ਵਾਰਡ ਅਟੈਂਡੈਂਟ ਦੀਆਂ ਲਗਾਈਆਂ ਡਿਊਟੀਆਂ ਰੱਦ ਕਰਵਾਉਣ ਸੰਬੰਧੀ ਐੇਸਐੇਮਓ ਬੁਢਲਾਡਾ ਨੂੰ ਸੌਂਪਿਆ ਮੰਗ ਪੱਤਰ ਸਥਾਨਕ ਸਬ ਡਿਵੀਜ਼ਨਲ ਹਸਪਤਾਲ
Publish Date: Sat, 19 Sep 2026 06:03 PM (IST)
Updated Date: Sat, 19 Sep 2026 06:05 PM (IST)
ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ ਸਥਾਨਕ ਸਬ ਡਿਵੀਜ਼ਨਲ ਹਸਪਤਾਲ ਵਿਖੇ ਐਸਐਮਓ ਡਾਕਟਰ ਸਤਿੰਦਰ ਕੌਰ ਨਾਲ ਵਾਰਡ ਅਟੈਂਡੈਂਟ ਯੂਨੀਅਨ ਦੀ ਵੱਲੋਂ ਲਗਾਈਆਂ ਗਈਆਂ ਡਿਊਟੀਆਂ ਨੂੰ ਰੱਦ ਕਰਵਾਉਣ ਸੰਬੰਧੀ ਮੀਟਿੰਗ ਕੀਤੀ ਗਈ, ਜਿਸ ਦੀ ਅਗਵਾਈ ਜਿਲਾ ਪ੍ਰਧਾਨ ਮਾਨਸਾ ਰਘਵੀਰ ਸਿੰਘ ਵੱਲੋਂ ਕੀਤੀ ਗਈ, ਜਿਸ ਦਾ ਮੁੱਖ ਉਦੇਸ਼ 9-08-26 ਨੂੰ ਵਾਰਡ ਅਟੈਂਡੈਂਟ ਡਿਊਟੀਆਂ ਦੀਆਂ ਡਿਊਟੀਆਂ ਸਬੰਧੀ ਜੋ ਪੱਤਰ ਐਸਐਮਓ ਬੁਡਲਾਡਾ ਵੱਲੋਂ ਜਾਰੀ ਕੀਤਾ ਗਿਆ ਸੀ ਉਸ ਨੂੰ ਰੱਦ ਕਰਵਾਉਣ ਲਈ ਅੱਜ ਮੰਗ ਪੱਤਰ ਦਿੱਤਾ ਗਿਆ, ਜਿਸ ਵਿਚ ਵਾਰਡ ਅਟੈਂਡੈਂਟ ਦੀਆਂ ਡਿਊਟੀਆਂ ਜੋ ਕਿ ਉਨ੍ਹਾਂ ਦੇ ਅਧਿਕਾਰਤ ਖੇਤਰ ਵਿੱਚ ਨਹੀਂ ਆਉਂਦੀਆਂ, ਉਹ ਡਿਊਟੀਆਂ ਕਰਨ ਲਈ ਪੱਤਰ ਜਾਰੀ ਕੀਤਾ ਗਿਆ ਸੀ, ਜੋ ਕਿ ਨਿਯਮਾਂ ਦੇ ਅਨੁਸਾਰ ਜਾਇਜ਼ ਨਹੀਂ ਸੀ। ਇਸ ਮੀਟਿੰਗ ਵਿੱਚ ਇਹ ਪੱਤਰ ਰੱਦ ਕਰਵਾਉਣ ਲਈ ਐਸਐਮਓ ਬੁਢਲਾਡਾ ਨਾਲ ਸ਼ਾਂਤੀਪੂਰਵਕ ਮੀਟਿੰਗ ਕੀਤੀ ਗਈ। ਇਸ ਮੌਕੇ ਬਲਜੀਤ ਸਿੰਘ ਫਫੜੇ ਭਾਈਕੇ, ਰਾਮਪਾਲ ਜਿੰਦਲ ਖਿਆਲਾ ਕਲਾ, ਨਵਦੀਪ ਸਿੰਘ ਭੀਖੀ, ਗੁਰਵਿੰਦਰ ਸਿੰਘ ਬਰੇਟਾ, ਸੋਹਣ ਸਿੰਘ ਬੁਢਲਾਡਾ, ਅਰਵਿੰਦਰ ਸਿੰਘ ਬੁਢਲਾਡਾ, ਅਮਨਦੀਪ ਸਿੰਘ ਬੁਢਲਾਡਾ, ਵਿੱਕੀ ਕੁਮਾਰ ਬੁਢਲਾਡਾ, ਹਰਪ੍ਰੀਤ ਸਿੰਘ ਬੁਢਲਾਡਾ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ ਬੁਢਲਾਡਾ, ਅਸੋਕ ਕੁਮਾਰ ਬੁਢਲਾਡਾ, ਗੁਰਜੀਤ ਸਿੰਘ ਬੁਢਲਾਡਾ, ਨਿਰਮਲ ਸਿੰਘ ਬੁਢਲਾਡਾ, ਕਮਲਜੀਤ ਸਿੰਘ ਬੁਢਲਾਡਾ, ਗੁਰਜੰਟ ਸਿੰਘ ਬੁਢਲਾਡਾ, ਜਸਵੰਤ ਸਿੰਘ ਬਢਲਾਡਾ ਤੇ ਹੋਰ ਹਾਜ਼ਰ ਸਨ।