ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਗਊਸ਼ਾਲਾ ਝੁਨੀਰ ਨੂੰ 10 ਲੱਖ ਰੁਪਏ ਦਾ ਚੈੱਕ ਦੇ ਪਾਇਆ ਯੋਗਦਾਨ
ਕਸਬਾ ਝੁਨੀਰ ਦੀ ਜੈ ਬਾਬਾ ਧਿਆਨ ਦਾਸ
Publish Date: Mon, 07 Sep 2026 04:41 PM (IST)
Updated Date: Mon, 07 Sep 2026 04:43 PM (IST)
ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ ਝੁਨੀਰ ਕਸਬਾ ਝੁਨੀਰ ਦੀ ਜੈ ਬਾਬਾ ਧਿਆਨ ਦਾਸ ਬਾਬਾ ਕਾਲੂ ਨਾਥ ਗਊਸ਼ਾਲਾ ਨੂੰ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਵੱਲੋਂ 10 ਲੱਖ ਰੁਪਏ ਦਾ ਚੈੱਕ ਦੇ ਗਊਸ਼ਾਲਾ ਵਿੱਚ ਯੋਗਦਾਨ ਪਾਇਆ। ਚੈੱਕ ਕਮੇਟੀ ਅਤੇ ਪ੍ਰਧਾਨ ਜਗਦੇਵ ਸਿੰਘ ਨੂੰ ਸੌਂਪਿਆ। ਇਸ ਮੌਕੇ ਦਿਲਰਾਜ ਸਿੰਘ ਭੂੰਦੜ ਨੇ ਕਿਹਾ ਕਿ ਗਊਆਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ। ਗਊਸ਼ਾਲਾ ਕਮੇਟੀ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਕੋਲੋਂ ਮੰਗ ਰੱਖੀ ਸੀ, ਜੋ ਮੰਗ ਅੱਜ ਪੂਰ੍ਹੀ ਹੋ ਚੁੱਕੀ ਹੈ। ਹਮੇਸ਼ਾ ਸਾਡੀ ਪਾਰਟੀ ਸਾਂਝੇ ਕੰਮਾਂ ਨੂੰ ਪਹਿਲ ਦਿੰਦੀ ਆ ਰਹੀ ਹੈ, ਜਿਸ ਤਹਿਤ ਗਊਸ਼ਾਲਾ ਕਮੇਟੀ ਨੂੰ 10 ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਜਸਪਾਲ ਕੁਮਾਰ ਪਾਲਾ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਵਿਨੋਦ ਸਿੰਗਲਾ ਨੇ ਕਿਹਾ ਕਿ ਇਸ 10 ਲੱਖ ਰੁਪਏ ਦੀ ਬਹੁਤ ਜ਼ਿਆਦਾ ਲੋੜ ਸੀ। ਇਸ ਮੌਕੇ ਪ੍ਰਧਾਨ ਜਗਦੇਵ ਸਿੰਘ ਖਜਾਨਚੀ, ਵਿਨੋਦ ਕੁਮਾਰ ਸਕੱਤਰ, ਸਰਜੀਤ ਸਿੰਘ, ਜਸਪਾਲ ਕੁਮਾਰ ਪਾਲਾ, ਸੇਠ ਅਮਰਨਾਥ, ਗੁਰਵਿੰਦਰ ਸਿੰਘ ਨੰਬਰਦਾਰ, ਕਮੇਟੀ ਮੈਂਬਰ ਤੇਲੂ ਰਾਮ, ਦਰਸ਼ਨ ਸਿੰਘ, ਜਤਨ ਕੁਮਾਰ, ਹੈਪੀ ਗਰਗ, ਵਿੱਕਾ ਸਿੰਗਲਾ, ਤਜਿੰਦਰ ਸ਼ਰਮਾ, ਅਸ਼ੋਕ ਕੁਮਾਰ ਡਬਲੂ ਆਦਿ ਮੌਜੂਦ ਸਨ।