ਪੰਜਾਬ ਕਿਸਾਨ ਯੂਨੀਅਨ ਦੀ ਮਾਲਵਾ ਜ਼ੋਨ ਦੀ ਮੀਟਿੰਗ ਪੰਜਾਬ ਕਿਸਾਨ ਯੂਨੀਅਨ ਦੀ ਮਾਲਵਾ ਜੋਨ
Publish Date: Fri, 02 Oct 2026 05:56 PM (IST)
Updated Date: Fri, 02 Oct 2026 05:58 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਕਿਸਾਨ ਯੂਨੀਅਨ ਦੀ ਮਾਲਵਾ ਜ਼ੋਨ ਦੀ ਮੀਟਿੰਗ ਕਾਮਰੇਡ ਗੁਰਜੰਟ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਹੋਈ। ਪਿਛਲੇ ਦਿਨ੍ਹੀਂ 20 - 21 ਸਤੰਬਰ ਨੂੰ ਜਲੰਧਰ ਵਿਖੇ ਹੋਈ ਆਲ ਇੰਡੀਆ ਕਿਸਾਨ ਮਹਾਂਸਭਾ ਦੀ ਰੈਲੀ ਤੇ ਕਾਨਫ਼ਰੰਸ ਵਿੱਚ ਕੀਤੀ ਗਈ। ਸ਼ਮੂਲੀਅਤ ਦੌਰਾਨ ਰਹੀਆਂ ਘਾਟਾਂ ਕਮਜ਼ੋਰੀਆਂ ਤੇ ਪ੍ਰਾਪਤੀਆਂ ਬਾਰੇ ਰੀਵਿਊ ਕੀਤਾ ਗਿਆ। ਵੱਖ ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਆਗੂਆਂ ਨੇ ਪੰਜਾਬ ਕਿਸਾਨ ਯੂਨੀਅਨ ਤੇ ਜ਼ਮਹੂਰੀ ਕਿਸਾਨ ਸਭਾ ਦੇ ਹੋਏ ਰਲੇਵੇਂ ਨੂੰ ਲੈ ਕੇ ਕਮੇਟੀਆਂ ਦੇ ਹੋਏ ਵਾਧੇ ਦਾ ਸੁਆਗਤ ਕਰਦਿਆਂ ਭਵਿੱਖੀ ਕੰਮ ਵੰਡ ‘ਤੇ ਚਰਚਾ ਕੀਤੀ। ਗੋਰਾ ਭੈਣੀਬਾਘਾ, ਗੁਰਨਾਮ ਸਿੰਘ ਭੀਖੀ, ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਜਲਦ ਹੀ ਕੁੱਲ ਹਿੰਦ ਕਿਸਾਨ ਮਹਾਂ ਸਭਾ ਦਾ ਸੂਬਾ ਇਜਲਾਸ ਕਰਕੇ ਸੂਬਾ ਕਮੇਟੀ ਚੁਣੀ ਜਾਵੇਗੀ। ਇਸ ਸਮੇਂ ਪੰਜਾਬ ਸਰਕਾਰ ਵੱਲੋਂ ਕਣਕ ਦੀ ਖ਼ਰੀਦ ਸਮੇਂ ਕਣਕ ਦੇ ਰੇਟ ਵਿੱਚ ਕੀਤੇ 25 ਰੁਪਏ ਦੇ ਨਿਗੁਣੇ ਵਾਧੇ ਦੀ ਨਿੰਦਾ ਕਰਦਿਆਂ ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਕਣਕ ਦੇ ਸਮਰਥਨ ਮੁੱਲ ਦੀ ਮੰਗ ਕੀਤੀ। ਇਸ ਮੌਕੇ ਸੀਪੀਆਈਐਮਐਲ ਦੇ ਸੂਬਾ ਆਗੂ ਸੁਖਦਰਸ਼ਨ ਨੱਤ ਨੇ ਕਿਹਾ ਕਿ ਦਿੱਲੀ ਵਿਖੇ ਜੰਤਰ ਮੰਤਰ ‘ਤੇ ਹੁੰਦੇ ਜਨਤਕ ਅੰਦੋਲਨਾਂ ਤੇ ਕੇਂਦਰ ਸਰਕਾਰ ਵੱਲੋਂ ਲਗਾਈ ਪਾਬੰਦੀ ਦੀ ਨਿਖੇਧੀ ਕਰਦਿਆਂ ਫਾਸ਼ੀਵਾਦ ਸਰਕਾਰ ਦਾ ਡਟਵਾਂ ਵਿਰੋਧ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਕਿਸਾਨ ਆਗੂ ਜੁਗਰਾਜ ਸਿੰਘ ਮਲੋਟ, ਜੱਗਾ ਸਿੰਘ ਬਦਰਾ,ਭੋਲਾ ਸਿੰਘ ਸਮਾਓ, ਜਸਵੀਰ ਕੌਰ ਨੱਤ, ਸਵਰਨ ਸਿੰਘ ਨਵਾਗਾਓਂ, ਗੁਰਜੀਤ ਸਿੰਘ ਜੈਤੋ, ਗੁਰਪ੍ਰੀਤ ਸਿੰਘ ਰਾਈਆ, ਰਾਮਫ਼ਲ ਚੱਕ ਅਲੀਸ਼ੇਰ, ਗੁਰਤੇਜ ਸਿੰਘ ਮਹਿਰਾਜ, ਡਾਕਟਰ ਗੁਰਚਰਨ ਸਿੰਘ ਰਾਏਕੋਟ, ਮੱਖਣ ਸਿੰਘ ਸਰਾਂਵਾਂ, ਰਾਮਫਲ ਬੁਸਹਿਰਾ, ਇੰਦਰਜੀਤ ਸਿੰਘ ਮਲੋਟ ਤੇ ਕਰਨੈਲ ਸਿੰਘ ਮਾਨਸਾ, ਰਾਜ ਸਿੰਘ ਸੰਧੂ ਕਲਾਂ ਹਾਜ਼ਰ ਸਨ।