ਵਿਧਾਇਕ ਬੁੱਧ ਰਾਮ ਨੇ ਪੰਚਾਇਤਾਂ ਨੂੰ ਸੌਂਪੇ ਗਰਾਂਟ ਦੇ ਸੈਂਕਸ਼ਨ ਪੱਤਰ
ਵਿਧਾਇਕ ਹਲਕਾ ਬੁਢਲਾਡਾ, ਪ੍ਰਿੰਸੀਪਲ
Publish Date: Sat, 14 Feb 2026 07:43 PM (IST)
Updated Date: Sun, 15 Feb 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਬੁਢਲਾਡਾ ਵਿਧਾਇਕ ਹਲਕਾ ਬੁਢਲਾਡਾ, ਪ੍ਰਿੰਸੀਪਲ ਬੁੱਧ ਰਾਮ ਵੱਲੋਂ ਸਰਬ ਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਗਰਾਂਟ ਦੇ ਸੈਕਸ਼ਨ ਲੈਟਰ ਸੌਂਪੇ ਗਏ। ਵਿਧਾਇਕ ਬੁੱਧ ਰਾਮ ਨੇ ਦੱਸਿਆ ਗਿਆ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਹੈ, ਜਿਸ ਤਹਿਤ ਸਰਬ ਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਬੀਰੇ ਵਾਲਾ ਡੋਗਰਾ, ਚੱਕ ਅਲੀ ਸ਼ੇਰ, ਤਾਲਬ ਵਾਲਾ, ਸਸਪਾਲੀ ਅਤੇ ਖੀਵਾ ਮੀਹਾਂ ਸਿੰਘ ਵਾਲਾ ਨੂੰ ਪੰਜ -ਪੰਜ ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਨ ਸਰਕਾਰ ਪਿੰਡਾਂ ਦੇ ਵਿਕਾਸ ਲਈ ਹਮੇਸ਼ਾ ਹੀ ਮੋਹਰੀ ਰਹੀ ਹੈ। ਇਸ ਤੋਂ ਪਹਿਲਾਂ ਵੀ ਪੰਜ ਪਿੰਡ ਰਾਮਗੜ੍ਹ, ਦਰੀਆਪੁਰ ਕਲਾਂ, ਜੁਗਲਾਨ, ਗੁਰਨੇ ਖੁਰਦ ਅਤੇ ਅਚਾਨਕ ਨੂੰ ਵੀ ਪੰਜ- ਪੰਜ ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਜਾ ਚੁੱਕੀ ਹੈ। ਇਸ ਮੌਕੇ ਸਰਪੰਚ ਬਿਕਰਮਜੀਤ ਸਿੰਘ ਸਸਪਾਲੀ, ਸਰਪੰਚ ਸਰੋਜਪਾਲ ਕੌਰ ਬੀਰੇ ਵਾਲਾ ਡੋਗਰਾ, ਬਿੰਦਰ ਸਿੰਘ ਨੰਬਰਦਾਰ ਬੀਰੇ ਵਾਲਾ ਡੋਗਰਾ, ਸਰਪੰਚ ਬੱਲਮ ਸਿੰਘ ਚੱਕ ਅਲੀ ਸ਼ੇਰ, ਸਰਪੰਚ ਤਾਲਬ ਵਾਲਾ ਅਤੇ ਨਿਰਮਲ ਸਿੰਘ ਖੀਵਾ ਮੀਹਾਂ ਸਿੰਘ ਵਾਲਾ ਤੋਂ ਇਲਾਵਾ ਇਹਨਾਂ ਪਿੰਡਾਂ ਦੇ ਪੰਚ ਅਤੇ ਮੋਹਤਬਰ ਵਿਅਕਤੀ ਹਾਜ਼ਰ ਸਨ।