ਪੰਜਾਬ ਨੰਬਰਦਾਰ ਯੂਨੀਅਨ ਮਾਨਸਾ ਨੇ ਕੀਤੀਆਂ ਅਹਿਮ ਵਿਚਾਰਾਂ ਪੰਜਾਬ ਨੰਬਰਦਾਰ ਯੂਨੀਅਨ ਰਜਿ
Publish Date: Thu, 20 Aug 2026 07:05 PM (IST)
Updated Date: Fri, 21 Aug 2026 04:06 AM (IST)
ਫ਼ੋਟੋ : 11 ਐਮਏਐਨ ਕੈਪਸ਼ਨ : ਮੀਟਿੰਗ ਦੌਰਾਨ ਯੂਨੀਅਨ ਦੇ ਆਗੂ। ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ ਮਾਨਸਾ : ਪੰਜਾਬ ਨੰਬਰਦਾਰ ਯੂਨੀਅਨ ਰਜਿ. 643 ਜ਼ਿਲ੍ਹਾ ਮਾਨਸਾ ਦੀ ਮੀਟਿੰਗ ਨੰਬਰਦਾਰ ਭਵਨ ਵਿੱਚ ਜ਼ਿਲ੍ਹੇ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਨੰਬਰਦਾਰਾਂ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਕਿ ਸਰਕਾਰ ਚੋਣਾਂ ਸਮੇਂ ਕੀਤੇ ਵਾਅਦੇ ਤੋਂ ਮੁਕਰ ਰਹੀ ਹੈ। ਇਸ ਵਿੱਚ ਉਨ੍ਹਾਂ ਨੇ ਨੰਬਰਦਾਰ ਯੂਨੀਅਨ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਆਉਣ ਤੇ ਤੁਹਾਡੀਆਂ ਮੰਗਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ, ਪ੍ਰੰਤੂ ਦੋ ਜ਼ਿਮਨੀ ਚੋਣਾਂ ਸਮੇਂ ਨੰਬਰਦਾਰਾਂ ਦੇ ਅਹੁਦੇਦਾਰਾਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਕਿ ਤੁਹਾਡੀਆਂ ਮੰਗਾਂ ਸਾਡੇ ਧਿਆਨ ਵਿੱਚ ਹਨ, ਜਿਵੇਂਕਿ ਮਾਣਭੱਤੇ ਵਿੱਚ ਵਾਧਾ, ਨੰਬਰਦਾਰੀ ਜੱਦੀਪੁਸ਼ਤੀ ਕਰਨ ਬਾਰੇ ਮੁੱਖ ਮੰਤਰੀ ਪੰਜਾਬ ਵਿੱਚ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ ਸਿਹਤ ਬੀਮਾ ਅਤੇ ਬੱਸ ਪਾਸ ਦੀ ਸਹੂਲਤ ਵੀ ਨੰਬਰਦਾਰਾਂ ਨੂੰ ਦਿੱਤੀ ਜਾਵੇਗੀ, ਪਰ ਸਰਕਾਰ ਦਾ ਸਾਢੇ 4 ਸਾਲ ਦਾ ਸਮਾਂ ਲੰਘਣ ਤੇ ਵੀ ਨੰਬਰਦਾਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਜਦਕਿ ਨੰਬਰਦਾਰ ਸਰਕਾਰ ਅਤੇ ਆਮ ਪਬਲਿਕ ਦੀ ਅਹਿਮ ਕੜੀ ਹਨ, ਪਰ ਕੁੱਝ ਤਹਿਸੀਲਾਂ ਵਿੱਚ ਸਾਬਕਾ ਐਮਸੀ ਜਾਂ ਸਾਬਕਾ ਪੰਚ ਵੀ ਮਾਲ ਵਿਭਾਗ ਦੇ ਕੰਮ ਕਰਵਾ ਰਹੇ ਹਨ, ਜੋ ਸਰਾਸਰ ਗਲਤ ਹੈ। ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਸ ਵੱਲ ਵੀ ਧਿਆਨ ਦਿੱਤਾ ਜਾਵੇ। ਜੇਕਰ ਸਰਕਾਰ ਕੁੱਝ ਸਮੇਂ ਵਿੱਚ ਹੀ ਨੰਬਰਦਾਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੰਦੀ ਤਾਂ ਨੰਬਰਦਾਰ ਆਉਣ ਵਾਲੇ ਸਮੇਂ ਵਿੱਚ ਇੱਕ ਵੱਡੀ ਰੋਸ਼ ਰੈਲੀ ਕਰਨ ਜਾ ਰਹੇ ਹਨ ਜਿਸ ਸੰਬੰਧੀ ਵੱਖ-ਵੱਖ ਤਹਿਸੀਲਾਂ ਤੇ ਜਿਲ੍ਹਾ ਪੱਧਰ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਅੱਜ ਮਾਨਸਾ ਵਿਖੇ ਵੀ ਇਸ ਸਬੰਧੀ ਬਹੁਤ ਭਰਵੀਂ ਮੀਟਿੰਗ ਕੀਤੀ ਗਈ, ਆਪਣੀਆਂ ਮੰਗਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਨੰਬਰਦਾਰਾਂ ਨੇ ਮੰਗ ਕੀਤੀ ਕਿ ਜੋ ਵਕੀਲ ਰਜਿਸਟਰੀਆਂ ਕਰਵਾਉਣ ਸਮੇਂ ਕੁਰਸੀਨਾਮੇ ਤਸਦੀਕ ਕਰ ਰਹੇ ਹਨ ਉਹ ਗਲਤ ਹਨ, ਉਹ ਤੁਰੰਤ ਬੰਦ ਕੀਤੇ ਜਾਣ। ਇਸ ਮੌਕੇ ਵੱਡੀ ਗਿਣਤੀ ਵਿੱਚ ਨੰਬਰਦਾਰ ਹਾਜ਼ਰ ਸਨ। ਇਸ ਸਮੇਂ ਹਾਜ਼ਰ ਨੰਬਰਦਾਰ ਸਾਹਿਬਾਨ ਬਲਦੇਵ ਸਿੰਘ ਕੋਟੜਾ, ਹਰਮੇਲ ਸਿੰਘ ਬੀਰ ਖੁਰਦ, ਅਮਰੀਕ ਸਿੰਘ ਖੁਡਾਲ, ਅੰਮ੍ਰਿਤਪਾਲ ਸਿੰਘ ਕਿਸ਼ਨਗੜ੍ਹ, ਗਮਦੂਰ ਸਿੰਘ, ਮਿੱਠੂ ਸਿੰਘ ਬਹਾਦਰਪੁਰ, ਕੁਲਵੰਤ ਰਾਮਦਿੱਤੇ ਵਾਲਾ, ਗੁਰਜੀਵਨ ਮਾਖਾ, ਬਲਦੇਵ ਖੋਖਰ, ਗੁਰਤੇਜ ਭੈਣੀ ਬਾਘਾ, ਕੁਲਸੇਤਰ ਸਿੰਘ ਬੁਰਜ ਹਰੀ, ਨਿਰਮਲ ਤਾਮਕੋਟ, ਜੰਟਾ ਬੁਰਜ ਢਿੱਲਵਾਂ, ਗੁਰਜੰਟ ਝੱਬਰ, ਕਰਮ ਸਿੰਘ ਭੀਖੀ, ਮਲਕੀਤ ਸਿੰਘ ਭੁਪਾਲ, ਲੀਲਾ ਸਿੰਘ ਖੋਖਰ, ਲਖਵਿੰਦਰ ਸਿੰਘ ਸੱਦਾ ਸਿੰਘ ਵਾਲਾ ਆਦਿ ਨੰਬਰਦਾਰ ਹਾਜ਼ਰ ਸਨ।