ਨੰਬਰਦਾਰ ਯੂਨੀਅਨ ਨੇ ਮੀਟਿੰਗ ’ਚ ਵਿਚਾਰੇ ਮਸਲੇ
ਨੰਬਰਦਾਰ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ
Publish Date: Fri, 20 Feb 2026 06:00 PM (IST)
Updated Date: Sat, 21 Feb 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਮਾਨਸਾ : ਨੰਬਰਦਾਰ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਗੁਰਨੇ ਦੀ ਪ੍ਰਧਾਨਗੀ ਹੇਠ ਨੰਬਰਦਾਰ ਭਵਨ ਮਾਨਸਾ ਵਿਖੇ ਹੋਈ। ਇਸ ਵਿੱਚ ਨੰਬਰਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਇਲਾਵਾ ਬਕਾਇਆ ਪਿਆ ਮਾਲ ਭੱਤਾ ਅਤੇ ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇ ਅਤੇ ਮਾਲ ਭੱਤੇ ਵਿੱਚ ਵਾਧਾ ਕਰਕੇ 5000 ਕੀਤਾ ਜਾਵੇ। ਈ ਡਬਲਯੂ ਐਸ ਤੇ ਪਟਵਾਰੀ ਦੀ ਰਿਪੋਰਟ ਹੀ ਕਰਵਾਈ ਜਾਵੇ, ਰਜਿਸਟਰੀਆਂ ਤੇ ਤਸਦੀਕ ਸਿਰਫ਼ ਨੰਬਰਦਾਰ ਦੀ ਹੀ ਕਰਵਾਈ ਜਾਵੇ। ਇਸ ਮੌਕੇ ਤਹਿਸੀਲ ਪ੍ਰਧਾਨ ਮਾਨਸਾ ਮਲਕੀਤ ਸਿੰਘ ਫਫੜੇ, ਹਰਬੰਸ ਸਿੰਘ ਭੁਪਾਲ, ਬਿੱਕਰ ਸਿੰਘ ਹਸਨਪੁਰ, ਸੁਖਪਾਲ ਸਿੰਘ ਖੀਵਾ, ਸਤਵੀਰ ਸਿੰਘ ਛਾਪਿਆਂਵਾਲੀ, ਹਰਵਿੰਦਰ ਸਿੰਘ, ਰਾਮ ਸਿੰਘ ਧਲੇਵਾਂ, ਹਰਮੇਲ ਸਿੰਘ ਬੀਰ ਖੁਰਦ, ਬਲਦੇਵ ਸਿੰਘ ਜੋਗਾ, ਗੁਰਚਰਨ ਸਿੰਘ ਝੱਬਰ, ਅੰਗਰੇਜ਼ ਸਿੰਘ ਮੌਜੀਆ, ਗੁਰਤੇਜ ਸਿੰਘ ਭੈਣੀ ਬਾਘਾ, ਗੁਰਚਰਨ ਸਿੰਘ ਬੁਰਜ ਢਿੱਲਵਾਂ, ਅੰਮ੍ਰਿਤਪਾਲ ਸਿੰਘ ਖਿਆਲ, ਜਸਪਾਲ ਸਿੰਘ ਕੋਟੜਾ, ਜਗਸੀਰ ਸਿੰਘ ਅਲੀਸ਼ੇਰ, ਜਸਕਰਨ ਸਿੰਘ ਕੋਟ ਧਰਮੂ ਆਦਿ ਵੱਡੀ ਗਿਣਤੀ ਵਿੱਚ ਨੰਬਰਦਾਰ ਹਾਜ਼ਰ ਸਨ।