ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਇਜਲਾਸ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ
Publish Date: Thu, 05 Nov 2026 04:33 PM (IST)
Updated Date: Thu, 05 Nov 2026 04:35 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮਾਨਸਾ ਦਾ ਇਜਲਾਸ ਪਿੰਡ ਖੋਖਰ ਕਲਾਂ ਵਿਖੇ ਹੋਇਆ, ਜਿਸ ਵਿਚ ਜੱਥੇਬੰਦੀ ਵੱਲੋਂ ਲੜੇ ਗਏ ਸੰਘਰਸ਼ਾਂ ਦਾ ਲੇਖਾ ਜੋਖਾ ਕੀਤਾ ਗਿਆ ਤੇ ਬਲਾਕ ਕਮੇਟੀ ਮਾਨਸਾ ਦੀ ਚੋਣ ਜ਼ਿਲ੍ਹਾ ਚੋਣ ਅਰਜਰਬਰ ਰਾਮ ਸਿੰਘ ਭੈਣੀ ਬਾਘਾ, ਇੰਦਰਜੀਤ ਸਿੰਘ ਝੱਬਰ ਭੋਲਾ ਸਿੰਘ ਮਾਖਾ, ਮਹਿੰਦਰ ਸਿੰਘ ਰਮਾਣਾ ਦੀ ਦੇਖ-ਰੇਖ ਹੇਠ ਹੋਈ ਤੇ ਬਲਾਕ ਦੇ ਤਕਰੀਬਨ 140 ਦੇ ਕਰੀਬ ਡੈਲੀਗੇਟਾਂ ਵੱਲੋਂ ਮਾਨਸਾ ਬਲਾਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ, ਜਿਸ ਵਿਚ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ, ਜਨਰਲ ਸਕੱਤਰ ਭਾਨ ਸਿੰਘ ਬਰਨਾਲਾ, ਖਜ਼ਾਨਚੀ ਮਹਿੰਦਰ ਸਿੰਘ ਖੜਕ ਸਿੰਘ ਵਾਲਾ, ਸੀਨੀਅਰ ਮੀਤ ਪ੍ਰਧਾਨ ਜਗਰਾਜ ਸਿੰਘ ਮਾਨਸਾ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਕੌਰ ਖੜਕ ਸਿੰਘ ਵਾਲਾ, ਮੀਤ ਪ੍ਰਧਾਨ ਜਸਵੰਤ ਸਿੰਘ, ਸੰਗਠਨ ਸਕੱਤਰ ਲਾਭ ਸਿੰਘ ਖੋਖਰ, ਪ੍ਰੈਸ ਸਕੱਤਰ ਸੁਰਜੀਤ ਸਿੰਘ ਕੋਟ ਲੱਲੂ, ਕਮੇਟੀ ਮੈਂਬਰ ਗੁਰਦੀਪ ਸਿੰਘ ਖੋਖਰ, ਸੁਖਦੇਵ ਸਿੰਘ ਬੁਰਜ ਹਰੀ, ਗੁਰਮੇਲ ਸਿੰਘ ਖੋਖਰ ਚੁਣੇ ਗਏ। ਇਸ ਮੌਕੇ ਰਾਮ ਸਿੰਘ ਭੈਣੀ ਬਾਘਾ ਨੇ ਲੋਕਾਂ ਨੂੰ ਜਥੇਬੰਦ ਹੋ ਕੇ ਸੰਘਰਸ਼ਾਂ ਦੇ ਮੈਦਾਨ ਵਿਚ ਆਉਂਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਸੰਘਰਸ਼ਾਂ ਨਾਲ ਹੀ ਗੁੰਗੀਆਂ ਬੋਲੀਆਂ ਸਰਕਾਰਾਂ ਨੂੰ ਜਗਾ ਕੇ ਆਪਣੇ ਮੰਗਾਂ ਮਸਲੇ ਪ੍ਰਾਪਤ ਕੀਤੇ ਜਾ ਸਕਦੇ ਹਨ।