ਰਿੰਪੀ ਮਾਨਸ਼ਾਹੀਆ ਨੂੰ ਮਿਲੇਗਾ ‘ਰਤਨ ਪੰਜਾਬ ਦੇ’ ਐਵਾਰਡ
ਰਿੰਪੀ ਮਾਨਸ਼ਾਹੀਆ ਨੇ ਮਾਨਸਾ
Publish Date: Mon, 28 Sep 2026 05:07 PM (IST)
Updated Date: Mon, 28 Sep 2026 05:09 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਰਿੰਪੀ ਮਾਨਸ਼ਾਹੀਆ ਨੇ ਮਾਨਸਾ ‘ਚ ਆਪਣੀ ਅਲੱਗ ਪਹਿਚਾਣ ਬਣਾਈ ਹੈ। ਪੰਜਾਬੀ ਜਾਗਰਣ ਵੱਲੋਂ 29 ਸਤੰਬਰ ਨੂੰ ਕਰਵਾਏ ਜਾ ਰਹੇ ਸਮਾਗਮ ਦੌਰਾਨ ‘ਰਤਨ ਪੰਜਾਬ ਦੇ’ ਐਵਾਰਡ ਨਾਲ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਹ ‘ਵੇ ਟੂ ਨਿਓ ਲਾਈਫ਼ ਡਰੱਗ ਕੌਂਸਲਿੰਗ ਸੈਂਟਰ, ਮੌੜ ਮੰਡੀ’ ( ਬਠਿੰਡਾ) ਦੇ ਪ੍ਰੋਜੈਕਟ ਡਾਇਰੈਕਟਰ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਕੇ ਆਪਣੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਅਤੇ ਪੰਜਾਬੀ ਜਾਗਰਣ ਦੇ ਸੀਨੀਅਰ ਅਧਿਕਾਰੀ ‘ਰਤਨ ਪੰਜਾਬ ਦੇ’ ਐਵਾਰਡ ਭੇਂਟ ਕਰਨਗੇ। ਜੈ ਬਾਬਾ ਭਾਈ ਗੁਰਦਾਸ ਟਰੱਕ ਯੂਨੀਅਨ ਮਾਨਸਾ ਦੇ ਪ੍ਰਧਾਨ ਵੀ ਹਨ। ਕਈ ਲੋੜਵੰਦ ਨੌਜਵਾਨਾਂ ਦੀ ਉਨ੍ਹਾਂ ਵੱਲੋਂ ਮਦਦ ਵੀ ਕੀਤੀ ਜਾ ਰਹੀ ਹੈ। ਸਮਾਜ ਭਲਾਈ ਦੇ ਕੰਮਾਂ ਦੇ ਨਾਲ - ਨਾਲ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ ਵਾਸਤੇ ਯਤਨਸ਼ੀਲ ਹਨ, ਉਥੇ ਹੀ ਕਈ ਨੌਜਵਾਨਾਂ ਨੇ ਪ੍ਰੇਰਿਤ ਹੋ ਕੇ ਨਸ਼ੇ ਦੀ ਦਲਦਲ ’ਚੋਂ ਨਿਕਲ ਆਪਣੇ ਕੰਮ ਤੋਰ ਲਏ ਹਨ। ਰਿੰਪੀ ਮਾਨਸ਼ਾਹੀਆ ਦੀਆਂ ਪ੍ਰਾਪਤੀਆਂ ਬਦਲੇ ਅਦਾਰਾ ਪੰਜਾਬੀ ਜਾਗਰਣ ਵੱਲੋਂ ਉਨ੍ਹਾਂ ਨੂੰ ‘ਰਤਨ ਪੰਜਾਬ ਦੇ’ ਐਵਾਰਡ ਨਾਲ ਵਿਸ਼ੇਸ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।