ਨੂੰ ਰੋਜ਼ਾਨਾ ਖੁਰਾਕ ਵਿੱਚ ਵੱਖ - ਵੱਖ ਪੌਸ਼ਟਿਕ ਭੋਜਨ ਸ਼ਾਮਲ ਕਰਨ ਦਾ ਸੰਦੇਸ਼ ਦਿੱਤਾ ਗਿਆ। ਇਸੇ ਤਹਿਤ ਆਂਗਣਵਾੜੀ ਸੈਂਟਰ ਵਿੱਚ ਦਾਲਾਂ, ਅਨਾਜ ਅਤੇ ਹੋਰ ਪੋਸ਼ਣ ਸਮੱਗਰੀ ਦੀ ਵਰਤੋਂ ਕਰਕੇ ਸੁੰਦਰ ਰੰਗੋਲੀ, ਪੋਸ਼ਣ ਚਾਰਟ ਤਿਆਰ ਕੀਤਾ ਗਿਆ, ਜਿਸ ਰਾਹੀ ਸੁੰਤਲਿਤ ਖੁਰਾਕ ਅਤੇ ਸਿਹਤਮੰਦ ਜੀਵਨ ਦਾ ਉਦੇਸ਼ ਦਿੱਤਾ ਗਿਆ।