ਨੰਗਲ ਕਲਾਂ ’ਚ ਲਾਇਆ ਵਿਸ਼ਾਲ ਆਯੂਸ਼ ਮੈਡੀਕਲ ਕੈਂਪ ਮਾਨਯੋਗ ਡਾਇਰੈਕਟਰ ਆਯੁਰਵੇਦਾ ਪੰਜਾਬ
Publish Date: Thu, 24 Sep 2026 06:27 PM (IST)
Updated Date: Fri, 25 Sep 2026 04:09 AM (IST)
* 670 ਮਰੀਜ਼ਾਂ ਨੇ ਲਿਆ ਆਯੁਰਵੇਦਿਕ ਅਤੇ ਹੋਮਿਓਪੈਥਿਕ ਇਲਾਜ ਦਾ ਲਾਭ ਫ਼ੋਟੋ : 16 ਐਮਏਐਨ ਕੈਪਸ਼ਨ : ਨੰਗਲ ਕਲਾਂ ਵਿਖੇ ਆਯੂਸ਼ ਮੈਡੀਕਲ ਕੈਂਪ ਦੌਰਾਨ ਜਾਂਚ ਕਰਦੇ ਹੋਏ ਟੀਮ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਮਾਨਸਾ ਡਾ. ਨਮਿਤਾ ਗਰਗ ਅਤੇ ਜ਼ਿਲ੍ਹਾ ਹੋਮਿਓਪੈਥੀ ਅਧਿਕਾਰੀ ਡਾ. ਰਾਜੀਵ ਕੁਮਾਰ ਜਿੰਦੀਆ ਜੀ ਦੀ ਰਹਿਨੁਮਾਈ ਹੇਠ ਗੁਰਦੁਆਰਾ ਸਾਹਿਬ, ਪਿੰਡ ਨੰਗਲ ਕਲਾਂ, ਜ਼ਿਲ੍ਹਾ ਮਾਨਸਾ ਵਿਖੇ 24 ਸਤੰਬਰ 2026 ਨੂੰ ਇੱਕ ਵਿਸ਼ਾਲ ਮੁਫ਼ਤ ਆਯੂਸ਼ ਮੈਡੀਕਲ ਕੈਂਪ ਲਗਾਇਆ। ਕੈਂਪ ਦੌਰਾਨ ਆਯੁਰਵੇਦਿਕ ਅਤੇ ਹੋਮਿਓਪੈਥਿਕ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਲੋੜ ਅਨੁਸਾਰ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਡਾ. ਸੀਮਾ ਗੋਇਲ, ਆਯੁਰਵੈਦਿਕ ਮੈਡੀਕਲ ਅਫ਼ਸਰ ਚਕੇਰੀਆਂ ਤੇ ਡਾ. ਪੂਜਾ, ਆਯੁਰਵੈਦਿਕ ਮੈਡੀਕਲ ਅਫ਼ਸਰ ਕਰੰਡੀ ਵੱਲੋਂ ਆਯੁਰਵੈਦਿਕ ਇਲਾਜ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ, ਜਦਕਿ ਹੋਮਿਓਪੈਥੀ ਦੇ ਡਾ. ਜਗਮੀਤ ਸਿੰਘ ਬੁੱਟਰ ਅਤੇ ਡਾ. ਪੋਮਲਪ੍ਰੀਤ ਬੁੱਟਰ ਵੱਲੋਂ ਹੋਮਿਓਪੈਥਿਕ ਇਲਾਜ ਸੇਵਾਵਾਂ ਦਿੱਤੀਆਂ ਗਈਆਂ। ਇਸ ਮੌਕੇ 355 ਮਰੀਜ਼ਾਂ ਨੇ ਆਯੁਰਵੈਦਿਕ ਇਲਾਜ ਅਤੇ 315 ਮਰੀਜ਼ਾਂ ਨੇ ਹੋਮਿਓਪੈਥਿਕ ਇਲਾਜ ਦਾ ਲਾਭ ਪ੍ਰਾਪਤ ਕੀਤਾ। ਇਸ ਤਰ੍ਹਾਂ ਕੁੱਲ 670 ਮਰੀਜ਼ਾਂ ਨੂੰ ਮੁਫ਼ਤ ਆਯੂਸ਼ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਕੈਂਪ ਦੌਰਾਨ ਮਰੀਜ਼ਾਂ ਨੂੰ ਉਨ੍ਹਾਂ ਦੀਆਂ ਸਿਹਤ ਸਮੱਸਿਆਵਾਂ ਦੇ ਅਨੁਸਾਰ ਆਹਾਰ-ਵਿਹਾਰ ਅਤੇ ਜੀਵਨਸ਼ੈਲੀ ਸਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ ਅਤੇ ਸਿਹਤਮੰਦ ਜੀਵਨ ਬਤੀਤ ਕਰਨ ਲਈ ਆਯੁਰਵੇਦ ਦੇ ਸਿਧਾਂਤਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਕੈਂਪ ਵਿੱਚ ਆਯੁਰਵੇਦਿਕ ਦਵਾਈਆਂ ਦੀ ਵੰਡ ਦੀ ਸੇਵਾ ਉਪ ਵੈਦ ਕਰਨਜੀਤ ਸਿੰਘ ਅਤੇ ਵਿਸ਼ਵਜੀਤ ਸਿੰਘ ਵੱਲੋਂ ਕੀਤੀ ਗਈ, ਜਦਕਿ ਹੋਮਿਓਪੈਥਿਕ ਦਵਾਈਆਂ ਨਰਿੰਦਰ ਸ਼ਰਮਾ ਅਤੇ ਸੁਸ਼ੀਲ ਕੁਮਾਰ ਵੱਲੋਂ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਗਈਆਂ। ਆਸ਼ਾ ਵਰਕਰਾਂ ਕਰਮਜੀਤ ਕੌਰ, ਸੁਖਪਾਲ ਕੌਰ ਅਤੇ ਵੀਰਪਾਲ ਕੌਰ ਨੇ ਵੀ ਕੈਂਪ ਦੌਰਾਨ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਇਸ ਮੌਕੇ ਡਾ. ਰਵਨੀਤ ਕੌਰ, ਮੈਡੀਕਲ ਅਫ਼ਸਰ ਨੰਗਲ ਕਲਾਂ, ਸ਼ਮਾ ਕੌਸ਼ਲ, ਫਾਰਮੇਸੀ ਅਫ਼ਸਰ, ਸਿਮਰਜੀਤ ਕੌਰ, ਸਟਾਫ਼ ਨਰਸ, ਮੁਨੀਸ਼ ਕੁਮਾਰ, ਕੌਂਸਲਰ, ਹਰਪਾਲ ਕੌਰ, ਸਿਹਤ ਸੁਪਰਵਾਈਜ਼ਰ, ਸਿਮਰਜੀਤ ਕੌਰ, ਕਲੀਨੀਕਲ ਅਸਿਸਟੈਂਟ ਅਤੇ ਵੈਦ ਗੁਰਜਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਡਾ ਨਮਿਤਾ ਗਰਗ ਨੇ ਕਿਹਾ ਕਿ ਅਜਿਹੇ ਮੁਫ਼ਤ ਮੈਡੀਕਲ ਕੈਂਪਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਉਨ੍ਹਾਂ ਦੇ ਨੇੜੇ ਹੀ ਮਿਆਰੀ ਅਤੇ ਮੁਫ਼ਤ ਆਯੂਸ਼ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਅਤੇ ਆਯੁਰਵੇਦ ਤੇ ਹੋਮਿਓਪੈਥੀ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। ਵਿਭਾਗ ਵੱਲੋਂ ਭਵਿੱਖ ਵਿੱਚ ਵੀ ਅਜਿਹੀਆਂ ਸਿਹਤ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਉਪਰਾਲੇ ਜਾਰੀ ਰੱਖੇ ਜਾਣਗੇ।