ਮਿਡ ਡੇ ਮੀਲ ਤੇ ਸਫ਼ਾਈ ਵਰਕਰਜ਼ ਯੂਨੀਅਨ ਆਜ਼ਾਦ ਦੇ ਆਗੂਆਂ ਦੀ ਮੀਟਿੰਗ
ਮਿਡ ਡੇ ਮੀਲ ਤੇ ਸਫ਼ਾਈ ਵਰਕਰਜ ਯੂਨੀਅਨ
Publish Date: Wed, 18 Nov 2026 04:05 PM (IST)
Updated Date: Wed, 18 Nov 2026 04:07 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਮਿਡ ਡੇ ਮੀਲ ਤੇ ਸਫ਼ਾਈ ਵਰਕਰਜ਼ ਯੂਨੀਅਨ ਆਜ਼ਾਦ ਦੇ ਆਗੂਆਂ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਸਬੰਧਿਤ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਅਹਿਮ ਪੈਨਲ ਮੀਟਿੰਗ ਹੋਈ। ਮੀਟਿੰਗ ਦੌਰਾਨ ਵਿੱਤ ਮੰਤਰੀ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਕੁੱਕ ਬੀਬੀਆਂ ਦੀ ਤਨਖ਼ਾਹ ਦੁਗਣੀ ਦਾ ਨੋਟੀਫ਼ਿਕੇਸ਼ਨ ਜਲਦ ਜਾਰੀ ਕੀਤਾ ਜਾਵੇ। ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੁੱਕ ਤੇ ਸਫ਼ਾਈ ਵਰਕਰਾਂ ਨੂੰ ਬੱਚੇ ਘਟਣ ਤੇ ਹਟਾਉਣਾ ਦਾ ਪੱਤਰ ਵਾਪਸ ਲਿਆ ਜਾਵੇ, ਸਫ਼ਾਈ ਵਰਕਰਾਂ ਤੇ ਕੁੱਕ ਬੀਬੀਆਂ ਦੀ ਬਕਾਇਆ ਤਨਖ਼ਾਹ ਤੁਰੰਤ ਜਾਰੀ ਕੀਤੀ ਜਾਵੇ। ਮਿਡ ਡੇ ਮੀਲ ਤੇ ਸਫ਼ਾਈ ਵਰਕਰਜ਼ ਯੂਨੀਅਨ ਆਜ਼ਾਦ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਬੋਹਾ, ਸੂਬਾ ਸਕੱਤਰ ਮਨਜੀਤ ਰਾਜ ਬਟਾਲਾ ਤੇ ਸਤਿੰਦਰ ਕੌਰ ਬਟਾਲਾ ਨੇ ਕਿਹਾ ਕਿਜੇਕਰ ਕੁੱਕ ਵਰਕਰਾਂ ਤੇ ਸਫ਼ਾਈ ਵਰਕਰਾਂ ਦੀ ਤਨਖ਼ਾਹ ਦੇ ਵਾਧੇ ਦਾ ਨੋਟੀਫ਼ਿਕੇਸ਼ਨ ਜਾਰੀ ਨਾ ਕੀਤਾ ਤੇ ਸਕੂਲਾਂ ਵਿੱਚ ਬੱਚੇ ਘਟਣ ਤੇ ਕੁੱਕ ਨੂੰ ਹਟਾਉਣਾ ਬੰਦ ਨਾ ਕੀਤਾ, ਹਟਾਏ ਗਏ ਸਫ਼ਾਈ ਵਰਕਰਾਂ ਨੂੰ ਮੁੜ ਬਹਾਲ ਨਾ ਕੀਤਾ ਤੇ ਰੁਕੀ ਹੋਈ ਤਨਖ਼ਾਹ ਜ਼ਾਰੀ ਨਾ ਕੀਤੀ ਤਾਂ ਤਿੱਖਾ ਸੰਘਰਸ਼ ਕਰਾਂਗੇ। ਸਰਕਾਰ ਨੂੰ ਇਸ ਦਾ ਹਰਜਾਨਾ 2027 ਵਿੱਚ ਭੁਗਤਣਾ ਪਵੇਗਾ।