ਮੀਂਹ ਨਾਲ ਅੰਡਰ ਬ੍ਰਿਜ ਭਰਨ ’ਤੇ ਹੋਇਆ ਬੰਦ, ਸ਼ਹਿਰ ਦੇ ਬਸ਼ਿੰਦੇ ਪ੍ਰੇਸ਼ਾਨ, ਫ਼ਾਟਕਾਂ ‘ਤੇ ਲੱਗ ਰਹੇ ਹਨ ਘੰਟਿਆ ਬੱਧੀ ਜਾਮ ਐਤਵਾਰ ਨੂੰ ਮਾਨਸਾ
Publish Date: Mon, 12 Oct 2026 06:40 PM (IST)
Updated Date: Mon, 12 Oct 2026 06:41 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣਮਾਨਸਾ ਐਤਵਾਰ ਨੂੰ ਮਾਨਸਾ ’ਚ ਪਏ ਤੇਜ਼ ਰਫ਼ਤਾਰ ਮੀਂਹ ਦੇ ਕਾਰਨ ਮਾਨਸਾ ਦੇ ਅੰਡਰ ਬ੍ਰਿਜ ’ਚ ਕਈ ਕਈ ਫੁੱਟ ਪਾਣੀ ਜਮ੍ਹਾਂ ਹੋ ਗਿਆ। ਇਹ ਪਾਣੀ ਅੱਜ ਦੂਜੇ ਦਿਨ ਵੀ ਨਾ ਨਿਕਲਣ ਦੇ ਕਾਰਨ ਇੱਥੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਫ਼ਾਟਕਾਂ ਉਪਰ ਦੀ ਜਾਣਾ ਪਿਆ, ਪਰ ਇੱਥੇ ਵੀ ਸਪੈਸ਼ਲ ਗੱਡੀ ਤੋਂ ਭਰੇ ਜਾ ਰਹੇ ਟਰੱਕਾਂ ਦੇ ਫ਼ਾਟਕਾਂ ਉਪਰ ਦੀ ਜਾਣ ਸਮੇਂ ਵੱਡੇ ਵੱਡੇ ਜਾਮ ਲੱਗ ਗਏ। ਇਸ ਦੌਰਾਨ ਘੰਟਿਆਂ ਬੱਧੀ ਲੋਕ ਜਾਮ ’ਚ ਫ਼ਸੇ ਰਹੇ। ਭਾਵੇਂਕਿ ਟ੍ਰੈਫ਼ਿਕ ਮੁਲਾਜ਼ਮ ਇਸ ਜਾਮ ਨੂੰ ਖੁਲ੍ਹਵਾਉਣ ਲਈ ਕਾਫ਼ੀ ਮੁਸ਼ੱਕਤ ਕਰਦੇ ਨਜ਼ਰ ਆਏ ਪਰ ਇਹ ਫ਼ਿਰ ਕਾਫ਼ੀ ਸਮਾਂ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਮਾਨਸਾ ’ਚ ਮੀਂਹ ਪਿਆ ਸੀ। ਇਹ ਮੀਂਹ ਤੇਜ਼ ਰਫ਼ਤਾਰ ਨਾਲ ਪਿਆ ਇਸ ਦੌਰਾਨ ਮਾਨਸਾ ਦੋ ਪਾਸੇ ਬਜ਼ਾਰਾਂ ਜੋੜਦਾ ਅੰਡਰ ਬ੍ਰਿਜ ਪਾਣੀ ਨਾਲ ਭਰ ਗਿਆ। ਇਸ ਦੌਰਾਨ ਕਈ ਕਈ ਫੁੱਟ ਖੜ੍ਹੇ ਪਾਣੀ ਦੇ ਕਾਰਨ ਸਾਰੇ ਆਉਣ ਜਾਣ ਵਾਲੇ ਲੋਕ ਮੁੱਖ ਫ਼ਾਟਕ ਉਪਰ ਦੀ ਜਾ ਰਹੇ ਹਨ। ਇੰਨ੍ਹੀ ਭੀੜ ਦੌਰਾਨ ਲੋਕ ਜਾਮ ‘ਚ ਫ਼ਸ ਗਏ ਤੇ ਉਨ੍ਹਾਂ ਕਾਫ਼ੀ ਸਮਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦਾ ਆਖਣਾ ਸੀ ਕਿ ਪਾਣੀ ਦੀ ਨਿਕਾਸੀ ਵੱਡੀ ਮੁਸ਼ਕਿਲ ਮਾਨਸਾ ਦੇ ਲੋਕਾਂ ਲਈ ਬਣੀ ਹੋਈ ਹੈ, ਜਿਸ ਕਾਰਨ ਹਰ ਵਾਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਡਰ ਬ੍ਰਿਜ ਵਿੱਚ ਭਰੇ ਪਾਣੀ ਦੇ ਕਾਰਨ ਆਮ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨ, ਨਗਰ ਕੌਂਸਲ ਅਤੇ ਰੇਲਵੇ ਵੱਲੋਂ ਇਸ ਦਾ ਹੱਲ ਕੱਢਿਆ ਜਾਵੇ ਤਾਂ ਜੋ ਅੰਡਰ ਬ੍ਰਿਜ ਵਿੱਚ ਪਾਣੀ ਨਾ ਭਰੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਜਦ ਇਸ ਵਿੱਚ ਪਾਣੀ ਭਰ ਜਾਂਦਾ ਹੈ ਤਾਂ ਕਈ ਕਈ ਦਿਨ ਪਾਣੀ ਨਾਲ ਨਿਕਲਣ ਕਾਰਨ ਫ਼ਾਟਕਾਂ ’ਤੇ ਹੀ ਜਾਮ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਹੱਲ ਕੱਢਿਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।