ਖੇਡਾਂ ਵਤਨ ਪੰਜਾਬ ਦੀਆਂ ਚੈੱਸ (ਸ਼ਤਰੰਜ) ਮੁਕਾਬਲਿਆਂ ਵਿੱਚ ਮਨੂ ਵਾਟਿਕਾ ਸਕੂਲ ਦਾ ਦਬਦਬਾ, ਜਿੱਤੀ ਓਵਰਆਲ ਟਰਾਫੀ
ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ
Publish Date: Tue, 06 Oct 2026 07:43 PM (IST)
Updated Date: Tue, 06 Oct 2026 07:44 PM (IST)
ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਚੈੱਸ (ਸ਼ਤਰੰਜ) ਮੁਕਾਬਲਿਆਂ ਵਿਚ ਮਨੂ ਵਾਟਿਕਾ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹੇ ਵਿਚ ਆਪਣੀ ਸਰਦਾਰੀ ਕਾਇਮ ਰੱਖੀ ਹੈ। ਸਕੂਲ ਦੇ ਵਿਦਿਆਰਥੀਆਂ ਨੇ ਬਿਹਤਰੀਨ ਖੇਡ ਦਾ ਮੁਜ਼ਾਹਰਾ ਕਰਦਿਆਂ ਸਾਰੇ ਮੈਡਲ ਆਪਣੇ ਨਾਮ ਕੀਤੇ ਅਤੇ ਸਕੂਲ ਦੀ ਝੋਲੀ ਓਵਰਆਲ ਟਰਾਫ਼ੀ ਪਾਈ। ਖੇਡਾਂ ਵਿਚ ਪ੍ਰਾਪਤ ਕੀਤੀ ਇਤਿਹਾਸਕ ਜਿੱਤ ਤੇ ਸਕੂਲ ਪ੍ਰਬੰਧਕ ਚੇਅਰਮੈਨ ਭਾਰਤ ਭੂਸ਼ਨ ਸਰਾਫ਼, ਪ੍ਰਿੰਸੀਪਲ ਸਤੀਸ਼ ਸਿੰਗਲਾ, ਓਮੇਸ਼ ਗਰਗ ਅਤੇ ਸਮੂਹ ਸਟਾਫ਼ ਨੇ ਜੇਤੂ ਖਿਡਾਰੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਇਹ ਪ੍ਰਾਪਤੀ ਉਨ੍ਹਾਂ ਦੀ ਸਖ਼ਤ ਮਿਹਨਤ, ਲਗਨ ਤੇ ਕੋਚਾਂ ਦੀ ਬਹਿਤਰੀਨ ਟ੍ਰੇਨਿੰਗ ਦਾ ਨਤੀਜਾ ਹੈ। ਸਕੂਲ ਵੱਲੋਂ ਆਗਾਮੀ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਤੇ ਖੇਡ ਵਿਭਾਗ ਦੇ ਮੁੱਖੀ ਅਮਨਦੀਪ ਸਿੰਘ ਸਿੱਧੂ, ਕੋਚ ਰਾਜੇਸ਼ ਮਿੱਤਲ ਮੌਜੂਦ ਸਨ।