ਵਿਧਾਇਕ ਬਣਾਂਵਾਲੀ ਦੇ ਨਾ ਮਿਲਣ ’ਤੇ ਭਾਕਿਯੂ ਉਗਰਾਹਾਂ ਦੇ ਕਿਸਾਨ ਨਾਰਾਜ਼
ਗੁਰਪ੍ਰੀਤ ਸਿੰਘ ਬਣਾਂਵਾਲੀ ਐਮਐਲਏ
Publish Date: Sat, 04 Apr 2026 06:54 PM (IST)
Updated Date: Sun, 05 Apr 2026 04:08 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਨਾ ਮਿਲਣ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਖਫ਼ਾ ਹੋ ਗਏ। ਉਨ੍ਹਾਂ ਨੇ ਰੋਸ ਪ੍ਰਗਟਾਉਂਦਿਆਂ ਵਿਧਾਇਕ ਦੀ ਕੋਠੀ ਅੱਗੇ ਹੀ ਮੰਗ ਪੱਤਰ ਲਗਾ ਦਿੱਤਾ। ਬਲਾਕ ਸਰਦੂਲਗੜ੍ਹ ਹਰਪਾਲ ਸਿੰਘ ਮੀਰਪੁਰ ਕਲਾਂ, ਕੁਲਦੀਪ ਸਿੰਘ ਚੋਚਹਰ, ਜੀਤਾ ਸਿੰਘ ਟਿੱਬੀ, ਲੀਲਾ ਸਿੰਘ ਜਟਾਣਾ, ਬਿੰਦਰ ਸਿੰਘ ਝੰਡਾ, ਰਾਏ ਸਿੰਘ ਰਾਮਨੰਦੀ, ਪਿਆਰ ਸਿੰਘ, ਭੋਰਾ ਸਿੰਘ ਆਦਿ ਕਿਸਾਨਾਂ ਨੇ ਕਿਹਾ ਕਿ ਸਾਲ 2023 ‘ਚ ਹੋਈਆਂ ਫ਼ਸਲਾਂ ਖ਼ਰਾਬ ਦੇ ਮਾਮਲੇ ’ਚ ਪਿੰਡ ਮੀਰਪੁਰ ਕਲਾਂ ਅਤੇ ਜਟਾਣਾ ਕਲਾਂ ਦੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ, ਜਦੋਂਕਿ ਸਾਲ 2025 ‘ਚ ਖ਼ਰਾਬ ਹੋਈਆਂ ਫ਼ਸਲਾਂ ਦਾ ਦੋ ਪਿੰਡਾਂ ਰਾਮਾਨੰਦੀ ਅਤੇ ਭੰਮੇ ਕਲਾਂ ਨੂੰ ਮੁਆਵਜ਼ਾ ਨਹੀਂ ਮਿਲਿਆ। ਹੁਣ ਪਿਛਲੇ ਦਿਨੀਂ ਜੋ ਗੜੇਮਾਰੀ ਹੋਈ ਹੈ। ਇਨ੍ਹਾਂ ਮੰਗਾਂ ਸਬੰਧੀ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨਾਲ ਨੂੰ ਮੰਗ ਪੱਤਰ ਦੇਣਾ ਸੀ, ਪਰ ਅਸੀਂ ਉਥੇ ਕਾਫ਼ੀ ਸਮਾਂ ਬੈਠੇ ਰਹੇ ਪਰ ਜਦ ਮੰਗ ਪੱਤਰ ਨਾ ਲਿਆ ਗਿਆ ਤਾਂ ਮਜ਼ਬੂਰੀ ’ਚ ਮੰਗ ਪੱਤਰ ਉਨ੍ਹਾਂ ਦੀ ਕੋਠੀ ਅੱਗੇ ਲਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ, ਨਹੀਂ ਤਾਂ ਸੰਘਰਸ਼ ਤੇਜ਼ ਕਰਨਾ ਪਵੇਗਾ। ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨਾਲ ਇਸ ਸਬੰਧੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਸੰਪਰਕ ਨਹੀਂ ਹੋ ਸਕਿਆ।