'ਮਾਨ ਦੇ ਮੁਨਾਫ਼ੇ' ਸਮਾਗਮ, ਵਿਧਾਇਕ ਸਿੰਗਲਾ ਨੇ ਗਿਣਾਈਆਂ ਸਰਕਾਰ ਦੀਆਂ ਪ੍ਰਾਪਤੀਆਂ ਆਮ ਆਦਮੀ ਪਾਰਟੀ ਵੱਲੋਂ 'ਮਾਨ ਦੇ ਮੁਨਾਫ਼ੇ' ਤਹਿਤ
Publish Date: Sun, 20 Sep 2026 05:54 PM (IST)
Updated Date: Mon, 21 Sep 2026 04:06 AM (IST)
ਜੀਵਨ ਸਿੰਗਲਾ, ਪੰਜਾਬੀ ਜਾਗਰਣ, ਭੀਖੀ : ਆਮ ਆਦਮੀ ਪਾਰਟੀ ਵੱਲੋਂ ਮਾਨ ਦੇ ਮੁਨਾਫ਼ੇ ਤਹਿਤ ਸਥਾਨਕ ਬੀਐਮਜੀ ਰਿਜ਼ੋਰਟ ਵਿਖੇ ਵਿਧਾਨ ਸਭਾ ਹਲਕਾ ਮਾਨਸਾ ਦਾ ਸਫ਼ਲ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਪਾਰਟੀ ਦੇ ਕੋਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਸਰਕਾਰ ਨੇ ਆਪਣੇ ਸਾਢੇ ਚਾਰ ਸਾਲ ਦੇ ਵਕਫ਼ੇ ਦੌਰਾਨ ਸਾਰੀਆਂ ਗਰੰਟੀਆਂ ਹੀ ਨਹੀਂ ਪੂਰ੍ਹੀਆਂ ਕੀਤੀਆ, ਬਲਕਿ ਪੂਰਨ ਪਾਰਦਰਸ਼ਤਾ ਅਤੇ ਜਵਾਬਦੇਹੀ ਨਾਲ ਸੂਬੇ ਦੇ ਵਿਕਾਸ ਤੋਂ ਇਲਾਵਾ 11 ਅਜਿਹੀਆਂ ਯੋਜਨਾਵਾਂ ਨੇਪਰੇ ਚਾੜ੍ਹੀਆਂ ਹਨ, ਜਿਸ ਸਦਕਾ ਕਰੀਬ ਹਰੇਕ ਪਰਿਵਾਰ ਨੂੰ 1 ਲੱਖ਼ 75 ਹਜ਼ਾਰ ਰੁਪਏ ਦੇ ਸਿੱਧੇ ਵਿੱਤੀ ਲਾਭ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਬੀਬੀਆਂ ਲਈ ਜਿੱਥੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਉਨ੍ਹਾਂ ਦੇ ਖਾਤੇ ਵਿੱਚ 1000 ਅਤੇ 1500 ਰੁਪਏ ਪਾਏ ਹਨ, ਉੱਥੇ ਹੀ ਮੁਫ਼ਤ ਬਿਜਲੀ, ਮਹਿਲਾਵਾਂ ਲਈ ਮੁਫ਼ਤ ਸਫ਼ਰ, ਸਕੂਲੀ ਵਿਦਿਆਰਥੀਆਂ ਲਈ ਮੁਫ਼ਤ ਵਰਦੀ ਕਿਤਾਬਾਂ ਅਤੇ ਬਿਨਾਂ ਫ਼ੀਸ ਪੜ੍ਹਾਈ, ਬੁਢਾਪਾ ਪੈਨਸ਼ਨ, ਮੁਫ਼ਤ ਇਲਾਜ, ਰਾਸ਼ਨ, ਤੀਰਥ ਯਾਤਰਾ ਆਦਿ ਅਜਿਹੀਆਂ ਯੋਜਨਾਵਾਂ ਹਨ, ਜਿੰਨ੍ਹਾਂ ਨਾਲ ਸਮਾਜ ਦੇ ਹਰ ਵਰਗ ਨੂੰ ਸਿੱਧਾ ਲਾਹਾ ਪਹੁੰਚਿਆ ਹੈ। ਇਸ ਮੌਕੇ ਬੂਥ ਇੰਚਾਰਜ਼ਾਂ ਨੂੰ ਵਰਕਸ਼ਾਪ ਦਿੰਦੇ ਉਨ੍ਹਾਂ ਕਿਹਾ ਕਿ ਬੂਥ ਇੰਚਾਰਜ਼ ਪਾਰਟੀ ਵੱਲੋਂ ਮਿੱਥੇ ਪ੍ਰੋਗਰਾਮ ਅਨੁਸਾਰ ਹਰ ਘਰ ਤੱਕ ਪਹੁੰਚ ਕਰਨ ਅਤੇ ਉਨ੍ਹਾਂ ਨੂੰ ਮਾਨ ਸਰਕਾਰ ਦੀਆਂ ਉਪਲੱਬਧੀਆਂ ਗਿਣਾਉਂਦੇ ਹੋਏ ਵਿਸਥਾਰਤ ਚਰਚਾ ਕਰਨ ਅਤੇ ਯਤਨ ਹੋਵੇ ਕਿ ਹਰ ਘਰ ਤੋਂ ਪਾਰਟੀ ਦਾ ਮੈਂਬਰ ਬਣਾਇਆ ਜਾਵੇ। ਸਮਾਗਮ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਚਰਨਜੀਤ ਸਿੰਘ ਅੱਕਾਂਵਾਲੀ, ਚੇਅਰਮੈਨ ਮਾਸਟਰ ਵਰਿੰਦਰ ਸੋਨੀ, ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਭੂਸ਼ਨ ਮੱਤੀ, ਸਵਰਨਕਾਰ ਵੈਲਫ਼ੇਅਰ ਬੋਰਡ ਦੇ ਚੇਅਰਮੈਨ ਡਾ. ਮਨਪ੍ਰੀਤ ਸਿੰਘ ਸਿੱਧੂ, ਸਰਪੰਚ ਸਮਾਉਂ ਡਾ. ਜਤਿੰਦਰ ਚਹਿਲ, ਰਾਮ ਸਿੰਘ ਕੌਸਲਰ, ਸੁਖਦੇਵ ਸਿੰਘ ਭੀਖੀ, ਇੰਦਰਜੀਤ ਸਿੰਘ ਉੱਭਾ, ਰਮੇਸ਼ ਕੁਮਾਰ ਖਿਆਲਾ, ਕੌਂਸਲਰ ਰਾਜਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ, ਔਰਤਾਂ ਅਤੇ ਬੂਥ ਵਲੰਟੀਅਰ ਸ਼ਾਮਲ ਸਨ।