ਮਿਉਂਸੀਪਲ ਮੁਲਾਜ਼ਮਾਂ ਦਾ ਵਫ਼ਦ ਏਡੀਸੀ ਨੂੰ ਮਿਲਿਆ ਮਿਉਂਸੀਪਲ ਮੁਲਾਜ਼ਮ ਮਿਉਂਸੀਪਲ ਮੁਲਾਜ਼ਮ
Publish Date: Thu, 08 Oct 2026 04:32 PM (IST)
Updated Date: Thu, 08 Oct 2026 04:35 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਪੰਜਾਬ ਮਿਉਂਸੀਪਲ ਮੁਲਾਜ਼ਮ ਯੂਨੀਅਨ ਦਾ ਇਕ ਵਫ਼ਦ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਸਰਦੂਲਗੜ੍ਹ ਦੀ ਅਗਵਾਈ ਵਿਚ ਏਡੀਸੀ (ਜ) ਮਾਨਸਾ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਿਆ। ਵਫਦ ਵਿਚ ਯੂਨੀਅਨ ਦੇ ਸੂਬਾ ਸ੍ਰਪ੍ਰਸਤ ਜਨਕ ਰਾਜ ਮਾਨਸਾ ਵਿਸ਼ੇਸ ਤੌਰ ‘ਤੇ ਹਾਜ਼ਰ ਸਨ। ਵਫ਼ਦ ਵੱਲੋਂ ਲਿਖਤੀ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਭੀਖੀ ਪੰਚਾਇਤ ਦੇ ਮੁਲਾਜ਼ਮਾਂ ਨੂੰ ਪਿਛਲੇ 7-8 ਮਹੀਨਿਆਂ ਤੋਂ ਪੈਂਡਿੰਗ ਪਈ ਤਨਖ਼ਾਹ ਅਦਾ ਕੀਤੀ ਜਾਵੇ, ਮਾਨਸਾ, ਸਰਦੂਲਗੜ੍ਹ ਤੇ ਭੀਖੀ ਦੇ ਮੁਲਾਜ਼ਮਾਂ ਦਾ ਜੋ ਪੀਐਫ ਜਮ੍ਹਾਂ ਨਹੀਂ ਕਰਵਾਇਆ ਗਿਆ। ਉਹ ਜਮ੍ਹਾਂ ਕਰਵਾਇਆ ਜਾਵੇ ਤੇ ਤਨਖ਼ਾਹ ਵਿਚੋਂ ਪੀਐਫ਼ ਦੀ ਕਟੌਤੀ ਕਰਕੇ ਜਮ੍ਹਾਂ ਨਾ ਕਰਵਾਉਣ ਵਾਲੇ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ, ਰਿਟਾਇਰ ਕ੍ਰਮਚਾਰੀਆਂ ਨੂੰ ਬਾਕੀ ਰਹਿੰਦੀਆਂ ਏਰੀਅਰ ਦੀਆਂ ਕਿਸ਼ਤਾਂ ਅਦਾ ਕੀਤੀਆਂ ਜਾਣ ਤੇ ਨਗਰ ਕੌਂਸਲ ਮਾਨਸਾ ਵਿਖੇ ਕੰਮ ਕਰ ਰਹੀ ਆਊਟਸੋਰਸ ਕਲਰਕ ਪ੍ਰਦੀਪ ਕੌਰ ਨੂੰ ਪੈਂਡਿੰਗ ਪਈ ਅਪ੍ਰੈਲ ਮਹੀਨੇ ਤੋਂ ਹੁਣ ਤੱਕ ਦੀ ਤਨਖ਼ਾਹ ਦਿੱਤੀ ਜਾਵੇ। ਯੂਨੀਅਨ ਵਫ਼ਦ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਜੇਕਰ ਇੰਨ੍ਹਾਂ ਮਸਲਿਆਂ ’ਤੇ ਕੋਈ ਅਮਲ ਨਾ ਕੀਤਾ ਗਿਆ ਤਾਂ ਯੂਨੀਅਨ ਦੀ ਅਗਵਾਈ ਵਿਚ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਫ਼ਦ ਵਿਚ ਜ਼ਿਲ੍ਹਾ ਸਕੱਤਰ ਪਵਨ ਕੁਮਾਰ ਮਾਨਸਾ, ਸੂਬਾ ਕਮੇਟੀ ਮੈਂਬਰ ਯਾਦਵਿੰਦਰ ਯਾਦੂ ਸਰਦੂਲਗੜ੍ਹ, ਰਾਮ ਸਿੰਘ ਭੀਖੀ, ਸਖਪਾਲ ਸਿੰਘ ਮਾਨਸਾ ਤੇ ਜਗਦੀਸ਼ ਸਿੰਘ ਭੀਖੀ ਸ਼ਾਮਲ ਸਨ।