ਪਿੰਡ ਬਣਾਂਵਾਲਾ ਵਿਖੇ ਬੂਟੇ ਲਗਾ ਕੇ ਵਾਤਾਵਰਨ ਸੰਭਾਲਣ ਦਾ ਦਿੱਤਾ ਸੰਦੇਸ਼
ਨੇੜਲੇ ਪਿੰਡ ਬਣਾਂਵਾਲੀ ਵਿਖੇ ਵਾਤਾਵਰਨ
Publish Date: Mon, 17 Aug 2026 04:32 PM (IST)
Updated Date: Mon, 17 Aug 2026 04:36 PM (IST)
ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ ਝੁਨੀਰ ਨੇੜਲੇ ਪਿੰਡ ਬਣਾਂਵਾਲੀ ਵਿਖੇ ਵਾਤਾਵਰਨ ਨੂੰ ਹਰਿਆ ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਆਦੇਸ਼ ਨਾਲ ਪਿੰਡ ਦੀ ਗ੍ਰਾਮ ਪੰਚਾਇਤ ਤੇ ਵਣ ਵਿਭਾਗ ਦੇ ਸਹਿਯੋਗ ਨਾਲ ਵਿਸ਼ੇਸ਼ ਬੂਟੇ ਲਗਾਉਣ ਦੀ ਮਹਿਮ ਚਲਾਈ ਗਈ। ਇਸ ਮੁਹਿੰਮ ਤਹਿਤ ਵੱਖ ਵੱਖ ਸਥਾਨਾਂ ਤੇ ਪਿੰਡ ਵਾਸੀਆਂ ਤੇ ਸਹਿਯੋਗ ਨਾਲ ਤਕਰੀਬਨ 1100 ਬੂਟੇ ਲਗਾਏ ਗਏ। ਸਰਪੰਚ ਰੇਸ਼ਮ ਸਿੰਘ ਬਣਾਂਵਾਲੀ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਵਾਤਾਵਰਨ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣ ਗਈ ਹੈ। ਵੱਧ ਰਹੇ ਪ੍ਰਦੂਸ਼ਣ ਲਗਾਤਾਰ ਘੱਟ ਰਹੇ ਖੇਤਰ ਤੇ ਮੌਸਮ ਤਬਦੀਲੀਆਂ ਦੇ ਮੱਦੇ ਨਜ਼ਰ ਹਰ ਵਿਅਕਤੀ ਨੂੰ ਵਾਤਾਵਰਨ ਸਾਫ਼ ਸੁਥਰਾ ਰੱਖਣ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿਰਫ਼ ਬੂਟੇ ਲਗਾਉਣਾ ਹੀ ਕਾਫ਼ੀ ਨਹੀਂ, ਸਗੋਂ ਲਗਾਏ ਗਏ ਬੂਟਿਆਂ ਦੀ ਸਾਂਭ ਸੰਭਾਲ ਕਰਨਾ, ਉਨ੍ਹਾਂ ਨੂੰ ਵੱਡੇ ਦਰਖਤ ਬਣਾਉਣਾ, ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਇਸ ਮੌਕੇ ਗੁਰਜੰਟ ਸਿੰਘ ਸਿੱਧੂ, ਬਿੰਦਰ ਸਿੰਘ, ਬਚਿੱਤਰ ਸਿੰਘ, ਜਗਤਾਰ ਸਿੰਘ ਪੰਚ, ਜਸਕਰਨ ਨੰਬਰਦਾਰ, ਭੋਲਾ ਸਿੰਘ, ਨੈਬ ਸਿੰਘ ਸਿੱਧੂ, ਕੁਲਦੀਪ ਸਿੰਘ, ਚਰਨਾ ਸਿੰਘ, ਮੀਤਾ ਸਿੰਘ ਤੇ ਹੋਰ ਨਗਰ ਨਿਵਾਸੀਆਂ ਨੇ ਵੀ ਹਿੱਸਾ ਲਿਆ।