- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੋਟੀਆਂ ਟੋਲ ਪਲਾਜ਼ਾ ਤੋਂ ਲੰਗਣ ਵਾਲਿਆਂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਚੋਟੀਆਂ ਟੋਲ ਪਲਾਜ਼ਾ ਤੋਂ ਲੰਗਣ ਵਾਲਿਆਂ ਮਾਨਤਾ ਪ੍ਰਾਪਤ ਸਕੂਲ ਦੀਆਂ ਵੈਨਾਂ ਨੂੰ ਟੋਲ ਟੈਕਸ ਤੋਂ ਪੂਰੀ ਛੋਟ ਦਿੱਤੀ ਜਾਵੇ। ਇਸ ਸਬੰਧੀ ਪ੍ਰੋਜੈਕਰ ਡਾਇਰੈਕਟਰ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਨਾਂ ਤੇ ਟੋਲ ਪਲਾਜ਼ਾ ਮੈਨੇਜਰ ਨੂੰ ਇਲਾਕੇ ਦੀਆ ਜਨਤਕ ਸਮਾਜਿਕ ਸਕੂਲਾਂ ਦੇ ਸਟਾਫ਼ ਤੇ ਵੈਨਾਂ ਦੇ ਡਰਾਇਵਰਾਂ ਵੱਲੋਂ ਦਿੱਤਾ ਮੰਗ ਪੱਤਰ ਇਹ ਜਾਣਕਾਰੀ ਦਿੰਦਿਆਂ ਬਰੇਟਾ ਇਲਾਕੇ ਦੇ ਕਾਂਗਰਸੀ ਆਗੂ ਹਰਜਿੰਦਰ ਸਿੰਘ ਬਹਾਦਰਪੁਰ ਨੇ ਦੱਸਿਆ ਚੋਟੀਆਂ ਟੋਲ ਪਲਾਜ਼ਾ ਤੋਂ ਰੋਜ਼ਾਨਾ ਵਿਦਿਆਰਥੀਆਂ ਨੂੰ ਸਕੂਲ ਲਿਜਾਣ ਅਤੇ ਵਾਪਸ ਘਰ ਪਹੁੰਚਾਉਣ ਵਾਲੀਆਂ ਸਕੂਲ ਵੈਨਾਂ ਤੋਂ ਟੋਲ ਟੈਕਸ ਵਸੂਲਿਆ ਜਾ ਰਿਹਾ ਹੈ, ਜਦੋਂਕਿ ਬੱਚਿਆਂ ਦੀ ਸਿੱਖਿਆ, ਸੁਰੱਖਿਆ ਅਤੇ ਆਵਾਜਾਈ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਕਈ ਪੰਜਾਬ ਦੇ ਟੋਲ ਪਲਾਜ਼ਿਆਂ ਉੱਤੇ ਸਮਾਜਿਕ ਅਤੇ ਭਾਈਚਾਰਕ ਸਹਿਮਤੀ ਤੇ ਆਪਸੀ ਸਹਿਯੋਗ ਦੇ ਆਧਾਰ ’ਤੇ ਸਕੂਲ ਵੈਨਾਂ ਨੂੰ ਟੋਲ ਤੋਂ ਰਾਹਤ ਦਿੱਤੀ ਜਾਂਦੀ ਹੈ। ਜਦੋਂ ਪੰਜਾਬ ਦੇ ਹੋਰ ਟੋਲ ਪਲਾਜ਼ਿਆਂ ਉੱਤੇ ਇਸ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ ਤਾਂ ਚੋਟੀਆਂ ਟੋਲ ਪਲਾਜ਼ਾ ਉੱਤੇ ਵੀ ਸਕੂਲ ਵੈਨਾਂ ਨੂੰ ਬਰਾਬਰ ਦੀ ਰਾਹਤ ਮਿਲਣੀ ਚਾਹੀਦੀ ਹੈ। ਰੋਜ਼ਾਨਾ ਟੋਲ ਟੈਕਸ ਦੀ ਵਸੂਲੀ ਕਾਰਨ ਸਕੂਲਾਂ ਅਤੇ ਮਾਪਿਆਂ ਅਤੇ ਵੈਨਾਂ ਦੇ ਡਰਾਈਵਰ ਤੇ ਇਸ ਦਾ ਅਸਿੱਧਾ ਅਸਰ ਪੈਂਦਾ ਹੈ। ਇਹ ਛੋਟ ਸਕੂਲ ਵੈਨਾਂ ਦੇ ਰੋਜ਼ਾਨਾ ਆਉਣ-ਜਾਣ ਉੱਤੇ ਲਾਗੂ ਹੋਵੇ ਅਤੇ ਇਸ ਲਈ ਕੋਈ ਰੋਜ਼ਾਨਾ ਜਾਂ ਵਾਰ-ਵਾਰ ਟੋਲ ਵਸੂਲੀ ਨਾ ਕੀਤੀ ਜਾਵੇ। ਇਸ ਸਮੇਂ ਸਕੂਲਾਂ ਦੇ ਸਟਾਫ ਅਤੇ ਹੋਰ ਜਨਤਕ ਆਗੂ ਕੁੱਲ ਹਿੰਦ ਕਿਸਾਨ ਮਹਾ ਸਭਾ ਦੇ ਆਗੂ ਦਸੌਂਦਾ ਸਿੰਘ ਬਹਾਦਰਪੁਰ ਦਿਲਬਾਗ ਸਿੰਘ ਕਾਹਨਗੜ੍ਹ ਤੋਂ ਇਲਾਵਾ ਵੈਨਾਂ ਦੇ ਡਰਾਈਵਰ ਕਨੈਟਰ ਮੌਜੂਦ ਸਨ। ਉਪਰੋਕਤ ਆਗੂਆਂ ਨੇ ਕਿਹਾ ਕਿ 8 ਦਸੰਬਰ ਨੂੰ ਤਹਿਸੀਲਦਾਰ ਬਰੇਟਾ ਤੇ ਲਹਿਰਾਗਾਗਾ ਦੇ ਸਬ ਡਵੀਜਨ ਮੈਜਿਸਟ੍ਰੇਟ ਨੂੰ ਕੇਂਦਰੀ ਆਵਾਜਾਈ ਮੰਤਰੀ (ਸੜਕਾਂ) ਦੇ ਨਾਂ ’ਤੇ ਮੰਗ ਪੱਤਰ ਦਿੱਤਾ ਜਾਵਾਂਗੇ।